Adah Sharma: ਅਦਾ ਸ਼ਰਮਾ ਨੇ ਯੈਲੋ ਸਵਿਮਸੂਟ ਨਾਲ ਲਾਇਆ ਟਿੱਕਾ, ਸਾਹਮਣੇ ਆਈਆਂ ਇਹ ਸਿਜਲਿੰਗ ਤਸਵੀਰਾਂ
ਅਦਾ ਸ਼ਰਮਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਪੀਲੇ ਰੰਗ ਦੇ ਸਵਿਮਸੂਟ 'ਚ ਨਜ਼ਰ ਆ ਰਹੀ ਹੈ।
Download ABP Live App and Watch All Latest Videos
View In Appਇਸ ਸ਼ੂਟ 'ਚ ਅਦਾ ਨੇ ਸਵਿਮਸੂਟ ਦੇ ਨਾਲ ਇੱਕ ਫਰ ਵਾਲਾ ਸੂਟ ਪਾਇਆ ਹੋਇਆ ਹੈ। ਉਸ ਨੇ ਆਪਣੇ ਇਸ ਲੁੱਕ ਨੂੰ ਟਿੱਕੇ ਨਾਲ ਮੋਡੀਫਾਈ ਕੀਤਾ ਹੈ।
ਇਸ ਸ਼ੂਟ 'ਚ ਅਦਾ ਸ਼ਰਮਾ ਨੇ ਆਪਣੇ ਵਾਲਾਂ ਨੂੰ ਨੀਲੇ ਰੰਗ 'ਚ ਰੰਗਿਆ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾ ਇਨ੍ਹੀਂ ਦਿਨੀਂ ਆਪਣੇ ਇੱਕ ਇੰਟਰਨੈਸ਼ਨਲ ਪ੍ਰੋਜੈਕਟ ਦੀ ਤਿਆਰੀ 'ਚ ਰੁੱਝੀ ਹੋਈ ਹੈ।
ਅਦਾ ਸ਼ਰਮਾ ਆਪਣੇ ਅਗਲੇ ਅੰਤਰਰਾਸ਼ਟਰੀ ਪ੍ਰੋਜੈਕਟ ਦੀ ਤਿਆਰੀ ਤਹਿਤ ਵਿਆਪਕ ਤਲਵਾਰਬਾਜ਼ੀ ਦੀ ਟ੍ਰੇਨਿੰਗ ਲੈ ਰਹੀ ਹੈ।
ਅਦਾ ਇਹ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ ਕਿ ਉਹ ਉਨ੍ਹਾਂ ਦ੍ਰਿਸ਼ਾਂ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿੱਥੇ ਉਸ ਨੂੰ ਆਪਣੇ ਅਗਲੇ ਪ੍ਰੋਜੈਕਟ ਵਿੱਚ ਤਲਵਾਰਬਾਜ਼ੀ ਕਰਨ ਦੀ ਜ਼ਰੂਰਤ ਹੈ। ਇਹ ਬਹੁਤ ਦਿਲਚਸਪ ਹੈ ਤੇ ਉਹ ਲੰਬੇ ਸਮੇਂ ਤੋਂ ਅਜਿਹੇ ਪ੍ਰੋਜੈਕਟ ਦੀ ਉਡੀਕ ਕਰ ਰਹੀ ਸੀ। ਜਿੱਥੇ ਉਸ ਨੂੰ ਇੱਕ ਵੱਖਰੀ ਕਲਾ ਰੂਪ ਦਾ ਪਤਾ ਲਾਉਣ ਨੂੰ ਮਿਲਣਾ ਹੈ।
ਘਟਨਾਕ੍ਰਮ ਨਾਲ ਜੁੜੇ ਇੱਕ ਸੂਤਰ ਨੇ ਕਿਹਾ, ਹੁਣ ਉਸ ਕੋਲ ਇਹ ਮੌਕਾ ਹੈ, ਉਹ ਇਸ ਵਿੱਚ ਆਪਣਾ ਸਾਰਾ ਖੂਨ ਤੇ ਪਸੀਨਾ ਲਗਾ ਰਹੀ ਹੈ ਤੇ ਇਸ ਲਈ ਸਖ਼ਤ ਸਿਖਲਾਈ ਸੈਸ਼ਨਾਂ ਵਿੱਚੋਂ ਗੁਜ਼ਰ ਰਹੀ ਹੈ।
ਇਸ ਦੌਰਾਨ ਅਭਿਨੇਤਰੀ ਨੇ ਤਿੰਨ ਤੇਲਗੂ ਫਿਲਮਾਂ ਦੀ ਸ਼ੂਟਿੰਗ ਪੂਰੀ ਕੀਤੀ, ਜੋ ਰਿਲੀਜ਼ ਲਈ ਤਿਆਰ ਹਨ ਤੇ ਦੋ ਹਿੰਦੀ ਫਿਲਮਾਂ, ਅਦਾ ਜਲਦੀ ਹੀ ਕਮਾਂਡੋ 4 ਦੀ ਸ਼ੂਟਿੰਗ ਸ਼ੁਰੂ ਕਰੇਗੀ।