Alia-Ranbir Wedding Album: ਆਲੀਆ-ਰਣਬੀਰ ਮਨਾ ਰਹੇ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ
ਅੱਜ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਦੀ ਵਰ੍ਹੇਗੰਢ ਦੇ ਮੌਕੇ 'ਤੇ ਅਸੀਂ ਉਨ੍ਹਾਂ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਲੈ ਕੇ ਆਏ ਹਾਂ, ਜਿਸ 'ਚ ਇਹ ਜੋੜਾ ਇੱਕ-ਦੂਜੇ ਨਾਲ ਰੋਮਾਂਟਿਕ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ।
Download ABP Live App and Watch All Latest Videos
View In Appਤੁਸੀਂ ਦੇਖ ਸਕਦੇ ਹੋ ਕਿ ਵਿਆਹ ਦੀਆਂ ਤਸਵੀਰਾਂ 'ਚ ਰਣਬੀਰ ਅਤੇ ਆਲੀਆ ਇੱਕ-ਦੂਜੇ ਦੀਆਂ ਅੱਖਾਂ 'ਚ ਡੁੱਬੇ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਲਈ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਹੀ ਆਲੀਆ ਭੱਟ ਅਤੇ ਰਣਬੀਰ ਕਪੂਰ ਛੋਟੀ ਬੇਟੀ ਰਾਹਾ ਦੇ ਮਾਤਾ-ਪਿਤਾ ਬਣ ਗਏ ਸਨ।
ਆਲੀਆ ਭੱਟ ਨੇ ਆਪਣੇ ਵਿਆਹ 'ਚ ਬੇਹੱਦ ਸਾਦਾ ਲੁੱਕ ਅਪਣਾਇਆ ਸੀ। ਅਦਾਕਾਰਾ ਨੇ ਭਾਰੀ ਗਹਿਣਿਆਂ ਦੇ ਨਾਲ ਬਿਨਾਂ ਮੇਕਅਪ ਦੇ ਨਜ਼ਰ ਆਈ ਸੀ।
ਮੈਚਿੰਗ ਆਊਟਫਿਟਸ 'ਚ ਇਹ ਜੋੜਾ ਨੇ ਆਪਣੇ ਘਰ ਦੀ ਛੱਤ 'ਤੇ ਰੋਮਾਂਟਿਕ ਫੋਟੋਸ਼ੂਟ ਕਰਵਾਇਆ ਸੀ। ਦੋਵਾਂ ਦੀ ਲਿਪ ਲਾਕ ਦੀ ਇਹ ਤਸਵੀਰ ਬੇਹੱਦ ਰੋਮਾਂਟਿਕ ਹੈ।
ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ 'ਚ ਸਿਰਫ ਪਰਿਵਾਰਕ ਮੈਂਬਰ ਅਤੇ ਉਨ੍ਹਾਂ ਦੇ ਕੁਝ ਕਰੀਬੀ ਦੋਸਤ ਸ਼ਾਮਲ ਹੋਏ ਸਨ। ਵਾਸਤੂ ਨੂੰ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ ਤਾਂ ਜੋ ਅੰਦਰ ਦੀ ਕੋਈ ਵੀ ਖ਼ਬਰ ਮੀਡੀਆ ਤੱਕ ਨਾ ਪਹੁੰਚ ਸਕੇ।
ਅੱਜ ਇਹ ਜੋੜਾ ਆਪਣਾ ਵਿਆਹ ਦੀ ਪਹਿਲੀ ਵਰ੍ਹੇਗੰਢ ਸੈਲੀਬ੍ਰੇਟ ਕਰ ਰਿਹਾ ਹੈ।
ਆਲੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪਿਆਰੀ ਜਿਹੀ ਪੋਸਟ ਪਾ ਕੇ ਰਣਬੀਰ ਨੂੰ ਵਿਸ਼ ਕੀਤਾ ਹੈ। ਕਲਾਕਾਰ ਅਤੇ ਪਰਿਵਾਰ ਮੈਂਬਰ ਵੀ ਦੋਵਾਂ ਨੂੰ ਵਿਆਹ ਦੀ ਵਰ੍ਹੇਗੰਢ 'ਤੇ ਸ਼ੁਭਕਾਮਨਾਵਾਂ ਦਿੰਦੇ ਨਜ਼ਰ ਆ ਰਹੇ ਹਨ।