ਬਿੱਗ ਬੌਸ OTT 2 ਕੰਟੈਸਟੈਂਟ ਦਾ ਖੁਲਾਸਾ, ਫੈਮਿਲੀ ਡਾਕਟਰ ਨੇ ਕੀਤਾ ਸੋਸ਼ਣ...ਹੁਣ ਬਿਆਨ ਕੀਤਾ ਦਰਦ
ਜੀਆ ਦੀ ਖੂਬਸੂਰਤੀ ਅਤੇ ਐਲੀਗੇਂਸੀ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਇਸ ਦੌਰਾਨ ਅਦਾਕਾਰਾ ਦਾ ਇੱਕ ਇੰਟਰਵਿਊ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਆਪਣੇ ਨਾਲ ਹੋਈ ਛੇੜਛਾੜ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ।
Download ABP Live App and Watch All Latest Videos
View In Appਪਿੰਕਵਿਲਾ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਅਦਾਕਾਰਾ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦਾ ਬਚਪਨ ਵਿੱਚ ਸੋਸ਼ਣ ਹੋ ਚੁੱਕਿਆ ਹੈ, ਉਹ ਵੀ ਉਨ੍ਹਾਂ ਦੇ ਫੈਮਿਲੀ ਡਾਕਟਰ ਨੇ ਕੀਤਾ ਸੀ।
ਅਦਾਕਾਰਾ ਨੇ ਇੰਟਰਵਿਊ ਵਿੱਚ ਦੱਸਿਆ, ‘ਮੈਨੂੰ ਮੇਰੇ ਫੈਮਿਲੀ ਡਾਕਟਰ ਨੇ ਮਾਲੇਸਟ ਕੀਤਾ ਸੀ। ਉਦੋਂ ਮੈਂ 10ਵੀਂ ਕਲਾਸ ਵਿੱਚ ਸੀ, ਮੇਰੇ ਬੋਰਡ ਦੇ ਐਕਜ਼ਾਮ ਚੱਲ ਰਹੇ ਸੀ। ਅਗਲੇ ਦਿਨ ਮੇਰੇ ਪੇਪਰ ਸੀ ਅਤੇ ਮੈਂ ਬਿਮਾਰ ਹੋ ਗਈ ਸੀ।‘
ਮੇਰੇ ਮਾਤਾ-ਪਿਤਾ ਉਦੋਂ ਵੱਖ ਹੋ ਚੁੱਕੇ ਸਨ, ਤਾਂ ਮੈਂ ਇਕੱਲਿਆਂ ਹੀ ਡਾਕਟਰ ਕੋਲ ਚਲੀ ਗਈ ਸੀ, ਕਿਉਂਕਿ ਉਹ ਮੇਰੇ ਫੈਮਿਲੀ ਡਾਕਟਰ ਸੀ।
ਅਦਾਕਾਰਾ ਨੇ ਅੱਗੇ ਦੱਸਿਆ, 'ਮੈਂ ਉਦੋਂ ਬੱਚੀ ਸੀ। ਮੈਨੂੰ ਕਿਵੇਂ ਪਤਾ ਲੱਗੇਗਾ ਕਿ ਉਹ ਜਾਣ-ਬੁੱਝ ਕੇ ਮੇਰਾ ਫਾਇਦਾ ਚੁੱਕੇਗਾ। ਇਹ ਜਾਣ ਕੇ ਕਿ ਹੁਣ ਮੇਰੇ ਮਾਪੇ ਇਕੱਠੇ ਨਹੀਂ ਰਹਿ ਰਹੇ ਹਨ?'
ਉਸ ਨੇ ਪੁੱਛਿਆ ਕਿ ਮੇਰੇ ਮਾਤਾ-ਪਿਤਾ ਨਾਲ ਕਿਉਂ ਨਹੀਂ ਆਏ, ਤਾਂ ਮੈਂ ਉਸ ਨੂੰ ਸੱਚ ਦੱਸ ਦਿੱਤਾ। ਮੈਨੂੰ ਨਹੀਂ ਪਤਾ ਸੀ ਕਿ ਇਹ ਜਾਣ ਕੇ ਉਹ ਮੇਰਾ ਫਾਇਦਾ ਚੁੱਕੇਗਾ।