Election Results 2024
(Source: ECI/ABP News/ABP Majha)
ਕਪਿਲ ਸ਼ਰਮਾ ਤੋਂ ਲੈ ਕੇ ਸੁਨੀਲ ਗਰੋਵਰ ਤੱਕ, ਮਿਲੋ ਫੇਮਸ ਕਾਮੇਡੀਅਨਜ਼ ਦੀ ਪਤਨੀਆਂ ਨੂੰ
ਕਪਿਲ ਸ਼ਰਮਾ ਨੇ ਆਪਣੇ ਦੋਸਤ ਗਿੰਨੀ ਨਾਲ ਵਿਆਹ ਕਰਵਾ ਲਿਆ। ਰਿਪੋਰਟਾਂ ਮੁਤਾਬਕ ਗਿੰਨੀ ਨੇ ਕਪਿਲ ਦੇ ਮੁਸ਼ਕਲ ਸਮੇਂ 'ਚ ਉਸ ਦੀ ਕਾਫ਼ੀ ਮਦਦ ਕੀਤੀ ਸੀ, ਜਿਸ ਦੌਰਾਨ ਦੋਵੇਂ ਨਜ਼ਦੀਕ ਆਏ।
Download ABP Live App and Watch All Latest Videos
View In Appਦ ਕਪਿਲ ਸ਼ਰਮਾ ਸ਼ੋਅ ਵਿੱਚ ਪਲਕ ਦਾ ਕਿਰਦਾਰ ਨਿਭਾਉਣ ਵਾਲੇ ਕਿਕੂ ਸ਼ਾਰਦਾ ਦਾ ਵਿਆਹ ਪ੍ਰਿਅੰਕਾ ਸ਼ਾਰਦਾ ਨਾਲ ਹੋਇਆ ਹੈ। ਦੋਵਾਂ ਨੇ ਨਚ ਬੱਲੀਏ ਸੀਜ਼ਨ 6 ਵਿੱਚ ਹਿੱਸਾ ਲਿਆ ਸੀ। ਕਿਕੂ ਤੇ ਪ੍ਰਿਯੰਕਾ ਦੇ ਦੋ ਬੱਚੇ ਹਨ।
ਭਾਰਤੀ ਸਿੰਘ ਤੇ ਕਪਿਲ ਸ਼ਰਮਾ ਦੋਵੇਂ ਅੰਮ੍ਰਿਤਸਰ ਤੋਂ ਆਏ ਹਨ। ਦੋਵਾਂ ਦੀ ਦੋਸਤੀ ਵੀ ਕਿਸੇ ਤੋਂ ਛੁਪੀ ਨਹੀਂ। ਭਾਰਤੀ ਸਿੰਘ ਕਪਿਲ ਦੇ ਸ਼ੋਅ 'ਚ 'ਕੰਮੋ ਬੂਆ' ਦੇ ਕਿਰਦਾਰ 'ਚ ਨਜ਼ਰ ਆ ਚੁੱਕੀ ਹੈ। ਭਾਰਤੀ ਸਿੰਘ ਦਾ ਵਿਆਹ ਲੇਖਕ ਤੇ ਕਾਮੇਡੀਅਨ ਹਰਸ਼ ਨਾਲ ਹੋਇਆ ਹੈ।
ਕਾਮੇਡੀਅਨ ਕ੍ਰਿਸ਼ਨ ਅਭਿਸ਼ੇਕ ਆਪਣੇ ਡਾਂਸ ਤੇ ਕਾਮੇਡੀ ਟਾਈਮਿੰਗ ਲਈ ਮਸ਼ਹੂਰ ਹੈ। ਕ੍ਰਿਸ਼ਨਾ ਦਾ ਵਿਆਹ ਮਾਡਲ ਤੇ ਅਦਾਕਾਰ ਕਸ਼ਮੀਰਾ ਸ਼ਾਹ ਨਾਲ ਹੋਇਆ ਹੈ। ਦੋਹਾਂ ਦੇ ਦੋ ਬੱਚੇ ਰਿਆਨ ਤੇ ਕ੍ਰਿਸ਼ਾਂਗ ਹਨ।
ਸੁਨੀਲ ਗਰੋਵਰ ਦਾ ਨਾਂ ਵੀ ਕਪਿਲ ਸ਼ਰਮਾ ਦੇ ਵਧੀਆ ਦੋਸਤਾਂ ਦੀ ਸੂਚੀ ਵਿੱਚ ਸ਼ਾਮਲ ਹੈ। ਹਾਲਾਂਕਿ ਦੋਵਾਂ ਵਿਚਾਲੇ ਝਗੜੇ ਦੀਆਂ ਖ਼ਬਰਾਂ ਆਈਆਂ ਸੀ ਪਰ ਕਪਿਲ ਨੇ ਸਮੇਂ ਦੇ ਨਾਲ ਸਭ ਕੁਝ ਠੀਕ ਕਰ ਦਿੱਤਾ ਤੇ ਅੱਜ ਦੋਵੇਂ ਫਿਰ ਤੋਂ ਚੰਗੇ ਦੋਸਤ ਹਨ। ਸੁਨੀਲ ਦਾ ਵਿਆਹ ਇੰਟੀਰੀਅਰ ਡਿਜ਼ਾਈਨਰ ਆਰਤੀ ਨਾਲ ਹੋਇਆ ਹੈ।
ਕਪਿਲ ਸ਼ਰਮਾ ਦੇ ਬਚਪਨ ਦੇ ਦੋਸਤ ਚੰਦਨ ਪ੍ਰਭਾਕਰ ਦਾ ਵਿਆਹ ਨੰਦਿਨੀ ਖੰਨਾ ਨਾਲ ਹੋਇਆ ਹੈ। ਉਨ੍ਹਾਂ ਦੋਵਾਂ ਦੀ ਇੱਕ ਧੀ ਹੈ। ਚਾਂਦਨੀ ਦੀ ਪਤਨੀ ਨੰਦਿਨੀ ਚਰਚੇ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ।
ਕਾਮੇਡੀਅਨ ਅਲੀ ਅਜਗਰ ਦਾ ਵਿਆਹ ਸਿਦਿਕਾ ਨਾਲ ਹੋਇਆ ਹੈ। ਅਲੀ ਦੀ ਪਤਨੀ ਮੀਡੀਆ ਤੋਂ ਦੂਰ ਰਹਿੰਦੀ ਹੈ। ਜਦੋਂ ਕਿ ਅਲੀ ਅਦਾਕਾਰੀ 'ਚ ਵੀ ਆਪਣਾ ਲੋਹਾ ਮੰਨਵਾ ਚੁੱਕਿਆ ਹੈ।