Brahmastra ਦੇ ਪ੍ਰਮੋਸ਼ਨ ਲਈ ਵਿਸ਼ਾਖਾਪਟਨਮ ਪਹੁੰਚੇ ਰਣਬੀਰ ਕਪੂਰ, ਕਰੇਨ ਨਾਲ ਪਹਿਨਾਇਆ ਗਿਆ ਫੁੱਲਾਂ ਦਾ ਹਾਰ
ਬਾਲੀਵੁੱਡ ਐਕਟਰ ਰਣਬੀਰ ਕਪੂਰ ਹਾਲ ਹੀ 'ਚ ਆਪਣੀ ਫਿਲਮ 'ਬ੍ਰਹਮਾਸਤਰ' ਦੇ ਪ੍ਰਮੋਸ਼ਨ ਦੇ ਸਿਲਸਿਲੇ 'ਚ ਵਿਸ਼ਾਖਾਪਟਨਮ 'ਚ ਹਨ, ਜਿੱਥੋਂ ਉਨ੍ਹਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ।
Download ABP Live App and Watch All Latest Videos
View In Appਜਿਵੇਂ ਕਿ ਸਾਰੇ ਜਾਣਦੇ ਹਨ ਕਿ ਰਣਬੀਰ ਕਪੂਰ ਆਪਣੀ ਫਿਲਮ 'ਬ੍ਰਹਮਾਸਤਰ' ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਹਨ। ਲੋਕ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਇਸ ਦੌਰਾਨ ਰਣਬੀਰ ਵਿਸ਼ਾਖਾਪਟਨਮ ਪਹੁੰਚ ਕੇ ਆਪਣੀ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਉੱਥੇ ਉਨ੍ਹਾਂ ਨੇ ਇਸ ਲਈ ਲੰਬਾ ਰੋਡ ਸ਼ੋਅ ਕੱਢਿਆ। ਸਾਹਮਣੇ ਆਈਆਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਫੈਨਸ ਨੇ ਕਪੂਰ ਦਾ ਨਿੱਘਾ ਸੁਆਗਤ ਕੀਤਾ।
ਆਪਣੇ ਚਹੇਤੇ ਐਕਟਰ ਨੂੰ ਆਪਣੇ ਸ਼ਹਿਰ ਵਿੱਚ ਦੇਖ ਕੇ ਪ੍ਰਸ਼ੰਸਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਇਸ ਦੌਰਾਨ ਰਣਬੀਰ ਦੇ ਨਾਲ ਨਿਰਦੇਸ਼ਕ ਅਯਾਨ ਮੁਖਰਜੀ ਅਤੇ ਮਸ਼ਹੂਰ ਫਿਲਮ ਨਿਰਮਾਤਾ ਐਸਐਸ ਰਾਜਾਮੌਲੀ ਵੀ ਮੌਜੂਦ ਸੀ।
ਫੈਨਸ ਨੇ ਤਿੰਨਾਂ ਦਾ ਸ਼ਾਨਦਾਰ ਸਵਾਗਤ ਕੀਤਾ। ਆਪਣੇ ਸੁਪਰਸਟਾਰ ਨੂੰ ਦੇਖ ਕੇ ਪ੍ਰਸ਼ੰਸਕ ਇੰਨੇ ਖੁਸ਼ ਹੋਏ ਕਿ ਉਨ੍ਹਾਂ ਦਾ ਨਾਂ ਲੈ ਕੇ ਉੱਚੀ-ਉੱਚੀ ਚੀਕਣ ਲੱਗੇ। ਸਫੇਦ ਰੰਗ ਦੇ ਕੁੜਤਾ ਪਜਾਮੇ 'ਚ ਇੱਥੇ ਪਹੁੰਚੇ ਰਣਬੀਰ ਦਾ ਲੁੱਕ ਕਾਫੀ ਸ਼ਾਨਦਾਰ ਲੱਗ ਰਿਹਾ ਹੈ।
ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਜਿਸ 'ਚ ਇਹ ਸਿਤਾਰੇ ਅੱਗ ਦੀ ਲਪੇਟ 'ਚ ਨਜ਼ਰ ਆ ਰਹੇ ਹਨ।
ਹਰ ਵਿਅਕਤੀ ਦੇ ਚਿਹਰੇ ਤੋਂ ਪਰਦਾ ਚੁੱਕਦੇ ਹੋਏ ਹਰ ਵਿਅਕਤੀ ਦੇ ਕਿਰਦਾਰ ਦੀ ਝਲਕ ਦਿਖਾਉਂਦਾ ਇਹ ਟੀਜ਼ਰ ਬਹੁਤ ਹੀ ਧਮਾਕੇਦਾਰ ਅਤੇ ਰੋਮਾਂਚਕ ਲੱਗ ਰਿਹਾ ਹੈ।
ਇਸ ਟੀਜ਼ਰ ਨੂੰ ਰਿਲੀਜ਼ ਕਰਦੇ ਹੋਏ ਆਲੀਆ ਭੱਟ ਨੇ ਲਿਖਿਆ- ਸਿਰਫ਼ 100 ਦਿਨਾਂ ਵਿੱਚ ਬ੍ਰਹਮਾਸਤਰ ਪਾਰਟ ਵਨ ਤੁਹਾਡੇ ਸਭ ਦਾ ਹੋਵੇਗਾ… 15 ਜੂਨ ਨੂੰ ਟ੍ਰੇਲਰ ਰਿਲੀਜ਼…