Bhagyashree Birthday : ਇਸ ਅਭਿਨੇਤਰੀ ਨੂੰ ਸਲਮਾਨ ਨੇ ਕਿੱਸ ਕਰਨ ਤੋਂ ਕਰ ਦਿੱਤਾ ਸੀ ਇਨਕਾਰ, ਰਾਜ ਘਰਾਣੇ ਨਾਲ ਰੱਖਦੀ ਹੈ ਸਬੰਧ
ਮੁੰਡਾ ਤੇ ਕੁੜੀ ਕਦੇ ਦੋਸਤ ਨਹੀਂ ਹੋ ਸਕਦੇ... ਇਹ ਡਾਇਲਾਗ ਜਿਸ ਫ਼ਿਲਮ ਦੀ ਹੀਰੋਇਨ ਲਈ ਬੋਲਿਆ ਗਿਆ ਸੀ। ਉਹ ਹੀਰੋਇਨ ਆਪਣਾ 54ਵਾਂ ਜਨਮ ਦਿਨ ਮਨਾਉਣ ਦੀ ਤਿਆਰੀ ਕਰ ਰਹੀ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ..
Download ABP Live App and Watch All Latest Videos
View In Appਦਰਅਸਲ, ਗੱਲ ਹੋ ਰਹੀ ਹੈ 'ਮੈਨੇ ਪਿਆਰ ਕੀਆ' ਫ਼ਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਭਾਗਿਆਸ਼੍ਰੀ ਦੀ। ਉਨ੍ਹਾਂ ਦਾ ਜਨਮ 23 ਫਰਵਰੀ 1969 ਨੂੰ ਹੋਇਆ ਸੀ।
ਭਾਗਿਆਸ਼੍ਰੀ ਮਹਾਰਾਸ਼ਟਰ ਦੇ ਸਾਂਗਲੀ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਹੈ। ਉਸਦੇ ਪਿਤਾ ਵਿਜੇ ਸਿੰਘ ਰਾਓ ਮਾਧਵਰਾਓ ਪਟਵਰਧਨ ਸਾਂਗਲੀ ਦੇ ਰਾਜਾ ਸਨ। ਵਿਜੇ ਸਿੰਘ ਦੀਆਂ ਤਿੰਨ ਬੇਟੀਆਂ ਹਨ, ਜਿਨ੍ਹਾਂ 'ਚੋਂ ਭਾਗਿਆਸ਼੍ਰੀ ਸਭ ਤੋਂ ਵੱਡੀ ਹੈ।
ਦੱਸ ਦੇਈਏ ਕਿ ਭਾਗਿਆਸ਼੍ਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅਮੋਲ ਪਾਲੇਕਰ ਦੇ ਸੀਰੀਅਲ ਕੱਚੀ ਧੂਪ ਨਾਲ ਕੀਤੀ ਸੀ। ਹਾਲਾਂਕਿ, ਉਸਨੇ ਫਿਲਮ 'ਮੈਂ ਪਿਆਰ ਕੀਆ' ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ।
ਇਸ ਕਹਾਣੀ ਦਾ ਖੁਲਾਸਾ ਖੁਦ ਭਾਗਿਆਸ਼੍ਰੀ ਨੇ ਕੀਤਾ ਹੈ। ਸ਼ਾਨਦਾਰ ਅਦਾਕਾਰਾ ਹੋਣ ਦੇ ਬਾਵਜੂਦ ਭਾਗਿਆਸ਼੍ਰੀ ਲੰਬੇ ਸਮੇਂ ਤੱਕ ਫਿਲਮਾਂ ਤੋਂ ਦੂਰ ਰਹੀ।
ਫਿਲਮ 'ਮੈਂ ਪਿਆਰ ਕੀਆ' 'ਚ ਭਾਗਿਆਸ਼੍ਰੀ ਅਤੇ ਸਲਮਾਨ ਦੀ ਜੋੜੀ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਫਿਲਮ 'ਚ ਇਕ ਸੀਨ ਅਜਿਹਾ ਵੀ ਸੀ, ਜਿਸ 'ਚ ਸਲਮਾਨ ਖਾਨ ਨੇ ਭਾਗਿਆਸ਼੍ਰੀ ਨੂੰ ਕਿੱਸ ਕਰਨਾ ਸੀ ਪਰ ਅਭਿਨੇਤਾ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ ਸੀ।