Bollywood Valentine: ਇਹ ਵਿਆਹੇ ਜੋੜੇ 2022 'ਚ ਮਨਾਉਣ ਜਾ ਰਹੇ ਆਪਣਾ ਪਹਿਲਾ ਵੈਲੇਨਟਾਈਨ, ਲਿਸਟ 'ਚ ਕਈ ਵੱਡੇ ਨਾਂ ਸ਼ਾਮਲ
Valentine Week Special: ਸਾਲ 2022 ਦੇ ਦੂਜੇ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਵੈਲੇਨਟਾਈਨ ਵੀਕ ਵੀ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਬਾਲੀਵੁੱਡ ਤੇ ਟੀਵੀ ਇੰਡਸਟਰੀ ਦੀ ਗੱਲ ਕਰੀਏ ਤਾਂ ਵਿਆਹ ਤੋਂ ਬਾਅਦ ਕਈ ਅਜਿਹੇ ਜੋੜੇ ਹਨ ਜੋ ਆਪਣਾ ਪਹਿਲਾ ਵੈਲੇਨਟਾਈਨ (First Valentine) ਮਨਾਉਣ ਜਾ ਰਹੇ ਹਨ। ਇਸ ਲਿਸਟ 'ਚ ਕਰਿਸ਼ਮਾ ਤੰਨਾ (Karishma Tanna), ਮੌਨੀ ਰਾਏ (Mouni Roy), ਅੰਕਿਤਾ ਲੋਖੰਡੇ (Ankita Lokhande) ਤੋਂ ਲੈ ਕੇ ਕੈਟਰੀਨਾ ਕੈਫ (Katrina Kaif) ਤੱਕ ਦੇ ਨਾਂ ਸ਼ਾਮਲ ਹਨ।
Download ABP Live App and Watch All Latest Videos
View In Appਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ 9 ਦਸੰਬਰ 2021 ਨੂੰ ਸੱਤ ਫੇਰੇ ਲਏ ਸਨ। ਇਹ ਜੋੜਾ ਇਸ ਸਾਲ ਵਿਆਹ ਤੋਂ ਬਾਅਦ ਪਹਿਲਾ ਵੈਲੇਨਟਾਈਨ ਵੀ ਮਨਾਉਣ ਜਾ ਰਿਹਾ ਹੈ।
21 ਨਵੰਬਰ 2021 ਨੂੰ ਅਭਿਨੇਤਾ ਆਦਿਤਿਆ ਸੀਲ ਨੇ ਅਨੁਸ਼ਕਾ ਰੰਜਨ ਨਾਲ ਫੇਰੇ ਲਏ ਹਨ। ਇਸ ਸਾਲ ਉਨ੍ਹਾਂ ਦਾ ਪਹਿਲਾ ਵੈਲੇਨਟਾਈਨ ਵੀ ਹੋਵੇਗਾ।
ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਨੇ 14 ਦਸੰਬਰ 2021 ਨੂੰ ਸੱਤ ਫੇਰੇ ਲਏ। ਵਿਆਹ ਤੋਂ ਬਾਅਦ ਅੰਕਿਤਾ ਤੇ ਵਿੱਕੀ ਦਾ ਪਹਿਲਾ ਵੈਲੇਨਟਾਈਨ ਡੇ ਹੈ।16 ਜੁਲਾਈ 2021 ਨੂੰ ਰਾਹੁਲ ਵੈਦਿਆ ਨੇ ਦਿਸ਼ਾ ਪਰਮਾਰ ਨਾਲ ਸੱਤ ਫੇਰੇ ਲਏ। ਇਸ ਸਾਲ ਰਾਹੁਲ ਅਤੇ ਦਿਸ਼ਾ ਆਪਣਾ ਪਹਿਲਾ ਵੈਲੇਨਟਾਈਨ ਡੇ ਮਨਾਉਣਗੇ।
