ਨਰਾਤਿਆਂ 'ਚ ਬਾਲੀਵੁੱਡ ਸੈਲੇਬਸ ਦੇ ਲੁਕ ਤੋਂ ਲਓ ਆਈਡੀਆ, ਵਰਤ 'ਚ ਹਰ ਦਿਨ ਪਹਿਨੋ ਵੱਖ-ਵੱਖ ਰੰਗ ਦੇ ਕੱਪੜੇ, ਜਾਣੋ 9 ਦਿਨਾਂ ਦੇ ਰੰਗ
ਨਰਾਤੇ ਕੱਲ੍ਹ ਤੋਂ ਸ਼ੁਰੂ ਹੋ ਜਾਣਗੇ। ਇਨਾਂ 9 ਦਿਨਾਂ 'ਚ ਇਨਾਂ ਰੰਗਾਂ ਦੇ ਕੱਪੜੇ ਪਹਿਨੋ। ਜਿਸ ਤੋਂ ਵੱਖਰਾ ਹੀ ਸਟਾਇਲ ਸਟੇਟਮੈਂਟ ਵੀ ਬਣੇ ਤੇ ਜੋ ਪੂਜਾ ਲਈ ਵੀ ਸ਼ੁਭ ਹੋਵੇ। ਬਾਲੀਵੁੱਡ ਸੈਲੀਬ੍ਰਿਟੀਜ਼ ਤੋਂ ਡ੍ਰੈਸ ਆਈਡੀਆਜ਼ ਲੈਕੇ ਤੁਸੀਂ ਵੀ ਇਨ੍ਹਾਂ ਨਰਾਤਿਆਂ 'ਚ ਖ਼ਾਸ ਦਿਖ ਸਕਦੇ ਹੋ।
Download ABP Live App and Watch All Latest Videos
View In Appਵੀਰਵਾਰ ਨਰਾਤਿਆਂ ਦਾ ਪਹਿਲਾ ਦਿਨ ਹੈ। ਇਸ ਦਿਨ ਪੀਲੇ ਰੰਗ ਦੇ ਕੱਪੜੇ ਪਹਿਨ ਕੇ ਪੂਜਾ ਕਰੇ।
ਨਰਾਤਿਆਂ ਦੇ ਦੂਜੇ ਦਿਨ ਮਾਂ ਬ੍ਰਹਮਾਚਾਰਿਨੀ ਦੀ ਪੂਜਾ ਹੁੰਦੀ ਹੈ। ਇਸ ਦਿਨ ਹਰੇ ਰੰਗ ਦੇ ਕੱਪੜੇ ਪਹਿਨੋ।
ਨਰਾਤਿਆਂ ਦੇ ਤੀਜੇ ਦਿਨ ਗ੍ਰੇਅ ਜਾਂ ਇਸ ਨਾਲ ਮਿਲਦਾ-ਜੁਲਦਾ ਕੋਈ ਰੰਗ ਪਹਿਣਨਾ ਇਸ ਵਾਰ ਸ਼ੁੱਭ ਮੰਨਿਆ ਗਿਆ ਹੈ।
ਚੌਥੇ ਦਿਨ ਚੁਣੋ ਮਰੂਨ ਰੰਗ ਇਹ ਪਿਆਰ ਦਾ ਪ੍ਰਤੀਕ ਹੈ ਤੇ ਪੂਜਾ ਦੇ ਮਾਹੌਲ 'ਚ ਖੂਬ ਫੱਬਦਾ ਵੀ ਹੈ।
ਨਰਾਤਿਆਂ ਦੇ ਪੰਜਵੇਂ ਦਿਨ ਸਫ਼ੇਦ ਰੰਗ ਚੁਣ ਸਕਦੇ ਹਨ। ਸ਼ਾਂਤੀ ਦਾ ਰੰਗ ਹਮੇਸ਼ਾਂ ਫੈਸ਼ਨ ਚ ਰਹਿੰਦਾ ਹੈ ਤੇ ਖੂਬਸੂਰਤੀ ਵਧਾਉਂਦਾ ਹੈ।
ਸ਼ਕਤੀ ਦੇ ਪ੍ਰਤੀਕ ਲਾਲ ਰੰਗ ਨੂੰ ਪਹਿਨੋ ਛੇਵੇਂ ਦਿਨ। ਇਹ ਹੈਲਥ ਤੇ ਪ੍ਰੌਸਪੈਰਿਟੀ ਦਾ ਸੂਚਕ ਹੈ।
ਸਪਤਮੀ ਦੇ ਦਿਨ ਨੀਲਾ ਰੰਗ ਚੁਣਨਾ ਚੰਗਾ ਮੰਨਿਆ ਗਿਆ ਹੈ। ਇਹ ਰੰਗ ਸਮ੍ਰਿਧੀ ਦਰਸਾਉਂਦਾ ਹੈ।
ਅਸ਼ਟਮੀ ਦੇ ਦਿਨ ਚੁਣੋ ਗੁਲਾਬੀ ਰੰਗ। ਇਹ ਰੰਗ ਪਿਆਰ ਤੇ ਦਯਾ ਦਾ ਪ੍ਰਤੀਕ ਹੈ। ਕਿਸੇ ਤੇ ਵੀ ਜਚਦਾ ਹੈ। ਇਸ ਤਰ੍ਹਾਂ ਨੌਮੀ ਦੇ ਦਿਨ ਲਾਲ ਜਾਂ ਪੀਲਾ ਰੰਗ ਚੁਣ ਸਕਦੇ ਹੋ।