Aishwarya Rai: ਪੈਰਿਸ ਫੈਸ਼ਨ ਵੀਕ 'ਚ ਅਸ਼ੈਵਰਿਆ ਰਾਏ ਦੀਆਂ ਅਦਾਵਾਂ ਨੇ ਕਾਤਿਲ ਕੀਤੇ ਕਈ ਦਿਲ, ਵੇਖੋ ਤਸਵੀਰਾਂ
ਉਹ ਇੱਥੇ ਆਪਣੀ ਬੇਟੀ ਆਰਾਧਿਆ ਬੱਚਨ ਨਾਲ ਗਈ ਹੈ। 'ਲੋਰੀਅਲ' ਦੀ ਭਾਰਤੀ ਰਾਜਦੂਤ ਹੋਣ ਕਾਰਨ ਐਸ਼ਵਰਿਆ ਹਰ ਸਾਲ ਇਸ ਈਵੈਂਟ ਦਾ ਹਿੱਸਾ ਬਣਦੀ ਹੈ। ਬੀਤੇ ਦਿਨ ਇਸ ਇਵੈਂਟ ਤੋਂ ਅਦਾਕਾਰਾ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ 'ਚ ਐਸ਼ਵਰਿਆ ਬਲੈਕ ਲੁੱਕ 'ਚ ਸੁਪਰ ਸਟਾਈਲਿਸ਼ ਲੱਗ ਰਹੀ ਸੀ।
Download ABP Live App and Watch All Latest Videos
View In Appਹੁਣ ਅਦਾਕਾਰਾ ਨੇ ਪੈਰਿਸ ਫੈਸ਼ਨ ਵੀਕ ਵਿੱਚ ਲੋਰੀਅਲ ਲਈ ਰੈਂਪ ਵਾਕ ਕੀਤਾ ਹੈ। ਇਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਚੁੱਕੀਆਂ ਹਨ। ਵੀਡੀਓ 'ਚ ਅਭਿਨੇਤਰੀ ਗੋਲਡਨ ਰੰਗ ਦੇ ਚਮਕੀਲੇ ਗਾਊਨ 'ਚ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ।
ਫੈਸ਼ਨ ਸ਼ੋਅ 'ਚ ਐਸ਼ਵਰਿਆ ਨੇ ਆਪਣੇ ਗਲੈਮਰਸ ਗਾਊਨ ਦੇ ਨਾਲ ਕੇਪ ਵੀ ਪਹਿਨੀ ਹੋਈ ਹੈ, ਜਿਸ ਨੂੰ ਉਹ ਖੂਬ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਦੇ ਵਾਲਾਂ ਦਾ ਗੋਲਡਨ ਕਲਰ ਵੀ ਬਹੁਤ ਖੂਬਸੂਰਤ ਲੱਗ ਰਿਹਾ ਹੈ।
ਅਦਾਕਾਰਾ ਨੇ ਸਟੇਜ ਤੋਂ ਹੀ ਫਲਾਇੰਗ ਕਿੱਸ ਦੇ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਇੰਨਾ ਹੀ ਨਹੀਂ ਐਸ਼ਵਰਿਆ ਨੇ ਕੈਮਰੇ ਦੇ ਸਾਹਮਣੇ ਪੋਜ਼ ਦਿੰਦੇ ਹੋਏ ਅੱਖਾਂ ਵੀ ਮੀਚੀਆਂ। ਉਸ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਰਿਹਾ। ਫੈਨਜ਼ ਉਸ ਦੇ ਖਾਸ ਲੁੱਕ ਦੀ ਕਾਫੀ ਤਾਰੀਫ ਕਰ ਰਹੇ ਹਨ।
ਦੱਸ ਦੇਈਏ ਕਿ ਇਸ ਵਾਰ ਬੱਚਨ ਪਰਿਵਾਰ ਦੇ ਇੱਕ ਨਹੀਂ ਬਲਕਿ ਦੋ ਮੈਂਬਰ ਇਸ ਇਵੈਂਟ ਦਾ ਹਿੱਸਾ ਬਣੇ ਹਨ। ਅਮਿਤਾਭ ਬੱਚਨ ਦੀ ਪੋਤੀ ਨਵਿਆ ਨਵੇਲੀ ਨੰਦਾ ਵੀ 'ਪੈਰਿਸ ਫੈਸ਼ਨ ਵੀਕ' 'ਚ ਆਪਣੇ ਡੈਬਿਊ ਲਈ ਤਿਆਰ ਹੈ।
ਉਹ 'ਪੈਰਿਸ ਫੈਸ਼ਨ ਵੀਕ' 'ਚ ਲੋਰੀਅਲ ਪੈਰਿਸ ਦੀ ਕਾਜ਼ ਅੰਬੈਸਡਰ ਵਜੋਂ ਡੈਬਿਊ ਕਰਨ ਜਾ ਰਹੀ ਹੈ। ਨਵਿਆ ਨੇ ਬੀਤੇ ਦਿਨੀਂ ਪੈਰਿਸ ਤੋਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ 'ਚ ਉਹ ਸਫੇਦ ਰੰਗ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।