16 ਜੁਲਾਈ 2021 ਨੂੰ ਰਾਹੁਲ ਵੈਦਿਆ ਨੇ ਦਿਸ਼ਾ ਪਰਮਾਰ ਨਾਲ ਸੱਤ ਫੇਰੇ ਲਏ। ਇਸ ਸਾਲ ਰਾਹੁਲ ਅਤੇ ਦਿਸ਼ਾ ਆਪਣਾ ਪਹਿਲਾ ਵੈਲੇਨਟਾਈਨ ਡੇ ਮਨਾਉਣਗੇ।
ਕਰਿਸ਼ਮਾ ਤੰਨਾ ਨੇ 5 ਫਰਵਰੀ ਨੂੰ ਬੁਆਏਫ੍ਰੈਂਡ ਵਰੁਣ ਬੰਗੇਰਾ ਨਾਲ ਵਿਆਹ ਕੀਤਾ ਸੀ। ਅਜਿਹੇ 'ਚ ਵਿਆਹ ਤੋਂ ਤੁਰੰਤ ਬਾਅਦ ਕਰਿਸ਼ਮਾ ਅਤੇ ਵਰੁਣ ਆਪਣਾ ਪਹਿਲਾ ਵੈਲੇਨਟਾਈਨ ਸੈਲੀਬ੍ਰੇਟ ਕਰਨਗੇ।
ਇਸ ਸਾਲ 27 ਜਨਵਰੀ ਨੂੰ ਮੌਨੀ ਰਾਏ ਨੇ ਆਪਣੇ ਬਿਜ਼ਨੈੱਸਮੈਨ ਬੁਆਏਫ੍ਰੈਂਡ ਸੂਰਜ ਨਾਂਬਿਆਰ ਨਾਲ ਸੱਤ ਫੇਰੇ ਲਏ। ਵਿਆਹ ਤੋਂ ਬਾਅਦ ਇਹ ਜੋੜਾ ਪਹਿਲਾ ਵੈਲੇਨਟਾਈਨ ਵੀ ਮਨਾਏਗਾ।
ਅਨਿਲ ਕਪੂਰ ਦੀ ਬੇਟੀ ਰੀਆ ਕਪੂਰ ਨੇ ਭਾਵੇਂ ਹੀ ਐਕਟਿੰਗ ਦੀ ਦੁਨੀਆ 'ਚ ਕਦਮ ਨਾ ਰੱਖਿਆ ਹੋਵੇ ਪਰ ਹਮੇਸ਼ਾ ਚਰਚਾ 'ਚ ਰਹਿੰਦੀ ਹੈ। 14 ਅਗਸਤ 2021 ਨੂੰ ਰੀਆ ਨੇ ਆਪਣੇ ਬੁਆਏਫ੍ਰੈਂਡ ਕਰਨ ਬੁਲਾਨੀ ਨਾਲ ਵਿਆਹ ਕੀਤਾ। ਵਿਆਹ ਤੋਂ ਬਾਅਦ ਇਹ ਜੋੜਾ ਆਪਣਾ ਪਹਿਲਾ ਵੈਲੇਨਟਾਈਨ ਡੇ ਸੈਲੀਬ੍ਰੇਟ ਕਰੇਗਾ।
ਟੀਵੀ ਅਭਿਨੇਤਰੀ ਸਯੰਤਾਨੀ ਘੋਸ਼ ਨੇ ਅਨੁਗ੍ਰਹ ਤਿਵਾਰੀ ਨੂੰ 8 ਸਾਲਾਂ ਤੱਕ ਡੇਟ ਕਰਨ ਤੋਂ ਬਾਅਦ 5 ਦਸੰਬਰ 2021 ਨੂੰ ਫੇਰੇ ਲਏ। 2022 ਵਿੱਚ ਇਹ ਜੋੜਾ ਪਹਿਲਾ ਵੈਲੇਨਟਾਈਨ ਡੇ ਵੀ ਮਨਾਏਗਾ। ਰਾਜਕੁਮਾਰ ਰਾਓ ਅਤੇ ਪਤਰਾਲੇਖਾ 15 ਨਵੰਬਰ 2021 ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਵਿਆਹ ਤੋਂ ਬਾਅਦ ਉਹ ਆਪਣਾ ਪਹਿਲਾ ਵੈਲੇਨਟਾਈਨ ਡੇ ਵੀ ਮਨਾਉਣਗੇ।
ਰਾਜਕੁਮਾਰ ਰਾਓ ਅਤੇ ਪਤਰਾਲੇਖਾ 15 ਨਵੰਬਰ 2021 ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਵਿਆਹ ਤੋਂ ਬਾਅਦ ਉਹ ਆਪਣਾ ਪਹਿਲਾ ਵੈਲੇਨਟਾਈਨ ਡੇ ਵੀ ਮਨਾਉਣਗੇ।
4 ਜੂਨ 2021 ਨੂੰ ਯਾਮੀ ਗੌਤਮ ਨੇ ਆਦਿਤਿਆ ਧਰ ਨਾਲ ਸੱਤ ਫੇਰੇ ਲਏ। ਇਸ ਸਾਲ ਇਹ ਜੋੜਾ ਪਹਿਲਾ ਵੈਲੇਨਟਾਈਨ ਡੇ ਮਨਾਉਣ ਜਾ ਰਿਹਾ ਹੈ।