ਬੀ-ਟਾਊਨ ਦੇ ਇਨ੍ਹਾਂ ਸਟਾਰਸ ਨੇ ਸਾਲ 2021 'ਚ ਖਰੀਦੀਆਂ ਸੁਪਰ ਲਗਜ਼ਰੀ ਕਾਰਾਂ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ
ਬਾਲੀਵੁੱਡ ਐਕਟਰਸ ਕ੍ਰਿਤੀ ਸੈਨਨ ਨੇ ਫਿਲਮ ਮੀਮੀ ਦੀ ਸਫਲਤਾ ਤੋਂ ਬਾਅਦ ਹਾਲ ਹੀ ਵਿੱਚ ਇੱਕ ਮਰਸਡੀਜ਼-ਬੈਂਜ਼ ਮੇਬੈਕ ਜੀਐਲਐਸ 600 ਲਗਜ਼ਰੀ ਕਾਰ ਖਰੀਦੀ ਹੈ। ਕ੍ਰਿਤੀ ਇੰਨੀ ਮਹਿੰਗੀ ਕਾਰ ਖਰੀਦਣ ਵਾਲੀ ਪਹਿਲੀ ਬਾਲੀਵੁੱਡ ਅਭਿਨੇਤਰੀ ਬਣ ਗਈ ਹੈ।
Download ABP Live App and Watch All Latest Videos
View In Appਨੈਸ਼ਨਲ ਕ੍ਰਸ਼ ਬਣ ਚੁੱਕੇ ਅਭਿਨੇਤਾ ਕਾਰਤਿਕ ਆਰੀਅਨ ਇਨ੍ਹੀਂ ਦਿਨੀਂ ਆਪਣੀਆਂ ਫਿਲਮਾਂ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਕਾਰਤਿਕ ਨੇ ਇਸੇ ਸਾਲ ਲੈਂਬੋਰਗਿਨੀ ਬ੍ਰਾਂਡ ਦੀ ਕਾਰ ਵੀ ਖਰੀਦੀ ਹੈ ਜਿਸ ਦੀ ਕੀਮਤ ਲਗਪਗ 3.15 ਕਰੋੜ ਰੁਪਏ ਹੈ।
ਟੀਵੀ ਦੀ ਹੌਟ ਲੇਡੀ ਨਿਆ ਸ਼ਰਮਾ ਨੇ ਵੀ ਇਸ ਸਾਲ ਦੇ ਸ਼ੁਰੂ ਵਿੱਚ ਲਗਜ਼ਰੀ ਵੋਲਵੋ ਐਕਸਸੀ 90 ਕਾਰ ਖਰੀਦੀ, ਜਿਸ ਦੀ ਕੀਮਤ ਕਰੀਬ 1 ਕਰੋੜ ਰੁਪਏ ਹੈ।
ਐਕਟਰ ਅਨਿਲ ਕਪੂਰ 60 ਸਾਲ ਦੀ ਉਮਰ ਵਿੱਚ ਵੀ ਨੌਜਵਾਨਾਂ ਨੂੰ ਪੂਰੀ ਟੱਕਰ ਦਿੰਦੇ ਹਨ। ਦੱਸ ਦਈਏ ਕਿ ਉਨ੍ਹਾਂ ਨੂੰ ਇਸ ਸਾਲ ਆਪਣੀ ਪਤਨੀ ਸੁਨੀਤਾ ਦੇ ਜਨਮ ਦਿਨ 'ਤੇ 1 ਕਰੋੜ ਰੁਪਏ ਦੀ ਮਰਸਡੀਜ਼ ਬੈਂਜ਼ ਜੀਐਸਐਲ ਕਾਰ ਗਿਫਟ ਕੀਤੀ ਹੈ।
ਬਿੱਗ ਬੌਸ ਵਿੱਚ ਨਜ਼ਰ ਆਈ ਅਦਾਕਾਰਾ ਆਰਤੀ ਸਿੰਘ ਨੇ ਮਹਿੰਦਰਾ ਥਾਰ ਕਾਰ ਖਰੀਦੀ ਸੀ। ਕਾਰ ਦੀ ਕੀਮਤ 14 ਲੱਖ ਰੁਪਏ ਹੈ।
ਆਪਣੇ ਪਤੀ ਦੀ ਗ੍ਰਿਫਤਾਰੀ ਤੋਂ ਪਹਿਲਾਂ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਨੇ ਫਰਵਰੀ ਵਿੱਚ ਇੱਕ ਮਰਸਡੀਜ਼-ਬੈਂਜ਼ ਵੀ-ਕਲਾਸ ਕਾਰ ਖਰੀਦੀ। ਇਸ ਕਾਰ ਦੀ ਕੀਮਤ 71 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਤੇ ਟਾਪ ਮਾਡਲ ਦੀ ਕੀਮਤ 1.5 ਕਰੋੜ ਰੁਪਏ ਹੈ।
ਸਾਰਾ ਅਲੀ ਖ਼ਾਨ ਨੇ ਸਾਲ 2021 ਵਿੱਚ ਮਰਸਡੀਜ਼ ਜੀ-ਵੈਗਨ ਵੀ ਖਰੀਦੀ ਸੀ। ਇਸ ਲਗਜ਼ਰੀ SUV ਕਾਰ ਦੀ ਕੀਮਤ ਲਗਪਗ 1.3 ਕਰੋੜ ਰੁਪਏ ਹੈ।
ਐਕਟਰ ਅਰਜੁਨ ਕਪੂਰ ਨੂੰ ਕਾਰਾਂ ਦਾ ਬਹੁਤ ਸ਼ੌਕ ਹੈ। ਆਪਣੇ ਸ਼ੌਕ ਨੂੰ ਪੂਰਾ ਕਰਦੇ ਹੋਏ, ਉਸਨੇ ਕੁਝ ਸਮਾਂ ਪਹਿਲਾਂ ਇੱਕ ਨਵੀਂ ਕਾਰ ਲੈਂਡ ਰੋਵਰ ਡਿਫੈਂਡਰ ਖਰੀਦੀ। ਇਸ 7 ਸੀਟਰ ਐਸਯੂਵੀ ਕਾਰ ਵਿੱਚ 2.0 ਲਿਟਰ ਦਾ 4-ਸਿਲੰਡਰ ਪੈਟਰੋਲ ਇੰਜਣ ਹੈ।
'ਬਾਹੂਬਲੀ' ਫੇਮ ਅਦਾਕਾਰ ਪ੍ਰਭਾਸ ਨੇ ਕੁਝ ਸਮਾਂ ਪਹਿਲਾਂ ਲੈਂਬੋਰਗਿਨੀ ਐਵੇਂਟਾਡੋਰ ਐਸ ਰੋਡਸਟਰ ਕਾਰ ਖਰੀਦੀ ਸੀ। ਜਿਸਦੀ ਕੀਮਤ 6 ਕਰੋੜ ਹੈ। ਇਸ ਕਾਰ ਨਾਲ ਪ੍ਰਭਾਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈਆਂ ਸੀ।