Deepika Padukone: ਦੀਪਿਕਾ ਤੋਂ ਲੈਕੇ ਅਨੁਸ਼ਕਾ ਤੱਕ, ਇਹ ਬਾਲੀਵੁੱਡ ਕਲਾਕਾਰ ਹੋ ਚੁੱਕੇ ਹਨ ਡਿਪਰੈਸ਼ਨ ਦਾ ਸ਼ਿਕਾਰ
Bollywood Actors Who Suffered From Depression: ਆਓ ਅਸੀਂ ਤੁਹਾਨੂੰ ਬਾਲੀਵੁੱਡ ਦੇ ਅਜਿਹੇ ਮਸ਼ਹੂਰ ਹਸਤੀਆਂ ਨਾਲ ਜਾਣੂ ਕਰਵਾਉਂਦੇ ਹਾਂ ਜੋ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਫੈਲਾ ਰਹੇ ਹਨ।
ਦੀਪਿਕਾ ਤੋਂ ਲੈਕੇ ਅਨੁਸ਼ਕਾ ਤੱਕ, ਇਹ ਬਾਲੀਵੁੱਡ ਕਲਾਕਾਰ ਹੋ ਚੁੱਕੇ ਹਨ ਡਿਪਰੈਸ਼ਨ ਦਾ ਸ਼ਿਕਾਰ
1/7
ਇਸ 'ਚ ਲਿਸਟ 'ਚ ਪਹਿਲਾ ਨਾਂ ਯਕੀਨੀ ਤੌਰ 'ਤੇ ਦੀਪਿਕਾ ਪਾਦੁਕੋਣ ਦਾ ਹੈ। ਦੀਪਿਕਾ ਨੂੰ ਕਈ ਮੌਕਿਆਂ 'ਤੇ ਆਪਣੀ ਮਾਨਸਿਕ ਸਿਹਤ ਬਾਰੇ ਗੱਲ ਕਰਦੇ ਦੇਖਿਆ ਗਿਆ ਹੈ। ਡਿਪਰੈਸ਼ਨ ਜਾਂ ਤਣਾਅ ਦੇ ਦੌਰ ਵਿੱਚ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਦੇਖਭਾਲ ਕੀਤੀ। ਮਾਨਸਿਕ ਸਿਹਤ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਹ ਆਪਣਾ ਇੱਕ ਫਾਊਂਡੇਸ਼ਨ ਵੀ ਚਲਾ ਰਹੀ ਹੈ।
2/7
ਫਿਲਮ 'ਐ ਦਿਲ ਹੈ ਮੁਸ਼ਕਿਲ' ਦੌਰਾਨ ਅਨੁਸ਼ਕਾ ਸ਼ਰਮਾ ਨੇ ਮੰਨਿਆ ਕਿ ਉਹ ਆਪਣੀ ਡਿਪਰੈਸ਼ਨ ਲਈ ਮੈਡੀਟੇਸ਼ਨ ਦਾ ਸਹਾਰਾ ਲੈ ਰਹੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਇਸ 'ਚ ਛੁਪਾਉਣ ਵਰਗੀ ਕੋਈ ਗੱਲ ਨਹੀਂ ਹੈ ਕਿਉਂਕਿ ਇਹ ਪੂਰੀ ਤਰ੍ਹਾਂ ਆਮ ਗੱਲ ਹੈ।
3/7
ਮਾਨਸਿਕ ਰੋਗਾਂ ਬਾਰੇ ਲੋਕ ਜਿੰਨੀ ਖੁੱਲ੍ਹ ਕੇ ਗੱਲ ਕਰਨਗੇ, ਓਨਾ ਹੀ ਉਨ੍ਹਾਂ ਲਈ ਚੰਗਾ ਹੋਵੇਗਾ ਅਤੇ ਇਲਾਜ ਦੇ ਨਵੇਂ ਤਰੀਕੇ ਵੀ ਜਾਣੇ ਜਾਣਗੇ। ਅਦਾਕਾਰਾ ਇਲਿਆਨਾ ਡੀ'ਕਰੂਜ਼ ਵੀ ਕਈ ਵਾਰ ਆਪਣੇ ਬਾਡੀ ਡਿਸਮੋਰਫਿਕ ਡਿਸਆਰਡਰ ਬਾਰੇ ਗੱਲ ਕਰ ਚੁੱਕੀ ਹੈ। ਦਸ ਦਈਏ ਕਿ ਇਹ ਤਣਾਅ ਦੀ ਹੀ ਇੱਕ ਕਿਸਮ ਹੈ।
