ਕਰੋੜਾਂ ਦੀਆਂ ਕਾਰਾਂ 'ਚ ਸ਼ਾਨ ਨਾਲ ਚੱਲਦੇ ਇਹ ਬੌਲੀਵੁੱਡ ਸਿਤਾਰੇ, 18 ਸਾਲਾਂ ਦੀ ਅਸ਼ਨੂਰ ਵੀ ਲਿਸਟ 'ਚ ਸ਼ਾਮਲ, ਦੇਖੋ Car Collection
Bollywood Celebs Luxury Cars: ਬਾਲੀਵੁੱਡ ਸੈਲੇਬਸ ਆਪਣੀ ਲਗਜ਼ਰੀ ਲਾਈਫਸਟਾਈਲ ਲਈ ਜਾਣੇ ਜਾਂਦੇ ਹਨ। ਇਨ੍ਹਾਂ ਦੀ ਕਾਰ ਕਲੈਕਸ਼ਨ ਵਿੱਚ ਕਰੋੜਾਂ ਰੁਪਏ ਦੀਆਂ ਗੱਡੀਆਂ ਵੀ ਸ਼ਾਮਲ ਹਨ। ਆਓ ਜਾਣਦੇ ਹਾਂ ਕਿਸ ਸੈਲੇਬਸ ਕੋਲ ਕਿਹੜੀ ਕਾਰ ਹੈ।
Download ABP Live App and Watch All Latest Videos
View In Appਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾਹ ਨੇ ਆਪਣੀ ਕਾਰ ਕਲੈਕਸ਼ਨ 'ਚ Audi Q8 ਨੂੰ ਸ਼ਾਮਲ ਕੀਤਾ ਹੈ। ਇਹ ਔਡੀ ਦਾ ਟਾਪ-ਐਂਡ ਮਾਡਲ ਹੈ, ਜਿਸ ਦੀ ਕੀਮਤ 1.23 ਕਰੋੜ ਰੁਪਏ ਹੈ।
ਬਾਦਸ਼ਾਹ ਤੋਂ ਇਲਾਵਾ ਮਹੇਸ਼ ਬਾਬੂ ਵੀ ਹਾਲ ਹੀ 'ਚ ਔਡੀ ਈ-ਟ੍ਰੋਨ ਦੇ ਮਾਲਕ ਬਣ ਗਏ ਹਨ। ਔਡੀ ਦੀ ਇਸ ਇਲੈਕਟ੍ਰੋਨਿਕ ਕਾਰ ਦੀ ਕੀਮਤ 1.1 ਕਰੋੜ ਰੁਪਏ ਹੈ।
ਬਿੱਗ ਬੌਸ ਜੇਤੂ ਤੇ ਨਾਗਿਨ ਅਦਾਕਾਰਾ ਤੇਜਸਵੀ ਪ੍ਰਕਾਸ਼ ਕੋਲ ਵੀ ਇੱਕ ਔਡੀ Q7 SUV ਹੈ। ਅਦਾਕਾਰਾ ਨੇ ਹਾਲ ਹੀ ਵਿੱਚ ਇਹ ਗੱਡੀ 1.1 ਕਰੋੜ ਰੁਪਏ ਵਿੱਚ ਖਰੀਦੀ ਹੈ।
ਟੀਵੀ ਅਦਾਕਾਰਾ ਅਸ਼ਨੂਰ ਕੌਰ ਵੀ ਸਿਰਫ਼ 18 ਸਾਲ ਦੀ ਉਮਰ ਵਿੱਚ BMW X3 ਦੀ ਮਾਲਕ ਬਣ ਗਈ ਹੈ। ਇਸ ਗੱਡੀ ਦੀ ਕੀਮਤ ਕਰੀਬ 40 ਲੱਖ ਰੁਪਏ ਹੈ।
ਉਰਫੀ ਜਾਵੇਦ ਨੇ ਵੀ ਕਾਰ ਕਲੈਕਸ਼ਨ 'ਚ ਜੀਪ ਕੰਪਾਸ ਸ਼ਾਮਲ ਕੀਤੀ ਹੈ, ਜਿਸ ਦੀ ਕੀਮਤ ਲਗਭਗ 18 ਲੱਖ ਰੁਪਏ ਹੈ।
ਸ਼ਨਾਇਆ ਕਪੂਰ ਨੇ ਹਾਲ ਹੀ 'ਚ ਬਲੈਕ ਆਡੀ Q7 ਵੀ ਖਰੀਦੀ ਹੈ। ਇਸ ਲਗਜ਼ਰੀ ਗੱਡੀ ਦੀ ਕੀਮਤ 80 ਲੱਖ ਰੁਪਏ ਹੈ।
ਮਿਰਜ਼ਾਪੁਰ ਅਦਾਕਾਰ ਵਿਕਰਾਂਤ ਮੇਸੀ ਵੀ ਮਰਸਡੀਜ਼ ਬੈਂਜ਼ GLS 400d 4MATIC ਦੇ ਮਾਲਕ ਬਣ ਗਏ ਹਨ। ਇਸ ਗੱਡੀ ਦੀ ਕੀਮਤ 1.18 ਕਰੋੜ ਰੁਪਏ ਹੈ।
ਅਦਾਕਾਰਾ ਅਦਿਤੀ ਰਾਓ ਹੈਦਰੀ ਨੇ ਵੀ ਹਾਲ ਹੀ ਵਿੱਚ 1.05 ਕਰੋੜ ਰੁਪਏ ਦੀ ਔਡੀ Q7 SUV ਖਰੀਦੀ ਹੈ।