ਦੁਨੀਆ ਦੀ ਸਭ ਤੋਂ ਖੂਬਸੂਰਤ ਲੜਕੀ ਨੂੰ ਬਚਨ ਪਰਿਵਾਰ ਦੀ ਨੂੰਹ ਬਣਾ ਕੇ ਲਿਆਈ ਸੀ ਜਯਾ ਬਚਨ, ਹੁਣ ਅਜਿਹਾ ਹੈ ਨੂੰਹ-ਸੱਸ ਦਾ ਰਿਸ਼ਤਾ
ਬਾਲੀਵੁੱਡ ਸੁਪਰ ਸਟਾਰ ਅਮਿਤਾਬ ਬਚਨ ਦਾ ਪਰਿਵਾਰ ਅਕਸਰ ਸੁਰਖੀਆਂ 'ਚ ਰਹਿੰਦਾ ਹੈ। ਐਸ਼ਵਰਿਆ ਰਾਏ ਬਚਨ ਇਸ ਪਰਿਵਾਰ ਦਾ 2007 'ਚ ਹਿੱਸਾ ਬਣੀ ਸੀ। ਜਯਾ ਤੇ ਐਸ਼ਵਰਿਆ ਦੀ ਨੂੰਹ-ਸੱਸ ਦੀ ਜੋੜੀ ਖੂਬ ਬਣਦੀ ਹੈ।
Download ABP Live App and Watch All Latest Videos
View In Appਜਯਾ ਬਚਨ ਤੇ ਐਸ਼ਵਰਿਆ ਰਾਏ ਬਚਨ ਦੀ ਆਪਸ 'ਚ ਕਾਫੀ ਬੌਂਡਿੰਗ ਹੈ। ਐਸ਼ਵਰਿਆ ਦੁਨੀਆਂ ਦੀ ਸਭ ਤੋਂ ਖੂਬਸੂਰਤ ਮਹਿਲਾ ਮਿਸ ਵਰਲਡ ਹੋਣ ਦਾ ਖਿਤਾਬ ਜਿੱਤ ਚੁੱਕੀ ਹੈ।
ਕਿਹਾ ਜਾਂਦਾ ਹੈ ਕਿ ਐਸ਼ਵਰਿਆ ਨੇ ਬਹੂ ਬਣਨ ਤੋਂ ਪਹਿਲਾਂ ਹੀ ਜਯਾ ਬਚਨ ਦਾ ਦਿਲ ਜਿੱਤ ਲਿਆ ਸੀ।
ਐਸ਼ਵਰਿਆ ਤੇ ਅਭਿਸ਼ੇਕ ਦੇ ਵਿਆਹ ਤੋਂ ਕੁਝ ਸਮਾਂ ਪਹਿਲਾਂ ਕਰਨ ਜੌਹਰ ਦੇ ਟੌਕ ਸ਼ੋਅ 'ਚ ਜਯਾ ਨੇ ਕਿਹਾ ਸੀ, 'ਉਹ ਪਿਆਰੀ ਹੈ। ਮੈਂ ਉਸ ਨੂੰ ਪਿਆਰ ਕਰਦੀ ਹਾਂ। ਮੈਨੂੰ ਖੁਸ਼ੀ ਹੈ ਕਿ ਉਹ ਸਾਡੇ ਘਰ ਦੀ ਬਹੂ ਬਣਨ ਜਾ ਰਹੀ ਹੈ।'
ਐਸ਼ਵਰਿਆ ਤੇ ਜਯਾ ਨੂੰ ਅਕਸਰ ਇਕ ਦੂਜੇ ਨਾਲ ਸਪੌਟ ਕੀਤਾ ਜਾਂਦਾ ਹੈ।
ਇਸ ਤੋਂ ਪਹਿਲਾਂ ਇਕ ਇੰਟਰਵਿਊ 'ਚ ਅਭਿਸ਼ੇਕ ਬਚਨ ਨੇ ਐਸ਼ਵਰਿਆ ਦੀ ਤਾਰੀਫ ਕਰਦਿਆਂ ਕਿਹਾ ਸੀ ਉਨ੍ਹਾਂ ਨਾਲ ਵਿਆਹ ਤੋਂ ਬਾਅਦ ਲਾਈਫ 'ਚ ਕਈ ਬਦਲਾਅ ਆਏ। ਅਭਿਸ਼ੇਕ ਨੇ ਕਿਹਾ ਕਿ ਐਸ਼ਵਰਿਆ ਨਾਲ ਵਿਆਹ ਤੋਂ ਪਹਿਲਾਂ ਉਨ੍ਹਾਂ 'ਚ ਆਤਮਵਿਸ਼ਵਸ ਨਹੀਂ ਸੀ ਜੋ ਬਾਅਦ 'ਚ ਪੈਦਾ ਹੋਇਆ।