4/7
ਸਾਲ 2019 ਵਿੱਚ, ਆਲੀਆ ਭੱਟ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਇੱਕ ਡਿਪਰੈਸ਼ਨ ਨਾਲ ਜੂਝ ਰਹੀ ਹੈ। ਇਹ ਆਉਂਦਾ-ਜਾਂਦਾ ਰਹਿੰਦਾ ਹੈ। ਇਸ ਲਈ ਉਹ ਆਪਣਾ ਬਹੁਤ ਖਿਆਲ ਰੱਖਦੀ ਹੈ। ਫਿਲਹਾਲ ਉਹ ਮਾਂ ਬਣਨ ਜਾ ਰਹੀ ਹੈ ਅਤੇ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ।
5/7
ਕਰਨ ਜੌਹਰ ਵੀ ਖੁਲਾਸਾ ਕਰ ਚੁੱਕੇ ਹਨ ਉਹ 4-5 ਸਾਲ ਡਿਪਰੈਸ਼ਨ ਦਾ ਸ਼ਿਕਾਰ ਰਹੇ। ਉਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਦੌਰ ਸੀ, ਜੋ ਹੁਣ ਬੀਤ ਚੁੱਕਿਆ ਹੈ। ਹੁਣ ਉਹ ਬਹੁਤ ਮਜ਼ਬੂਤ ਹੋ ਗਏ ਹਨ ਅਤੇ ਲੋਕਾਂ ਦੀਆਂ ਨੈਗਟਿਵ ਗੱਲਾਂ ਦਾ ਉਨ੍ਹਾਂ ਤੇ ਕੋਈ ਅਸਰ ਨਹੀਂ ਪੈਂਦਾ ਹੈ।
6/7
ਸ਼ਰਧਾ ਕਪੂਰ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਹੈ। ਉਸ ਸਮੇਂ ਉਨ੍ਹਾਂ ਦੇ ਸਰੀਰ ਵਿੱਚ ਕਈ ਬਦਲਾਅ ਹੋਏ ਸਨ। ਸ਼ਰਧਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਪਤਾ ਨਹੀਂ ਸੀ ਕਿ ਕੀ ਹੋ ਰਿਹਾ ਹੈ। ਬਾਅਦ ਵਿੱਚ ਸਾਰਿਆਂ ਦੀ ਮਦਦ ਨਾਲ ਸ਼ਰਧਾ ਨੇ ਇਸ 'ਤੇ ਕਾਬੂ ਪਾਇਆ।
7/7
ਵਰੁਣ ਧਵਨ ਨੇ ਇਕ ਵਾਰ ਕਿਹਾ ਸੀ ਕਿ ਉਹ ਫਿਲਮ 'ਬਦਲਾਪੁਰ' 'ਚ ਇਕ ਸਾਈਕੋ ਦਾ ਕਿਰਦਾਰ ਨਿਭਾਉਂਦੇ ਹੋਏ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਏ ਸਨ। ਉਹ ਆਪਣੇ ਚਰਿੱਤਰ ਵਿੱਚ ਇਨ੍ਹਾਂ ਜ਼ਿਆਦਾ ਡੁੱਬ ਗਏ ਕਿ ਇਸ ਦਾ ਉਨ੍ਹਾਂ ਦੀ ਸ਼ਖਸੀਅਤ ਤੇ ਬਹੁਤ ਬੁਰਾ ਪ੍ਰਭਾਵ ਪਿਆ।
Published at : 11 Oct 2022 08:15 AM (IST)