Deepika Padukone ਪਹਿਲੀ ਵਾਰ Louis Vuitton ਅੰਬੈਸਡਰ ਦੇ ਰੂਪ 'ਚ ਆਈ ਨਜ਼ਰ, ਦਿਖਾਇਆ ਇਹ ਨਵਾਂ ਅੰਦਾਜ਼
ਦੀਪਿਕਾ ਪਾਦੂਕੋਣ ਨੂੰ ਲੂਈ ਵੂਈਟਨ ਹਾਊਸ ਅੰਬੈਸਡਰ ਐਲਾਨ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਐਕਟਰਸ ਨੇ ਅਮਰੀਕਾ ਵਿੱਚ ਆਪਣੀ ਪਹਿਲੀ ਅਧਿਕਾਰਤ ਮੌਦੂਜਗੀ ਦਰਜ ਕੀਤੀ।
Download ABP Live App and Watch All Latest Videos
View In App12 ਮਈ ਨੂੰ ਦੀਪਿਕਾ ਨੇ ਸੈਨ ਡਿਏਗੋ, ਕੈਲੀਫੋਰਨੀਆ ਵਿੱਚ ਲੂਈ ਵੂਈਟਨ ਦੇ 2023 ਕਰੂਜ਼ ਸ਼ੋਅ ਵਿੱਚ ਸ਼ਿਰਕਤ ਕੀਤੀ ਤੇ ਰੈੱਡ ਕਾਰਪੈਟ 'ਤੇ ਪੋਜ਼ ਦਿੱਤੇ।
ਇਸ ਦੌਰਾਨ ਦੀਪਿਕਾ ਨੂੰ ਓਵਰਸਾਈਜ਼ ਜੈਕੇਟ 'ਚ ਰੈੱਡ ਕਾਰਪੇਟ 'ਤੇ ਵੌਕ ਕਰਦੇ ਦੇਖਿਆ ਗਿਆ। ਟੌਪ ਨੌਟ ਨਾਲ, ਦੀਪਿਕਾ ਸ਼ਾਨਦਾਰ ਤੇ ਸਮਾਰਟ ਦਿਖਾਈ ਦੇ ਰਹੀ ਸੀ ਕਿਉਂਕਿ ਉਸਨੇ ਆਪਣੀ ਲੁੱਕ ਨੂੰ ਪੂਰਾ ਕਰਨ ਲਈ ਟੈਨ ਬ੍ਰਾਊਨ ਗੋਡੇ-ਉੱਚੇ ਬੂਟਾਂ ਦੀ ਚੋਣ ਕੀਤੀ।
ਉਸਨੇ ਕਿਹਾ, ਇਹ ਉਸ ਕਿਸਮ ਦੀ ਵਿਭਿੰਨਤਾ ਨੂੰ ਬਿਆਨ ਕਰਦਾ ਹੈ ਜੋ ਮੈਂ ਭਵਿੱਖ ਵਿੱਚ ਦੇਖਣ ਦੀ ਉਮੀਦ ਕਰਦੀ ਹਾਂ।
ਇੱਥੇ ਦੱਸ ਦੇਈਏ ਕਿ ਦੀਪਿਕਾ ਹਾਲੀਵੁੱਡ ਦੀ ਐਮਾ ਸਟੋਨ ਤੇ ਚੀਨ ਦੀ ਮਸ਼ਹੂਰ ਅਦਾਕਾਰਾ ਝੂ ਡੋਂਗਯੂ ਨਾਲ ਹਾਊਸ ਅੰਬੈਸਡਰ ਐਸੋਸੀਏਸ਼ਨ ਸ਼ੇਅਰ ਕਰ ਰਹੀ ਹੈ।
ਇਸ ਐਸੋਸੀਏਸ਼ਨ ਲਈ ਅੰਤਰਰਾਸ਼ਟਰੀ ਪੱਧਰ 'ਤੇ ਧਮਾਲ ਕਰਨ ਤੋਂ ਇਲਾਵਾ, ਦੀਪਿਕਾ ਨੂੰ ਇਸ ਸਾਲ ਕਾਨਸ ਮੈਂਬਰ ਜਿਊਰੀ ਵਜੋਂ ਵੀ ਐਲਾਨੀਆ ਗਿਆ।