Chitrangada Singh: ਸ਼ਿਮਰੀ ਗਾਊਨ 'ਚ ਨਜ਼ਰ ਆਈ ਚਿਤਰਾਂਗਦਾ ਸਿੰਘ, 47 ਸਾਲ ਦੀ ਉਮਰ 'ਚ ਅਦਾਕਾਰਾ ਨੇ ਦਿਖਾਇਆ ਗਲੈਮਰਸ ਅੰਦਾਜ਼
ਬਾਲੀਵੁੱਡ ਅਦਾਕਾਰਾ ਚਿਤਰਾਂਗਦਾ ਸਿੰਘ ਦਾ ਨਾਂ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੈ। ਉਹ 'ਬਾਜ਼ਾਰ', 'ਗੈਸਲਾਈਟ', 'ਦੇਸੀ ਬੁਆਏਜ਼' ਅਤੇ 'ਜੋਕਰ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।
Download ABP Live App and Watch All Latest Videos
View In Appਚਿਤਰਾਂਗਦ ਸਿੰਘ ਆਪਣੀ ਅਦਾਕਾਰੀ ਦੇ ਨਾਲ-ਨਾਲ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ। ਹਾਲ ਹੀ 'ਚ ਉਸ ਨੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਸਟਾਈਲ ਅਤੇ ਸਵੈਗ ਦੋਵੇਂ ਹੀ ਨਜ਼ਰ ਆ ਰਹੇ ਹਨ।
ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਚਮਕੀਲਾ ਗਾਊਨ ਪਹਿਨੀ ਨਜ਼ਰ ਆ ਰਹੀ ਹੈ। ਇਸ ਗਾਊਨ 'ਚ ਉਸ ਦਾ ਲੁੱਕ ਕਾਫੀ ਆਕਰਸ਼ਕ ਲੱਗ ਰਿਹਾ ਹੈ।
ਇਸ ਡਰੈੱਸ 'ਚ ਅਭਿਨੇਤਰੀ ਦਾ ਕਰਵੀ ਫਿਗਰ ਵੀ ਸਾਫ ਨਜ਼ਰ ਆ ਰਿਹਾ ਹੈ। ਪਹਿਰਾਵੇ ਦੇ ਨਾਲ-ਨਾਲ ਅਭਿਨੇਤਰੀ ਨੇ ਆਪਣੇ ਕੰਨਾਂ 'ਚ ਈਅਰਰਿੰਗਸ ਅਤੇ ਹੱਥਾਂ 'ਚ ਰਿੰਗਸ ਪਾਈਆਂ ਹੋਈਆਂ ਹਨ।
ਹੇਅਰ ਸਟਾਈਲ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹਨ ਅਤੇ ਗਲੋਇੰਗ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।
ਇਸ ਡਰੈੱਸ 'ਚ ਅਦਾਕਾਰਾ ਨੇ ਕੈਮਰੇ ਦੇ ਸਾਹਮਣੇ ਵੱਖ-ਵੱਖ ਪੋਜ਼ ਦਿੱਤੇ ਹਨ, ਜਿਸ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਇਹ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਿਲ ਹੈ ਕਿ ਅਦਾਕਾਰਾ 47 ਸਾਲ ਦੀ ਹੈ। ਇਸ ਉਮਰ 'ਚ ਵੀ ਉਹ ਬੇਹੱਦ ਖੂਬਸੂਰਤ ਅਤੇ ਗਲੈਮਰਸ ਲੱਗ ਰਹੀ ਹੈ।