ਇਹ ਹੈ ਤੇਜਸਵੀ ਪ੍ਰਕਾਸ਼ ਦੀ ਟੋਨਡ ਫਿਗਰ ਅਤੇ ਖ਼ੂਬਸੂਰਤੀ ਦਾ ਰਾਜ਼... ਤੁਸੀਂ ਵੀ ਕਰ ਸਕਦੈ ਹੋ ਟ੍ਰਾਈ
ਟੀਵੀ ਦੀ ਨਾਗਿਨ ਯਾਨੀ ਤੇਜਸਵੀ ਪ੍ਰਕਾਸ਼ ਆਪਣੀ ਐਕਟਿੰਗ ਦੇ ਨਾਲ-ਨਾਲ ਖੂਬਸੂਰਤੀ ਅਤੇ ਟੋਨ ਫਿਗਰ ਲਈ ਕਾਫੀ ਚਰਚਾ 'ਚ ਹੈ। 29 ਸਾਲ ਦੀ ਤੇਜਸਵੀ ਅਜਿਹਾ ਕੀ ਕਰਦੀ ਹੈ ,ਜਿਸ ਨਾਲ ਉਹ ਇੰਨੀ ਫਿੱਟ ਰਹਿੰਦੀ ਹੈ।
Download ABP Live App and Watch All Latest Videos
View In Appਤੇਜਸਵੀ ਆਪਣੇ ਰੁਝੇਵਿਆਂ ਦੌਰਾਨ ਵੀ ਡਾਈਟ ਅਤੇ ਕਸਰਤ ਦਾ ਪੂਰਾ ਧਿਆਨ ਰੱਖਦੀ ਹੈ। ਅਦਾਕਾਰਾ ਆਪਣੇ ਦਿਨ ਦੀ ਸ਼ੁਰੂਆਤ ਤਿੰਨ ਤੋਂ ਚਾਰ ਗਲਾਸ ਗਰਮ ਪਾਣੀ ਪੀ ਕੇ ਕਰਦੀ ਹੈ। ਇਸ ਨਾਲ ਉਸਦਾ ਮੈਟਾਬੋਲਿਜ਼ਮ ਬੂਸਟ ਹੁੰਦਾ ਹੈ ਅਤੇ ਚਰਬੀ ਨੂੰ ਬਰਨ ਕਰਨ ਵਿੱਚ ਮਦਦ ਮਿਲਦੀ ਹੈ।
ਤੇਜਸਵੀ ਕਸਰਤ ਕਰਨ ਤੋਂ ਪਹਿਲਾਂ ਫਿਲਟਰ ਬਲੈਕ ਕੌਫੀ ਪੀਂਦੀ ਹੈ। ਤੇਜਸਵੀ ਮਾਸਪੇਸ਼ੀਆਂ ਦੀ ਟੋਨਿੰਗ ਅਤੇ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਸਾਈਕਲਿੰਗ, ਯੋਗ, ਸਟ੍ਰੈਚਿੰਗ ਕਾਰਡੀਓ ਵਰਗੀਆਂ ਕਸਰਤਾਂ ਕਰਦੀ ਹੈ।
ਤੇਜਸਵੀ ਲੰਚ ਵਿੱਚ ਘੱਟ ਫੈਟ ਵਾਲੀ ਚੀਜ਼ ਖਾਂਦੀ ਹੈ। ਉਹ ਆਪਣੇ ਲਾਂਚ ਵਿੱਚ ਸਲਾਦ, ਰੋਟੀ, ਦਾਲ, ਸੂਪ, ਗਰਿਲਡ ਹਰੀਆਂ ਸਬਜ਼ੀਆਂ ਖਾਂਦੀ ਹੈ। ਤੇਜਸਵੀ ਖਾਣੇ ਵਿੱਚ ਚੌਲਾਂ ਨੂੰ ਬਿਲਕੁਲ ਵੀ ਸ਼ਾਮਲ ਨਹੀਂ ਕਰਦੀ ਹੈ।
ਤੇਜਸਵੀ ਨੂੰ ਸਟ੍ਰੀਟ ਫੂਡ ਬਹੁਤ ਪਸੰਦ ਹੈ। ਇਸ ਕਾਰਨ ਉਹ ਆਪਣੇ ਚੀਟ ਡੇ ਦਿਨ ਹੀ ਗੋਲਗੱਪੇ, ਮੋਮੋ ਜਾਂ ਚਾਟ ਆਦਿ ਖਾਂਦੀ ਹੈ।
ਤੇਜਸਵੀ ਦਾ ਡਿਨਰ ਵੀ ਬਹੁਤ ਹਲਕਾ ਹੈ।ਜੇਕਰ ਤੁਸੀਂ ਵੀ ਤੇਜਸਵੀ ਵਰਗੀ ਟੋਨ ਫਿਗਰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਰੂਟਿੰਗ ਨੂੰ ਫਾਲੋ ਕਰੋ। ਉਹ ਰਾਤ ਦੇ ਖਾਣੇ ਵਿੱਚ ਸਬਜ਼ੀਆਂ ਦੇ ਸੂਪ ਦੇ ਨਾਲ ਦਾਲ ਰੋਟੀ ਦਾ ਮਜ਼ਾ ਲੈਂਦੀ ਹੈ।