Rakhi Sawant: ਰਾਖੀ ਸਾਵੰਤ ਦਾ ਰਾਵਣ ਅਵਤਾਰ ਵੇਖ ਯੂਜ਼ਰਸ ਬੋਲੇ- 'ਪਹਿਲੀ ਵਾਰ ਆਪਣੇ ਅਸਲੀ ਰੂਪ 'ਚ ਆਈ ਬਾਹਰ'
ਫਿਲਮ ਇੰਡਸਟਰੀ ਦੇ ਸਿਤਾਰੇ ਵੀ ਇਸ ਤਿਉਹਾਰ ਨੂੰ ਖਾਸ ਤਰੀਕੇ ਨਾਲ ਮਨਾਉਂਦੇ ਹੋਏ ਵਿਖਾਈ ਦਿੱਤੇ। ਇਸ ਵਿਚਾਲੇ ਰਾਖੀ ਸਾਵੰਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਸਦਾ ਇਹ ਅਵਤਾਰ ਵੇਖ ਲੋਕਾਂ ਦੇ ਹੋਸ਼ ਉੱਡ ਗਏ।
Download ABP Live App and Watch All Latest Videos
View In Appਦਰਅਸਲ, ਰਾਖੀ ਸਾਵੰਤ ਨੂੰ ਮੁੰਬਈ ਦੀਆਂ ਸੜਕਾਂ 'ਤੇ ਰਾਵਣ ਵਾਲੇ ਅਵਤਾਰ ਵਿੱਚ ਵੇਖਿਆ ਗਿਆ। ਇਸ ਦੌਰਾਨ ਡ੍ਰਾਮਾ ਕਵੀਨ ਰੱਜ ਕੇ ਮਸਤੀ ਕਰਦੀ ਹੋਏ ਨਜ਼ਰ ਆਈ।
ਰਾਖੀ ਨੂੰ ਇਸ ਲੁੱਕ ਵਿੱਚ ਵੇਖ ਲੋਕ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਆਪਣੇ ਅੰਦਰ ਦੇ ਰਾਵਣ ਨੂੰ ਜਲਾ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਚੰਗਾ ਹੋਇਆ ਰਾਵਣ ਜ਼ਿੰਦਾ ਨਹੀਂ ਹੈ, ਜੇਕਰ ਹੁੰਦਾ ਤਾਂ ਇਹ ਵੇਖ ਕੇ ਮਰ ਜਾਂਦਾ।
ਰਾਖੀ ਦੇ ਇਸ ਅਵਤਾਰ ਨੂੰ ਦੇਖ ਕੇ ਯੂਜ਼ਰਸ ਲਗਾਤਾਰ ਸੋਸ਼ਲ ਮੀਡੀਆ 'ਤੇ ਟ੍ਰੋਲ ਕਰ ਰਹੇ ਹਨ।
ਇਕ ਹੋਰ ਯੂਜ਼ਰ ਨੇ ਲਿਖਿਆ- ਰਾਖੀ ਬਣੀ ਫਾਤਿਮਾ, ਫਾਤਿਮਾ ਬਣੀ ਰਾਵਣ, ਰਾਵਣ ਵਾਂਗ ਉਸ ਦੇ ਵੀ 10 ਚਿਹਰੇ ਹਨ। ਇੱਕ ਹੋਰ ਨੇ ਲਿਖਿਆ, ਅੱਜ ਉਹ ਆਪਣੇ ਅਸਲੀ ਰੂਪ ਵਿੱਚ ਆਈ ਹੈ। ਤੀਜੇ ਯੂਜ਼ਰ ਨੇ ਲਿਖਿਆ- ਹੁਣ ਕੋਈ ਇਸਨੂੰ ਸਾੜ ਦੇਵੇ।
ਇਸ ਤੋਂ ਪਹਿਲਾਂ ਰਾਖੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਸਨੇ ਮੁਖਰਜੀ ਪਰਿਵਾਰ ਦੇ ਉੱਤਰੀ ਬੰਬਈ ਸਰਬਜਨਾਨ ਦੁਰਗਾ ਪੂਜਾ ਪੰਡਾਲ ਵਿੱਚ ਹਿੱਸਾ ਲਿਆ ਸੀ। ਇਸ ਦੌਰਾਨ ਰਾਖੀ ਸਾੜ੍ਹੀ ਵਿੱਚ ਨਜ਼ਰ ਆਈ।