Shweta Bachchan Story : ਸੁਪਰਸਟਾਰਸ ਦੀ ਬੇਟੀ ਹੋਣ ਦੇ ਬਾਵਜੂਦ ਵੀ ਉਧਾਰ ਲੈ ਕੇ ਖ਼ਰਚਾ ਚਲਾਉਂਦੀ ਸੀ ਸ਼ਵੇਤਾ ! ਮਾਂ 'ਤੇ ਲਗਾ ਚੁੱਕੀ ਹੈ ਇਹ ਆਰੋਪ
Shweta Bachchan : ਸ਼ਵੇਤਾ ਬੱਚਨ ਸਦੀ ਦੇ ਮੇਗਾਸਟਾਰ ਅਮਿਤਾਭ ਬੱਚਨ ਅਤੇ ਜਯਾ ਬੱਚਨ ਦੀ ਪਿਆਰੀ ਅਤੇ ਇਕਲੌਤੀ ਧੀ ਹੈ। ਇਸ ਦੇ ਬਾਵਜੂਦ ਉਸ ਵਕਤ ਉਨ੍ਹਾਂ ਦੀ ਜ਼ਿੰਦਗੀ 'ਚ ਅਜਿਹਾ ਸਮਾਂ ਆਇਆ ਕਿ ਉਨ੍ਹਾਂ ਨੂੰ ਉਧਾਰ ਪੈਸੇ ਲੈਣੇ ਪਏ ਸੀ। ਜਾਣੋ ਦਿਲਚਸਪ ਕਹਾਣੀ....
Download ABP Live App and Watch All Latest Videos
View In Appਆਪਣੀ ਬੇਟੀ ਨਵਿਆ ਨਵੇਲੀ ਨੰਦਾ ਦੇ ਪੋਡਕਾਸਟ ਸ਼ੋਅ 'ਵਾਟ ਦ ਹੇਲ ਨਵਿਆ' 'ਚ ਸ਼ਵੇਤਾ ਬੱਚਨ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਹੈਰਾਨੀਜਨਕ ਖੁਲਾਸੇ ਕੀਤੇ ਸਨ।
ਸ਼ਵੇਤਾ ਨੇ ਦੱਸਿਆ ਸੀ, “ਮੇਰੀ ਮਾਂ ਨੇ ਮੈਨੂੰ ਕਦੇ ਵੀ ਫਨਾਇਸ਼ਸਿਸ ਮੈਨੇਜ ਕਰਨਾ ਨਹੀਂ ਸਿਖਾਇਆ। ਜੇਕਰ ਉਸਨੇ ਮੈਨੂੰ ਇਸ ਬਾਰੇ ਕੁਝ ਦੱਸਿਆ ਹੁੰਦਾ ਤਾਂ ਮੈਨੂੰ ਸਕੂਲ ਵਿੱਚ ਅਭਿਸ਼ੇਕ ਬੱਚਨ ਤੋਂ ਪੈਸੇ ਉਧਾਰ ਨਾ ਲੈਣੇ ਪੈਂਦੇ। ਉਸ ਸਮੇਂ ਪੈਸੇ ਨਾਲ ਮੇਰਾ ਰਿਸ਼ਤਾ ਬਹੁਤ ਖਰਾਬ ਸੀ..ਅੱਜ ਵੀ ਸਿਰਫ ਨਵਿਆ ਹੀ ਘਰ ਦਾ ਪੈਸਾ ਸੰਭਾਲਦੀ ਹੈ।
ਇਸ ਤੋਂ ਇਲਾਵਾ ਸ਼ਵੇਤਾ ਨੇ ਇਹ ਵੀ ਦੱਸਿਆ ਸੀ ਕਿ ਨਿਖਿਲ ਨੰਦਾ ਨਾਲ ਵਿਆਹ ਕਰਨ ਤੋਂ ਬਾਅਦ ਉਸ ਨੇ ਦਿੱਲੀ ਦੇ ਕਿੰਡਰ ਗਾਰਡਨ 'ਚ ਸਹਾਇਕ ਅਧਿਆਪਕ ਵਜੋਂ ਕੰਮ ਕੀਤਾ ਸੀ।
ਤੁਹਾਨੂੰ ਦੱਸ ਦੇਈਏ ਕਿ ਸ਼ਵੇਤਾ ਦੇ ਪਤੀ ਨਿਖਿਲ ਨੰਦਾ ਰਾਜ ਕਪੂਰ ਦੀ ਬੇਟੀ ਰਿਤੂ ਨੰਦਾ ਦੇ ਬੇਟੇ ਹਨ। ਜਿਨ੍ਹਾਂ ਨੇ ਇੰਡਸਟਰੀ ਵਿੱਚ ਨਾ ਆ ਕੇ ਬਿਜਨੈਸ ਸ਼ੁਰੂ ਕੀਤਾ। ਸ਼ਵੇਤਾ ਅਤੇ ਨਿਖਿਲ ਦੇ ਦੋ ਬੱਚੇ ਨਵਿਆ ਨਵੇਲੀ ਨੰਦਾ ਅਤੇ ਅਗਸਤਿਆ ਨੰਦਾ ਹਨ।
ਸ਼ਵੇਤਾ ਭਾਵੇਂ ਹੀ ਫਿਲਮਾਂ ਤੋਂ ਦੂਰ ਰਹੀ ਹੋਵੇ ਪਰ ਉਹ ਮਸ਼ਹੂਰ ਲੇਖਿਕਾ ਹੈ। ਇਸ ਦੇ ਨਾਲ ਹੀ ਉਸਨੇ MXS ਨਾਮ ਦਾ ਆਪਣਾ ਫੈਸ਼ਨ ਲੇਬਲ ਵੀ ਲਾਂਚ ਕੀਤਾ ਹੈ।