ਹੁਣ 'ਗਦਰ 2' ਲਈ 500 ਕਰੋੜ ਦੀ ਕਮਾਈ ਕਰਨੀ ਔਖੀ! 15ਵੇਂ ਦਿਨ ਇੰਨਾ ਹੀ ਕੀਤਾ ਕਲੈਕਸ਼ਨ
ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ 'ਗਦਰ 2' ਨੇ ਬਾਕਸ ਆਫਿਸ 'ਤੇ ਕਈ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ ਪਰ ਹੁਣ 400 ਕਰੋੜ ਦੀ ਕਮਾਈ ਕਰਨ ਤੋਂ ਬਾਅਦ ਫਿਲਮ ਦਾ ਕਲੈਕਸ਼ਨ ਘੱਟ ਹੁੰਦਾ ਜਾ ਰਿਹਾ ਹੈ।
Download ABP Live App and Watch All Latest Videos
View In Appਸੈਕਨਿਲਕ ਦੀ ਰਿਪੋਰਟ ਮੁਤਾਬਕ 15ਵੇਂ ਦਿਨ ਦੀ ਗੱਲ ਕਰੀਏ ਤਾਂ ਫਿਲਮ 6 ਕਰੋੜ ਦੀ ਕਮਾਈ ਕਰ ਸਕਦੀ ਹੈ।15ਵੇਂ ਦਿਨ 6 ਕਰੋੜ ਦੀ ਕਮਾਈ ਕਰਨ ਤੋਂ ਬਾਅਦ ਫਿਲਮ 425 ਕਰੋੜ ਦੀ ਕਮਾਈ ਕਰ ਲਵੇਗੀ।
15ਵੇਂ ਦਿਨ 6 ਕਰੋੜ ਦੀ ਕਮਾਈ ਕਰਨ ਤੋਂ ਬਾਅਦ ਫਿਲਮ 425 ਕਰੋੜ ਦੀ ਕਮਾਈ ਕਰ ਲਵੇਗੀ। ਹਾਲਾਂਕਿ ਜੇਕਰ ਫਿਲਮ ਦੀ ਕਮਾਈ ਇਸੇ ਰਫਤਾਰ ਨਾਲ ਜਾਰੀ ਰਹੀ ਤਾਂ 'ਗਦਰ 2' ਲਈ 500 ਕਰੋੜ ਦੀ ਕਮਾਈ ਕਰਨੀ ਮੁਸ਼ਕਿਲ ਹੋ ਜਾਵੇਗੀ।
ਇਸ ਦੇ ਨਾਲ ਹੀ ਆਯੁਸ਼ਮਾਨ ਖੁਰਾਨਾ ਅਤੇ ਅਨਨਿਆ ਪਾਂਡੇ ਦੀ 'ਡ੍ਰੀਮ ਗਰਲ 2' ਵੀ 'ਗਦਰ 2' ਨੂੰ ਟੱਕਰ ਦੇਣ ਲਈ ਮੈਦਾਨ 'ਚ ਉਤਰ ਚੁੱਕੀ ਹੈ। 'ਡ੍ਰੀਮ ਗਰਲ 2' 25 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ, ਇਸ ਲਈ ਹੁਣ 'ਗਦਰ 2' ਦੀ ਕਮਾਈ ਪ੍ਰਭਾਵਿਤ ਹੋ ਸਕਦੀ ਹੈ।