Mahesh Bhatt Life Fact : 'ਮੇਰੇ ਮਰਨ 'ਤੇ ਫੈਮਿਲੀ ਹੋਵੇਗੀ ਖੁਸ਼', ਜਦੋਂ ਮਹੇਸ਼ ਭੱਟ ਨੇ ਦੱਸੀ ਆਪਣੇ ਰਿਸ਼ਤੇ ਦੀ ਸੱਚਾਈ
Mahesh Bhatt Life : ਬਾਲੀਵੁੱਡ ਫਿਲਮਕਾਰ ਮਹੇਸ਼ ਭੱਟ ਦਾ ਵਿਵਾਦਾਂ ਨਾਲ ਡੂੰਘਾ ਸਬੰਧ ਰਿਹਾ ਹੈ। ਉਨ੍ਹਾਂ ਦੀ ਵੱਡੀ ਬੇਟੀ ਪੂਜਾ ਭੱਟ ਦੀ ਜ਼ਿੰਦਗੀ ਵੀ ਕਾਫੀ ਵਿਵਾਦਾਂ 'ਚ ਰਹੀ ਹੈ। ਇਨ੍ਹੀਂ ਦਿਨੀਂ ਉਹ ਬਿੱਗ ਬੌਸ ਓਟੀਟੀ 2 ਦੇ ਘਰ ਵਿੱਚ ਨਜ਼ਰ ਆ ਰਹੀ ਹੈ।
Download ABP Live App and Watch All Latest Videos
View In Appਪੂਜਾ ਭੱਟ ਮਹੇਸ਼ ਭੱਟ ਦੀ ਪਹਿਲੀ ਪਤਨੀ ਕਿਰਨ ਦੀ ਬੇਟੀ ਹੈ। ਜਿਸ ਨੂੰ ਦਰਸ਼ਕ ਬਿੱਗ ਬੌਸ ਦੇ ਘਰ 'ਚ ਕਾਫੀ ਪਸੰਦ ਕਰ ਰਹੇ ਹਨ। ਪੂਜਾ ਅਕਸਰ ਘਰ ਦੇ ਅੰਦਰ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਦੀ ਨਜ਼ਰ ਆਉਂਦੀ ਹੈ ਪਰ ਇਸ ਦੌਰਾਨ ਅਸੀਂ ਤੁਹਾਨੂੰ ਉਨ੍ਹਾਂ ਦੇ ਪਰਿਵਾਰ ਦੀ ਸੱਚਾਈ ਦੱਸਣ ਜਾ ਰਹੇ ਹਾਂ। ਸੁਣ ਕੇ ਹੈਰਾਨ ਰਹਿ ਜਾਵੋਗੇ...
ਹਰ ਕੋਈ ਜਾਣਦਾ ਹੈ ਕਿ ਮਹੇਸ਼ ਭੱਟ ਅਤੇ ਕਿਰਨ ਭੱਟ ਦੋ ਬੱਚਿਆਂ ਪੂਜਾ ਭੱਟ ਅਤੇ ਰਾਹੁਲ ਭੱਟ ਦੇ ਮਾਤਾ-ਪਿਤਾ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਦੂਜੀ ਪਤਨੀ ਸੋਨੀ ਰਾਜ਼ਦਾਨ ਦੀਆਂ ਦੋ ਬੇਟੀਆਂ ਆਲੀਆ ਭੱਟ ਅਤੇ ਸ਼ਾਹੀਨ ਭੱਟ ਹਨ।
ਅਕਸਰ ਇਹ ਦੋਵੇਂ ਪਰਿਵਾਰ ਵਿਆਹਾਂ ਅਤੇ ਪਾਰਟੀਆਂ 'ਚ ਇਕੱਠੇ ਕਾਫੀ ਖੁਸ਼ ਨਜ਼ਰ ਆਉਂਦੇ ਹਨ ਪਰ ਇਨ੍ਹਾਂ ਦੇ ਰਿਸ਼ਤੇ ਦੀ ਸੱਚਾਈ ਦਾ ਖੁਲਾਸਾ ਖੁਦ ਮਹੇਸ਼ ਭੱਟ ਨੇ ਆਪਣੇ ਇਕ ਇੰਟਰਵਿਊ 'ਚ ਕੀਤਾ ਹੈ।
ਜਦੋਂ ਮਹੇਸ਼ ਭੱਟ ਇੱਕ ਵਾਰ ਸਿਮੀ ਗਰੇਵਾਲ ਦੇ ਸ਼ੋਅ ਵਿੱਚ ਪਹੁੰਚੇ ਸਨ। ਉਨ੍ਹਾਂ ਨੇ ਬਹੁਤ ਹੀ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਉਸ ਨੇ ਕਿਹਾ ਸੀ ਕਿ “ਜਦੋਂ ਮੈਂ ਮਰਾਂਗਾ, ਮੇਰਾ ਪਰਿਵਾਰ ਬਹੁਤ ਖੁਸ਼ ਹੋਵੇਗਾ। ਕਿਉਂਕਿ ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਜਦੋਂ ਵੀ ਕਿਸੇ ਪਰਿਵਾਰ ਦੇ ਮੁਖੀ ਦੀ ਮੌਤ ਹੁੰਦੀ ਹੈ ਤਾਂ ਸਾਰਾ ਪਰਿਵਾਰ ਪੈਸੇ ਲਈ ਆਪਸ ਵਿੱਚ ਲੜਨ ਲੱਗ ਪੈਂਦਾ ਹੈ।
ਮਹੇਸ਼ ਭੱਟ ਨੇ ਅੱਗੇ ਕਿਹਾ, “ਪਰ ਮੈਂ ਜਾਣਦਾ ਹਾਂ ਕਿ ਜਦੋਂ ਵੀ ਮੇਰੀ ਮੌਤ ਹੋਵੇਗੀ ਤਾਂ ਮੇਰੀ ਫੈਮਲੀ ਇਹ ਜ਼ਰੂਰ ਕਹੇਗੀ ਕਿ ਹੇ ਮੇਰੇ ਪਿਤਾ, ਹੇ ਮੇਰੇ ਪਤੀ… ਅਸੀਂ ਉਨ੍ਹਾਂ ਨੂੰ ਮਿੱਸ ਕਰ ਰਹੇ ਹਾਂ… ਪਰ ਅੰਦਰੋਂ -ਅੰਦਰੋਂ ਉਹ ਇਹ ਜਾਣ ਕੇ ਬਹੁਤ ਖੁਸ਼ ਹੋਣਗੇ ਕਿ ਮੈਂ ਉਨ੍ਹਾਂ ਲਈ ਸੋਨੇ ਦੀ ਖਾਨ ਛੱਡ ਕੇ ਗਿਆ ਹਾਂ।
ਤੁਹਾਨੂੰ ਦੱਸ ਦੇਈਏ ਕਿ ਪੂਜਾ ਭੱਟ ਇਨ੍ਹੀਂ ਦਿਨੀਂ 'ਬਿੱਗ ਬੌਸ ਓਟੀਟੀ 2' ਵਿੱਚ ਲਾਈਮਲਾਈਟ ਹੋ ਰਹੀ ਹੈ। ਇਸ ਦੇ ਨਾਲ ਹੀ ਉਸ ਦੀ ਸੌਤੇਲੀ ਭੈਣ ਯਾਨੀ ਆਲੀਆ ਭੱਟ ਆਪਣੀ ਆਉਣ ਵਾਲੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਨੂੰ ਲੈ ਕੇ ਚਰਚਾ 'ਚ ਹੈ।