Election Results 2024
(Source: ECI/ABP News/ABP Majha)
Cannes 2023 : ਰੈੱਡ ਕਾਰਪੇਟ 'ਤੇ ਵਾਈਟ ਗਾਊਨ ਪਹਿਨ ਅਨੁਸ਼ਕਾ ਸ਼ਰਮਾ ਨੇ ਕੀਤਾ ਡੈਬਿਊ , ਪਤਨੀ ਦੀ ਲੁੱਕ 'ਤੇ ਦੀਵਾਨੇ ਹੋਏ ਵਿਰਾਟ ਕੋਹਲੀ
ਆਖਿਰਕਾਰ ਉਹ ਪਲ ਆ ਗਿਆ ਹੈ ਜਿਸ ਦਾ ਅਨੁਸ਼ਕਾ ਸ਼ਰਮਾ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਕਾਨਸ ਦੇ ਰੈੱਡ ਕਾਰਪੇਟ ਤੋਂ ਅਨੁਸ਼ਕਾ ਸ਼ਰਮਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ।
Download ABP Live App and Watch All Latest Videos
View In Appਤੁਸੀਂ ਫੋਟੋ ਵਿੱਚ ਦੇਖ ਸਕਦੇ ਹੋ ਕਿ ਅਨੁਸ਼ਕਾ ਨੇ ਆਪਣੇ ਕਾਨਸ ਡੈਬਿਊ ਲਈ ਬਹੁਤ ਹੀ ਸ਼ਾਨਦਾਰ ਲੁੱਕ ਨੂੰ ਚੁਣਿਆ ਹੈ। ਅਭਿਨੇਤਰੀ ਨੇ ਚਿੱਟੇ ਰੰਗ ਦੀ ਆਫ ਸ਼ੋਲਡਰ ਬਾਡੀਫਿਟ ਡਰੈੱਸ ਪਾਈ ਹੋਈ ਹੈ।
ਦੱਸ ਦੇਈਏ ਕਿ ਅਨੁਸ਼ਕਾ ਨੇ ਇਸ ਸਾਲ ਕਾਨਸ ਫਿਲਮ ਫੈਸਟੀਵਲ 2023 ਵਿੱਚ ਆਪਣਾ ਡੈਬਿਊ ਕੀਤਾ ਹੈ। ਅਦਾਕਾਰਾ ਨੇ ਖੁਦ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੋਈ ਕੈਪਸ਼ਨ ਨਹੀਂ ਲਿਖਿਆ ਹੈ, ਸਫੇਦ ਰੰਗ ਦਾ ਦਿਲ ਬਣਾਇਆ ਹੈ।
ਅਨੁਸ਼ਕਾ ਦੇ ਸ਼ੇਅਰ ਹੁੰਦੇ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਅਦਾਕਾਰਾ ਦੇ ਪ੍ਰਸ਼ੰਸਕ ਉਸ ਦੀ ਖੂਬਸੂਰਤੀ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।
ਵੈਸੇ, ਅਦਾਕਾਰਾ ਦੇ ਇਸ ਲੁੱਕ 'ਤੇ ਪਤੀ ਵਿਰਾਟ ਕੋਹਲੀ ਵੀ ਫ਼ਿਦਾ ਹੋ ਗਏ ਹਨ। ਉਨ੍ਹਾਂ ਨੇ ਆਪਣੀ ਪਤਨੀ ਦੀ ਤਾਰੀਫ 'ਚ ਦੋ ਸ਼ਬਦ ਨਹੀਂ ਕਹੇ ਪਰ 4 ਦਿਲ ਦੇ ਇਮੋਜੀ ਜ਼ਰੂਰ ਸ਼ੇਅਰ ਕੀਤੇ ਹਨ, ਜੋ ਇਹ ਦੱਸਣ ਲਈ ਕਾਫੀ ਹਨ ਕਿ ਉਨ੍ਹਾਂ ਨੂੰ ਆਪਣੀ ਪਤਨੀ ਦਾ ਇਹ ਲੁੱਕ ਕਿੰਨਾ ਪਸੰਦ ਆਇਆ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਨੁਸ਼ਕਾ ਜਲਦ ਹੀ 'ਚੱਕਦਾ ਐਕਸਪ੍ਰੈਸ' 'ਚ ਨਜ਼ਰ ਆਵੇਗੀ। ਇਹ ਫਿਲਮ ਮਸ਼ਹੂਰ ਮਹਿਲਾ ਕ੍ਰਿਕਟਰ ਝੂਲਨ ਗੋਸਵਾਮੀ ਦੇ ਜੀਵਨ 'ਤੇ ਆਧਾਰਿਤ ਹੈ।