ਜੇਕਰ ਟ੍ਰਿਪ 'ਤੇ ਦਿਖਣਾ ਹੈ ਸਟਨਿੰਗ , ਗਲੈਮਰਸ ਅਤੇ ਖੂਬਸੂਰਤ ਤਾਂ ਟ੍ਰਾਈ ਕਰੋ ਹਿਨਾ ਖਾਨ ਦੇ ਇਹ ਵੇਕੇਸ਼ਨ ਲੁੱਕ
ਹਿਨਾ ਖਾਨ ਅਕਸਰ ਆਪਣੇ ਗਲੈਮਰਸ ਲੁੱਕ ਦੇ ਕਾਰਨ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ।ਅਜਿਹੇ ਵਿੱਚ ਜੇਕਰ ਤੁਸੀਂ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਦੀ ਯੋਜਨਾ ਬਣਾ ਰਹੇ ਹੋ ਅਤੇ ਆਪਣੀ ਲੁੱਕ ਨੂੰ ਲੈ ਕੇ ਉਲਝਣ ਵਿੱਚ ਹੋ ਤਾਂ ਤੁਸੀਂ ਹਿਨਾ ਖਾਨ ਦੇ ਇਨ੍ਹਾਂ ਸ਼ਾਨਦਾਰ ਲੁੱਕ ਨੂੰ ਟ੍ਰਾਈ ਕਰ ਸਕਦੇ ਹੋ।
Download ABP Live App and Watch All Latest Videos
View In Appਹਿਨਾ ਖਾਨ ਦਾ ਇਹ ਲੁੱਕ ਵੈਕੇਸ਼ਨ ਲਈ ਸਭ ਤੋਂ ਸ਼ਾਨਦਾਰ ਅਤੇ ਗਲੈਮਰਸ ਹੈ। ਹਿਨਾ ਨੇ ਇਸ ਤਸਵੀਰ ਵਿੱਚ ਇੱਕ ਛੋਟੀ ਡਰੈੱਸ ਪਾਈ ਹੋਈ ਹੈ ,ਜਿਸ ਵਿੱਚ ਬੈਲਟ ਲੱਗੀ ਹੋਈ ਹੈ ਅਤੇ ਇਹ ਗਲੈਮ ਫੈਕਟਰ ਨੂੰ ਵਧਾ ਰਹੀ ਹੈ। ਫੁੱਲ ਸਲੀਵਜ਼ ਸ਼ਾਰਟ ਡਰੈੱਸ 'ਚ ਟਾਪ 'ਤੇ ਸਫੇਦ ਪੈਟਰਨ ਹੈ ਅਤੇ ਸਲੀਵਜ਼ 'ਚ ਆਰੇਂਜ ਕਲਰ ਲਾਈਨਾਂ ਦਾ ਸੁਮੇਲ ਪਹਿਰਾਵੇ ਨੂੰ ਹੋਰ ਵੀ ਖੂਬਸੂਰਤ ਬਣਾ ਰਿਹਾ ਹੈ।
ਜੇਕਰ ਤੁਸੀਂ ਛੁੱਟੀਆਂ 'ਤੇ ਜਾ ਰਹੇ ਹੋ ਅਤੇ ਸਟਾਈਲਿਸ਼ ਲੁੱਕ ਨੂੰ ਲੈ ਕੇ ਉਲਝਣ 'ਚ ਹੋ ਤਾਂ ਤੁਸੀਂ ਹਿਨਾ ਖਾਨ ਦੇ ਇਸ ਬਲੈਕ ਐਂਡ ਵ੍ਹਾਈਟ ਲੁੱਕ ਨੂੰ ਰੀਕ੍ਰਿਏਟ ਕਰ ਸਕਦੇ ਹੋ। ਹਿਨਾ ਨੇ ਇਸ ਸਲੀਵਲੇਸ ਬਲੈਕ ਐਂਡ ਵ੍ਹਾਈਟ ਲਾਈਨਿੰਗ ਡਰੈੱਸ ਦੇ ਨਾਲ ਸਪੋਰਟਸ ਸ਼ੂਜ਼ ਕੈਰੀ ਕੀਤਾ ਹੈ ਜੋ ਉਸ ਨੂੰ ਸਮਾਰਟ ਅਤੇ ਕਲਾਸੀ ਲੁੱਕ ਦੇ ਰਿਹਾ ਹੈ।
ਹਾਲ ਹੀ 'ਚ ਹਿਨਾ ਖਾਨ ਨੇ ਗੁਲਾਬੀ ਰੰਗ ਦੀ ਲੰਬੀ ਡਰੈੱਸ ਪਾ ਕੇ ਛੁੱਟੀਆਂ ਮਨਾਉਣ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਹਿਨਾ ਦੀ ਇਹ ਡਰੈੱਸ ਬੁਸਟ ਏਰੀਏ ਤੱਕ ਫਿੱਟ ਪੈਟਰਨ ਵਿੱਚ ਹੈ ਅਤੇ ਹੇਠਲੇ ਹਿੱਸੇ ਵਿੱਚ ਇਹ ਫਜ਼-ਫ੍ਰੀ ਸਟਾਈਲ ਵਿੱਚ ਹੈ।
ਜੇਕਰ ਤੁਸੀਂ ਗੋਆ, ਮਾਲਦੀਵ ਜਾਂ ਬੀਚ ਵੇਕੇਸ਼ਨ 'ਤੇ ਜਾ ਰਹੇ ਹੋ ਤਾਂ ਹਿਨਾ ਖਾਨ ਦੀ ਇਹ ਸਫੇਦ ਕਮੀਜ਼ ਵਾਲੀ ਡਰੈੱਸ ਤੁਹਾਨੂੰ ਬੇਹੱਦ ਖੂਬਸੂਰਤ ਲੱਗੇਗੀ। ਵ੍ਹਾਈਟ ਕ੍ਰੌਪ ਟੌਪ ਦੇ ਨਾਲ ਸਫੈਦ ਸ਼ਾਰਟਸ ਪਹਿਨੇ ਹੋਏ, ਹਿਨਾ ਇਸ ਵਿੱਚ ਸ਼ਾਨਦਾਰ ਨਜ਼ਰ ਆ ਰਹੀ ਹੈ ਅਤੇ ਸਫੈਦ ਕੈਪ ਦੇ ਨਾਲ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੈ।