Mugdha Godse Birthday: ਮੁਗਧਾ ਗੋਡਸੇ ਨੇ ਪੈਟਰੋਲ ਪੰਪ 'ਤੋਂ 100 ਰੁਪਏ ਕਮਾ ਕੀਤਾ ਗੁਜ਼ਾਰਾ! ਜਾਣੋ ਕਿਵੇਂ ਬਣੀ ਕਰੋੜਾਂ ਦੀ ਮਾਲਕਣ?
ਉਨ੍ਹਾਂ ਦੀ ਜ਼ਿੰਦਗੀ 'ਚ ਇੱਕ ਅਜਿਹਾ ਦੌਰ ਆਇਆ ਜਦੋਂ ਉਹ ਇੱਕ ਦਿਨ 'ਚ ਸਿਰਫ 100 ਰੁਪਏ ਕਮਾਉਂਦੀ ਸੀ ਪਰ ਅੱਜ ਉਹ ਕਰੋੜਾਂ ਦੀ ਮਾਲਕਣ ਹੈ। ਬਰਥ੍ਡੇ ਸਪੈਸ਼ਲ ਵਿੱਚ, ਅਸੀਂ ਤੁਹਾਨੂੰ ਮੁਗਧਾ ਗੋਡਸੇ ਦੇ ਜੀਵਨ ਦੇ ਸੰਘਰਸ਼ ਤੋਂ ਜਾਣੂ ਕਰਵਾ ਰਹੇ ਹਾਂ।
Download ABP Live App and Watch All Latest Videos
View In Appਅਦਾਕਾਰੀ ਦੇ ਨਾਲ-ਨਾਲ ਆਪਣੀ ਬੇਅੰਤ ਖੂਬਸੂਰਤੀ ਲਈ ਚਰਚਾ 'ਚ ਰਹਿਣ ਵਾਲੀ ਮੁਗਧਾ ਗੋਡਸੇ ਨੇ ਜ਼ਿੰਦਗੀ 'ਚ ਸਫਲ ਮੁਕਾਮ ਹਾਸਲ ਕਰਨ ਲਈ ਕਾਫੀ ਸੰਘਰਸ਼ ਕੀਤਾ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਇੱਕ ਪੈਟਰੋਲ ਪੰਪ 'ਤੇ ਕੰਮ ਕਰਦੀ ਸੀ, ਜਿਸ ਲਈ ਉਸਨੂੰ ਰੋਜ਼ਾਨਾ 100 ਰੁਪਏ ਮਿਲਦੇ ਸਨ। ਇਸ ਤੋਂ ਬਾਅਦ ਉਸਨੇ ਇੱਕ ਜਿਮ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਕਈ ਸਥਾਨਕ ਸੁੰਦਰਤਾ ਮੁਕਾਬਲਿਆਂ ਵਿੱਚ ਵੀ ਹਿੱਸਾ ਲਿਆ।
ਮੁਗਧਾ ਦੀ ਜ਼ਿੰਦਗੀ ਨੇ ਉਸ ਸਮੇਂ ਇੱਕ ਨਵਾਂ ਮੋੜ ਲਿਆ ਜਦੋਂ ਉਸਨੇ ਸਾਲ 2002 ਦੌਰਾਨ 'ਗਲੈਡਰੈਗਸ ਮੈਗਾ ਮਾਡਲ ਹੰਟ' ਜਿੱਤਿਆ। ਇਸ ਤੋਂ ਬਾਅਦ ਉਹ ਸੁਰਖੀਆਂ 'ਚ ਆ ਗਈ। ਉਸੇ ਸਾਲ ਮਿਡ ਇੰਡੀਆ ਵਿਚ ਬੈਸਟ ਮਾਡਲ ਅਤੇ ਬੈਸਟ ਨੈਸ਼ਨਲ ਕਾਸਟਿਊਮ ਦਾ ਖਿਤਾਬ ਵੀ ਉਸ ਦੇ ਝੋਲੇ ਵਿੱਚ ਆਇਆ। ਇਸ ਦੇ ਨਾਲ ਹੀ ਸਾਲ 2004 ਦੌਰਾਨ ਮੁਗਧਾ ਫੇਮਿਨਾ ਮਿਸ ਇੰਡੀਆ ਮੁਕਾਬਲੇ ਵਿੱਚ ਵੀ ਸੈਮੀਫਾਈਨਲਿਸਟ ਰਹੀ ਸੀ।
ਸਾਲ 2008 ਦੌਰਾਨ ਮੁਗਧਾ ਨੇ ਮਧੁਰ ਭੰਡਾਰਕਰ ਦੀ ਫਿਲਮ 'ਫੈਸ਼ਨ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਕੰਗਨਾ ਰਣੌਤ ਅਤੇ ਪ੍ਰਿਯੰਕਾ ਚੋਪੜਾ ਵਰਗੀਆਂ ਅਭਿਨੇਤਰੀਆਂ ਸਟਾਰਰ ਇਸ ਫਿਲਮ ਵਿੱਚ ਮੁਗਧਾ ਦੀ ਅਦਾਕਾਰੀ ਨੂੰ ਖੂਬ ਸਰਾਹਿਆ ਗਿਆ।
ਇਸ ਤੋਂ ਬਾਅਦ ਮੁਗਧਾ ਗੋਡਸੇ 'ਆਲ ਦ ਬੈਸਟ', 'ਜੇਲ', 'ਹੈਲਪ', 'ਹੀਰੋਇਨ' ਆਦਿ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਜਾਦੂ ਦਿਖਾਉਂਦੀ ਨਜ਼ਰ ਆਈ। ਆਪਣੀ ਕਾਬਲੀਅਤ ਦੇ ਦਮ 'ਤੇ ਮੁਗਧਾ ਗੋਡਸੇ ਹੁਣ ਕਰੋੜਾਂ ਦੀ ਮਾਲਕਣ ਬਣ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਆਪਣੀ ਅਦਾਕਾਰੀ ਤੋਂ ਇਲਾਵਾ ਮੁਗਧਾ ਗੋਡਸੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਹੈ। ਦਰਅਸਲ, ਉਹ ਕਈ ਸਾਲਾਂ ਤੋਂ ਅਭਿਨੇਤਾ ਰਾਹੁਲ ਦੇਵ ਨੂੰ ਡੇਟ ਕਰ ਰਹੀ ਹੈ। ਦੋਵੇਂ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ। ਇਸ ਦੇ ਨਾਲ ਹੀ ਉਹ ਬਾਲੀਵੁੱਡ ਪਾਰਟੀਆਂ ਅਤੇ ਇਵੈਂਟਾਂ 'ਚ ਇਕੱਠੇ ਨਜ਼ਰ ਆਉਂਦੇ ਹਨ।
ਦੱਸ ਦੇਈਏ ਕਿ ਰਾਹੁਲ ਅਤੇ ਮੁਗਧਾ ਦੀ ਉਮਰ ਵਿੱਚ 14 ਸਾਲ ਦਾ ਅੰਤਰ ਹੈ ਪਰ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ।