Bhumi Pednekar: ਗੋਲਡਨ ਪੈਂਟ ਸੂਟ ਵਿੱਚ ਨਜ਼ਰ ਆਈ ਭੂਮੀ ਪੇਡਨੇਕਰ, ਬੌਸ ਲੇਡੀ ਲੁੱਕ ਵਿੱਚ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਨੇ ਥੋੜ੍ਹੇ ਸਮੇਂ ਵਿੱਚ ਹੀ ਹਿੰਦੀ ਸਿਨੇਮਾ ਵਿੱਚ ਆਪਣਾ ਇੱਕ ਵਿਲੱਖਣ ਸਥਾਨ ਬਣਾ ਲਿਆ ਹੈ। ਅਦਾਕਾਰਾ ਬਾਲੀਵੁੱਡ ਦੀਆਂ ਕਈ ਵੱਡੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ।
Download ABP Live App and Watch All Latest Videos
View In Appਅਦਾਕਾਰਾ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਆਪਣੀ ਅਦਾਕਾਰੀ ਦੇ ਨਾਲ-ਨਾਲ ਅਦਾਕਾਰਾ ਆਪਣੀ ਫੈਸ਼ਨ ਸੈਂਸ ਨਾਲ ਵੀ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ।
ਹਾਲ ਹੀ 'ਚ ਅਭਿਨੇਤਰੀ ਨੂੰ ਗੋਲਡਨ ਪੈਂਟ ਸੂਟ 'ਚ ਦੇਖਿਆ ਗਿਆ ਸੀ। ਅਦਾਕਾਰਾ ਨੇ ਇਸ ਪਹਿਰਾਵੇ 'ਚ ਆਪਣੀਆਂ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।
ਇਸ ਆਊਟਫਿਟ 'ਚ ਅਦਾਕਾਰਾ ਦਾ ਲੁੱਕ ਦੇਖਣ ਯੋਗ ਹੈ। ਇਸ ਡਰੈੱਸ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਨੇ ਇਸ ਡਰੈੱਸ ਦੇ ਨਾਲ ਡਬਲ ਲੇਅਰਡ ਨੇਕ ਪੀਸ ਪਹਿਨਿਆ ਹੈ।
ਇਸ ਨੇਕ ਪੀਸ ਦੀ ਇੱਕ ਲੇਅਰਡ ਵਿੱਚ ਉਸਦੇ ਨਾਮ ਦਾ ਇੱਕ ਪੇਂਡੇਂਟ ਨਜ਼ਰ ਆ ਰਿਹਾ ਹੈ, ਜਦੋਂ ਕਿ ਦੂਜੀ ਲੇਅਰਡ ਵਿੱਚ ਅੱਖਾਂ ਦੇ ਡਿਜ਼ਾਈਨ ਦਾ ਇੱਕ ਪੇਂਡੇਂਟ ਦਿਖਾਈ ਦੇ ਰਿਹਾ ਹੈ।
ਇਸ ਤੋਂ ਇਲਾਵਾ ਅਭਿਨੇਤਰੀ ਨੇ ਦੋਹਾਂ ਹੱਥਾਂ 'ਚ ਇੱਕ-ਇੱਕ ਅੰਗੂਠੀ ਅਤੇ ਇੱਕ ਹੱਥ 'ਚ ਗੋਲਡਨ ਬ੍ਰੇਸਲੇਟ ਪਾਇਆ ਹੋਇਆ ਹੈ।
ਅਭਿਨੇਤਰੀ ਨੇ ਇਸ ਡਰੈੱਸ ਦੇ ਨਾਲ ਗੋਲਡਨ ਬ੍ਰਾਊਨ ਰੰਗ ਦੀ ਬੇਲੀ ਪਾਈ ਹੋਈ ਹੈ।
ਭੂਮੀ ਪੇਡਨੇਕਰ ਨੇ ਨੇਚੁਰਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ।