ਕਾਨਸ ਫੈਸਟੀਵਲ ਦੇ ਆਖਰੀ ਦਿਨ ਅਪਸਰਾ ਲੱਗੀ ਦੀਪਿਕਾ ਪਾਦੁਕੋਣ, ਖੂਬਸੂਰਤ ਤਸਵੀਰਾਂ ਤੋਂ ਨਜ਼ਰਾਂ ਹਟਾਉਣਾ ਮੁਸ਼ਕਲ
ਦੀਪਿਕਾ ਪਾਦੁਕੋਣ ਨੇ ਕਾਨਸ ਫੈਸਟੀਵਲ 2022 ਵਿੱਚ ਆਪਣੇ ਅੰਦਾਜ਼ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਦੀਪਿਕਾ ਨੇ ਕਾਨਸ ਫੈਸਟੀਵਲ 'ਚ ਫੈਸ਼ਨ ਦਾ ਨਵਾਂ ਆਯਾਮ ਸੈੱਟ ਕੀਤਾ ਹੈ। ਕਦੇ ਲੌਂਗ ਗਾਊਨ, ਆਫ ਸ਼ੋਲਡਰ ਬਾਡੀ ਕੋਨ ਡਰੈੱਸ ਜਾਂ ਹਾਫ ਪੈਂਟ ਸੂਟ, ਦੀਪਿਕਾ ਹਰ ਲੁੱਕ 'ਚ ਸ਼ਾਨਦਾਰ ਲੱਗੀ ਹੈ। ਕਾਨਸ ਦੇ ਆਖਰੀ ਦਿਨ ਵੀ ਉਨ੍ਹਾਂ ਨੇ ਆਪਣੇ ਲੁੱਕ ਨਾਲ ਚਾਰੇ ਪਾਸੇ ਧਮਾਲ ਮਚਾ ਦਿੱਤੀ ਹੈ।
Download ABP Live App and Watch All Latest Videos
View In Appਕਾਨਸ ਦੇ ਪਹਿਲੇ ਦਿਨ ਜਿੱਥੇ ਦੀਪਿਕਾ ਨੇ ਬਲੈਕ ਸਾੜੀ 'ਚ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਿਆ, ਉੱਥੇ ਹੀ ਆਖਰੀ ਦਿਨ ਅਭਿਨੇਤਰੀ ਸਫੇਦ ਸਾੜੀ 'ਚ ਰੈੱਡ ਕਾਰਪੇਟ 'ਤੇ ਪਹੁੰਚੀ। ਉਹਨਾਂ ਦਾ ਰਾਇਲ ਲੁੱਕ ਦੇਖਦੇ ਹੀ ਬਣਦਾ ਸੀ।
ਤਾਜ਼ਾ ਤਸਵੀਰਾਂ 'ਚ ਦੀਪਿਕਾ ਵ੍ਹਾਈਟ ਰਫਲ ਸਾੜ੍ਹੀ ਅਤੇ ਮੈਚਿੰਗ ਸਟ੍ਰੈਪਲੇਸ ਬ੍ਰਾਲੇਟ 'ਚ ਨਜ਼ਰ ਆ ਰਹੀ ਹੈ। ਇਸ ਸਾੜ੍ਹੀ ਦੇ ਨਾਲ ਉਹਨਾਂ ਨੇ ਮੋਤੀਆਂ ਨਾਲ ਭਰਿਆ ਹੈਵੀ ਨੇਕਪੀਸ ਕੈਰੀ ਕੀਤਾ ਹੈ।
ਦੀਪਿਕਾ ਨੇ ਅਬੂ ਜਾਨੀ-ਸੰਦੀਪ ਖੋਸਲਾ ਵੱਲੋਂ ਡਿਜ਼ਾਈਨ ਕੀਤੀ ਇਸ ਸਾੜ੍ਹੀ ਦੇ ਨਾਲ ਨੈਕਪੀਸ ਪਹਿਨ ਕੇ ਆਪਣੇ ਆਪ ਨੂੰ ਇੱਕ ਸ਼ਾਹੀ ਲੁੱਕ ਦਿੱਤਾ ਹੈ, ਜਿਸ ਨੂੰ ਇੱਕ ਵਾਰ ਜਿਸ ਨੇ ਦੇਖਿਆ ਬਸ ਦੇਖਦੇ ਹੀ ਰਹਿ ਗਿਆ।
ਸਿਲਵਰ ਈਅਰਰਿੰਗਸ, ਨਿਊਡ ਮੇਕਅਪ ਅਤੇ ਸਲੀਕ ਬਨ ਹੇਅਰਸਟਾਈਲ ਨਾਲ ਉਹਨਾਂ ਨੇ ਆਪਣਾ ਲੁੱਕ ਕੰਪਲੀਟ ਕੀਤਾ।
ਦੀਪਿਕਾ ਦੀਆਂ ਕਾਤਲਾਨਾ ਨਜ਼ਰਾਂ ਹਰ ਕਿਸੇ ਦੇ ਦਿਲ ਦੀ ਧੜਕਣ ਵਧਾਉਣ ਦਾ ਕੰਮ ਕਰ ਰਹੀਆਂ ਹਨ।
ਉਹਨਾਂ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਕਈਆਂ ਨੇ ਉਹਨਾਂ ਨੂੰ 'ਖੂਬਸੂਰਤ' ਕਿਹਾ ਹੈ ਅਤੇ ਕਿਸੇ ਨੇ ਉਸ ਨੂੰ 'ਪਰਲ' ਕਿਹਾ ਹੈ।