Athiya Shetty Traditional Look : ਵਿਆਹ ਤੋਂ ਪਹਿਲਾਂ ਵਾਇਰਲ ਹੋ ਰਹੇ ਆਥੀਆ ਸ਼ੈੱਟੀ ਦੇ ਇਹ ਲੁੱਕ, ਟ੍ਰੇਡਿਸ਼ਨਲ ਆਊਟਫਿਟ 'ਚ ਲੱਗ ਰਹੀ ਖੂਬਸੂਰਤ
Athiya Shetty Traditional Look : ਆਥੀਆ ਸ਼ੈੱਟੀ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹੈ। ਅਦਾਕਾਰਾ ਦੇ ਵਿਆਹ ਦੇ ਲੁੱਕ ਨੂੰ ਲੈ ਕੇ ਵੀ ਕਾਫੀ ਚਰਚਾ ਹੋ ਰਹੀ ਹੈ। ਹੁਣ ਅਭਿਨੇਤਰੀ ਦੇ ਕੁਝ ਖਾਸ ਟ੍ਰੇਡਿਸ਼ਨਲ ਲੁੱਕ ਸਾਹਮਣੇ ਆਏ ਹਨ।
Download ABP Live App and Watch All Latest Videos
View In Appਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਕੇਐਲ ਰਾਹੁਲ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੀ ਆਥੀਆ ਸ਼ੈੱਟੀ ਦਾ ਟ੍ਰੇਡਿਸ਼ਨਲ ਅੰਦਾਜ਼ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ।
ਆਥੀਆ ਸ਼ੈੱਟੀ ਅਕਸਰ ਆਪਣੇ ਇੰਸਟਾਗ੍ਰਾਮ 'ਤੇ ਆਪਣਾ ਖਾਸ ਲੁੱਕ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ। ਆਥੀਆ ਨਾ ਸਿਰਫ਼ ਵੈਸਟਰਨ ਬਲਕਿ ਟ੍ਰੇਡਿਸ਼ਨਲ ਆਊਟਫਿਟ ਵਿੱਚ ਵੀ ਸ਼ਾਨਦਾਰ ਲੱਗ ਰਹੀ ਹੈ।
ਤਸਵੀਰਾਂ 'ਚ ਦੇਖ ਸਕਦੇ ਹੋ ਕਿ ਇਸ ਗੁਲਾਬੀ ਲਹਿੰਗੇ 'ਚ ਆਥੀਆ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਆਥੀਆ ਨਾ ਸਿਰਫ ਲਹਿੰਗੇ ਸਗੋਂ ਸਾੜ੍ਹੀ 'ਚ ਵੀ ਕਾਫੀ ਚੰਗੀ ਲੱਗ ਰਹੀ ਹੈ। ਉਨ੍ਹਾਂ ਦੇ ਲੁੱਕ ਨੂੰ ਫ਼ੈਨਜ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।
ਆਥੀਆ ਸ਼ੈੱਟੀ ਵੀ ਇੰਡੋ-ਵੈਸਟਰਨ ਲੁੱਕ ਨੂੰ ਸਟਾਈਲ 'ਚ ਪੇਸ਼ ਕਰਦੀ ਹੈ। ਅਦਾਕਾਰਾ ਦਾ ਇਹ ਥ੍ਰੀ ਪੀਸ ਇੰਡੋ ਵੈਸਟਰਨ ਲੁੱਕ ਵੀ ਬਹੁਤ ਖਾਸ ਹੈ।
ਇੱਥੇ ਦੱਸ ਦੇਈਏ ਕਿ ਆਥੀਆ ਸ਼ੈੱਟੀ 23 ਜਨਵਰੀ ਨੂੰ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਕੇਐਲ ਰਾਹੁਲ ਨਾਲ ਵਿਆਹ ਦੇ ਬੰਧਨ ਵਿੱਚ ਬੱਝੇਗੀ।