ਸੁਸ਼ਮਿਤਾ ਸੇਨ ਤੋਂ ਲੈਕੇ ਸਲਮਾਨ ਖ਼ਾਨ ਤਕ ਇਨ੍ਹਾਂ ਬਾਲੀਵੁੱਡ ਅਦਾਕਾਰਾਂ ਨੇ 50 ਤੋਂ ਪਾਰ ਪਹੁੰਚ ਕੇ ਵੀ ਨਹੀਂ ਕਰਵਾਇਆ ਵਿਆਹ
ਜਦੋਂ ਕੁਝ ਬਾਲੀਵੁੱਡ ਅਦਾਕਾਰਾਂ ਦੀ ਗੱਲ ਚੱਲਦੀ ਹੈ ਤਾਂ ਉਨ੍ਹਾਂ ਕੋਲ ਨਾ ਪੈਸੇ ਦੀ ਕਮੀ ਹੈ ਨਾ ਸ਼ੌਹਰਤ ਦੀ ਕਮੀ ਪਰ ਇਕ ਜੀਵਨ ਸਾਥੀ ਮਿਸਿੰਗ ਹੈ। ਇਨ੍ਹਾਂ 'ਚੋਂ ਕਿਸੇ ਨੂੰ ਸਹੀ ਪਾਰਟਨਰ ਨਹੀਂ ਮਿਲਿਆ ਤਾਂ ਕੋਈ ਵਿਆਹ ਕਰਨ 'ਚ ਇੰਟਰਸਟਡ ਨਹੀਂ ਸੀ। ਜਾਣਦੇ ਹਾਂ ਅਜਿਹੇ ਹੀ ਕੁਝ ਬਾਲੀਵੁੱਡ ਸੈਲੀਬ੍ਰਿਟੀਜ਼ ਬਾਰੇ ਜਿੰਨ੍ਹਾਂ ਨੇ 40 ਪਾਰ ਕਰਨ ਤੋਂ ਬਾਅਦ ਤੇ ਕੁਝ ਤਾਂ 50 ਦੇ ਕਰੀਬ ਪਹੁੰਚਣ ਤੋਂ ਬਾਅਦ ਵੀ ਕੁੰਵਾਰੇ ਹਨ।
Download ABP Live App and Watch All Latest Videos
View In Appਸਲਮਾਨ ਖਾਨ 55 ਸਾਲ ਦੇ ਹਨ ਤੇ ਅਜੇ ਤਕ ਉਨ੍ਹਾਂ ਨੂੰ ਸਹੀ ਸਾਥੀ ਨਹੀਂ ਮਿਲਿਆ।
ਕਾਜੋਲ ਦੀ ਭੈਣ ਤਨੀਸ਼ਾ ਮੁਖਰਜੀ 43 ਸਾਲ ਦੀ ਹੈ। ਪਰ ਅਜੇ ਤਕ ਵਿਆਹ ਲਈ ਸਹੀ ਪਾਰਟਨਰ ਦਾ ਇੰਤਜ਼ਾਰ ਕਰ ਰਹੀ ਹੈ।
ਇਸ ਸੂਚੀ 'ਚ ਅਗਲਾ ਨਾਂਅ ਰਾਹੁਲ ਖੰਨਾ ਦਾ ਹੈ। ਹੈਂਡਸਮ ਹੰਕ ਰਾਹੁਲ 49 ਸਾਲ ਦੇ ਹੋ ਗਏ ਹਨ ਤੇ ਅਜੇ ਤਕ ਵਿਆਹ ਬਾਰੇ ਪਲਾਨ ਨਹੀਂ ਕਰ ਰਹੇ।
ਅਕਸ਼ੇ ਖੰਨਾ 46 ਸਾਲ ਦੇ ਹਨ। ਇਕ ਵਾਰ ਉਨ੍ਹਾਂ ਸ਼ੇਅਰ ਕੀਤਾ ਸੀ ਕਿ ਉਹ ਵਿਆਹ ਨਹੀਂ ਕਰਾਉਣਾ ਚਾਹੁੰਦੇ, ਜ਼ਿੰਮੇਵਾਰੀਆਂ ਤੋਂ ਡਰ ਲੱਗਦਾ ਹੈ।
ਅਮਿਸ਼ਾ ਪਟੇਲ ਨੇ ਇਕ ਵਾਰ ਵਿਆਹ ਦੇ ਸਵਾਲ 'ਤੇ ਕਿਹਾ ਸੀ ਕਿ ਕੋਈ ਮੇਰੇ ਲਈ ਚੰਗਾ ਲੜਕਾ ਲੱਭ ਦੇਵੇ। ਮੈਂ ਵਿਆਹ ਕਰ ਲਵਾਂਗੀ। ਆਮੀਸ਼ਾ ਦੀ ਉਮਰ 45 ਸਾਲ ਹੈ।
ਉਦੇ ਚੋਪੜਾ 48 ਸਾਲ ਦੇ ਹਨ ਤੇ ਹੁਣ ਤਕ ਵਿਆਹ ਨਹੀਂ ਕਰਵਾਇਆ।
ਬਾਲੀਵੁੱਡ ਦੇ ਕਿੰਗ ਕਰਨ ਜੌਹਰ ਵੀ ਕੁੰਵਾਰੇ ਹਨ। ਕਿਉਂਕਿ ਉਹ ਮੰਨਦੇ ਹਨ ਕਿ ਵਿਆਹ ਕਰਨ ਨਾਲ ਕੋਈ ਵੀ ਖੁਸ਼ ਨਹੀਂ ਰਹਿ ਸਕਦਾ। ਕਰਨ ਦੀ ਉਮਰ 49 ਸਾਲ ਹੈ।
45 ਸਾਲ ਦੀ ਸੁਸ਼ਮਿਤਾ ਸੇਨ ਨੇ ਆਪਣੇ ਕਰੀਅਰ 'ਚ ਬਹੁਤ ਲੜਕਿਆਂ ਨੂੰ ਡੇਟ ਕੀਤਾ ਪਰ ਪਰਫੈਕਟ ਪਾਰਟਨਰ ਨਹੀਂ ਮਿਲਿਆ। ਅੱਜਕਲ੍ਹ ਰੋਹਮਾਨ ਸ਼ੌਲ ਦੇ ਨਾਲ ਹਨ।
ਰਣਦੀਪ ਹੁੱਢਾ ਲਿਸਟ 'ਚ ਅਗਲਾ ਨਾਂਅ ਹੈ। 45 ਸਾਲ ਦੀ ਉਮਰ ਹੋਣ 'ਤੇ ਵੀ ਉਹ ਅਜੇ ਤਕ ਵਿਆਹ ਬਾਰੇ ਸੋਚ ਨਹੀਂ ਸਕੇ।
ਤੱਬੂ 50 ਸਾਲ ਦੀ ਹੈ ਪਰ ਉਨ੍ਹਾਂ ਵਿਆਹ ਨਹੀਂ ਕਰਵਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਵਿਆਹ ਦਾ ਕਨਸੈਪਟ ਹੀ ਸਮਝ ਨਹੀਂ ਆਉਂਦਾ।