Bollywood Devar-Bhabhi Photos: ਇਹ ਹਨ ਬਾਲੀਵੁੱਡ ਦੇ ਚਰਚਿਤ ਦਿਓਰ-ਭਾਬੀ ਦੀਆਂ ਜੋੜੀਆਂ, ਹੈਰਾਨ!
Bollywood Devar-Bhabhi Photos: ਬਾਲੀਵੁਡ ਵਿੱਚ ਕਈ ਅਜਿਹੇ ਅਦਾਕਾਰ ਹਨ ਜੋ ਆਪਣੀ ਭਾਬੀ ਨਾਲ ਖੂਬਸੂਰਤ ਬਾਂਡਿੰਗ ਸ਼ੇਅਰ ਕਰਦੇ ਹਨ। ਇਨ੍ਹਾਂ 'ਚ ਈਸ਼ਾਨ ਖੱਟਰ (Ishaan Khatter), ਆਦਿਤਿਆ ਰਾਏ ਕਪੂਰ (Aditya Roy Kapoor) ਵਰੁਣ ਧਵਨ, ਉਦੈ ਚੋਪੜਾ ਸਮੇਤ ਹੋਰ ਮਸ਼ਹੂਰ ਹਸਤੀਆਂ ਦੇ ਨਾਂ ਸ਼ਾਮਲ ਹਨ। ਆਓ ਦੇਖੀਏ ਦਿਓਪ-ਭਰਜਾਈ ਦੀਆਂ ਇਨ੍ਹਾਂ ਖੂਬਸੂਰਤ ਤਸਵੀਰਾਂ...
Download ABP Live App and Watch All Latest Videos
View In Appਅਨਿਲ ਕਪੂਰ ਤੇ ਸ਼੍ਰੀਦੇਵੀ ਵੀ ਦਿਓਰ-ਭਾਬੀ ਹੋਇਆ ਕਰਦੇ ਸੀ। ਸ਼੍ਰੀਦੇਵੀ ਨੇ ਅਨਿਲ ਦੇ ਵੱਡੇ ਭਰਾ ਬੋਨੀ ਕਪੂਰ ਨਾਲ ਵਿਆਹ ਕੀਤਾ ਸੀ। ਕੁਝ ਸਾਲ ਪਹਿਲਾਂ ਸ਼੍ਰੀਦੇਵੀ ਦੀ ਮੌਤ ਨਾਲ ਦਿਓਰ ਅਨਿਲ ਕਪੂਰ ਨੂੰ ਵੀ ਵੱਡਾ ਝਟਕਾ ਲੱਗਾ ਸੀ। ਦੋਵਾਂ ਨੇ ਕਈ ਫਿਲਮਾਂ 'ਚ ਇਕੱਠੇ ਕੰਮ ਵੀ ਕੀਤਾ ਸੀ।
ਵਰੁਣ ਧਵਨ ਦੇ ਵੱਡੇ ਭਰਾ ਰੋਹਿਤ ਧਵਨ ਦੀ ਪਤਨੀ ਦਾ ਨਾਂ ਜਾਹਨਵੀ ਹੈ। ਰੋਹਿਤ ਅਤੇ ਜਾਨ੍ਹਵੀ ਦਾ ਵਿਆਹ 2012 'ਚ ਹੋਇਆ ਸੀ। ਵਰੁਣ ਅਕਸਰ ਸੋਸ਼ਲ ਮੀਡੀਆ 'ਤੇ ਆਪਣੀ ਪਿਆਰੀ ਭਾਬੀ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਮਈ 2018 ਵਿਚ ਜਦੋਂ ਜਾਹਨਵੀ ਪਹਿਲੀ ਵਾਰ ਮਾਂ ਬਣੀ ਸੀ, ਤਾਂ ਵਰੁਣ ਨੇ ਪੂਰਾ ਘਰ ਸਜਾਇਆ ਸੀ।
ਰਾਣੀ ਮੁਖਰਜੀ ਉਦੈ ਚੋਪੜਾ ਦੀ ਭਾਬੀ ਹੈ। ਰਾਣੀ ਨੇ 2014 ਵਿਚ ਉਦੈ ਦੇ ਵੱਡੇ ਭਰਾ ਆਦਿਤਿਆ ਚੋਪੜਾ ਨਾਲ ਵਿਆਹ ਕੀਤਾ ਸੀ। ਰਾਣੀ ਅਤੇ ਉਦੈ ਦੀ ਵੀ ਚੰਗੀ ਬਾਂਡਿੰਗ ਹੈ।
ਈਸ਼ਾਨ ਖੱਟਰ ਸ਼ਾਹਿਦ ਕਪੂਰ ਦੇ ਛੋਟੇ ਭਰਾ ਹਨ। ਇਸ ਲਿਹਾਜ਼ ਨਾਲ ਸ਼ਾਹਿਦ ਦੀ ਪਤਨੀ ਮੀਰਾ ਈਸ਼ਾਨ ਦੀ ਭਾਬੀ ਹੈ। ਦੋਵਾਂ ਦੀ ਬਹੁਤ ਵਧੀਆ ਬਾਂਡਿੰਗ ਹੈ ਅਤੇ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਭਾਬੀ ਨਾਲੋਂ ਵਧੀਆ ਦੋਸਤ ਲੱਗਦੇ ਹਨ। ਮੀਰਾ ਈਸ਼ਾਨ ਤੋਂ ਸਿਰਫ ਇਕ ਸਾਲ ਵੱਡੀ ਹੈ।
ਈਸ਼ਾ ਦਿਓਲ ਨੇ 2012 'ਚ ਭਰਤ ਤਖਤਾਨੀ (Bharat Takhtani) ਨਾਲ ਵਿਆਹ ਕੀਤਾ ਸੀ। ਭਰਤ ਦਾ ਇਕ ਛੋਟਾ ਭਰਾ ਵੀ ਹੈ ਜਿਸ ਦਾ ਨਾਮ ਦਿਵੇਸ਼ ਤਖਤਾਨੀ ਹੈ। ਈਸ਼ਾ ਦੀ ਆਪਣੇ ਦਿਓਰ ਨਾਲ ਚੰਗੀ ਬਣਦੀ ਹੈ।
ਆਦਿਤਿਆ ਰਾਏ ਕਪੂਰ (Aditya Roy Kapoor ) ਵਿਦਿਆ ਬਾਲਨ ਦੇ ਦਿਓਰ ਹਨ। ਵਿਦਿਆ ਦਾ ਵਿਆਹ ਆਦਿਤਿਆ ਦੇ ਵੱਡੇ ਭਰਾ ਸਿਧਾਰਥ ਰਾਏ ਕਪੂਰ ਨਾਲ ਹੋਇਆ ਹੈ। ਆਦਿਤਿਆ ਤੇ ਵਿਦਿਆ ਐਕਟਿੰਗ ਦੇ ਖੇਤਰ ਤੋਂ ਹਨ। ਇਸ ਲਈ ਇਸ ਦਿਓਰ-ਭਾਬੀ ਦੀ ਜੋੜੀ ਨੂੰ ਗੱਲ ਕਰਨ ਦਾ ਸਮਾਂ ਘੱਟ ਮਿਲਦਾ ਹੈ ਪਰ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਉਨ੍ਹਾਂ ਦੀ ਬਿਹਤਰੀਨ ਬਾਂਡਿੰਗ ਸਾਹਮਣੇ ਆਉਂਦੀ ਹੈ।