ਬਿਲਕੁਲ ਹੇਮਾ ਮਾਲਿਨੀ ਦੀ ਤਰ੍ਹਾਂ ਦਿਖਦੀ ਹੈ ਉਸਦੀ ਹਮਸ਼ਕਲ , ਤਸਵੀਰਾਂ ਦੇਖ ਕੇ ਧਰਮਿੰਦਰ ਵੀ ਖਾ ਜਾਣਗੇ ਧੋਖਾ !
ਬਾਲੀਵੁੱਡ ਦੇ ਕਈ ਸਿਤਾਰਿਆਂ ਦੇ ਹਮਸ਼ਕਲ ਹੈ , ਜੋ ਬਿਲਕੁਲ ਉਨ੍ਹਾਂ ਦੀ ਤਰ੍ਹਾਂ ਦਿਖਦੇ ਹਨ। ਬੀ-ਟਾਊਨ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਦੀ ਹਮਸ਼ਕਲ ਦੀਆਂ ਤਸਵੀਰਾਂ ਵੀ ਇਸ ਸਮੇਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Download ABP Live App and Watch All Latest Videos
View In Appਸੋਸ਼ਲ ਮੀਡੀਆ 'ਤੇ ਇਕ ਲੜਕੀ ਦੀਆਂ ਵੀਡੀਓਜ਼ ਅਤੇ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਲੋਕ ਹੇਮਾ ਮਾਲਿਨੀ ਦੀ ਟੂ ਕਾਪੀ ਦੱਸ ਰਹੇ ਹਨ। ਹੇਮਾ ਮਾਲਿਨੀ ਦੀ ਇਸ ਹਮਸ਼ਕਲ ਦਾ ਨਾਮ ਚਾਰੂ ਉੱਪਲ ਹੈ।
ਚਾਰੂ ਉੱਪਲ ਨੇ ਇਸ ਤਸਵੀਰ 'ਚ ਬਿਲਕੁਲ ਹੇਮਾ ਮਾਲਿਨੀ ਵਰਗਾ ਹੇਅਰਸਟਾਈਲ ਬਣਾਇਆ ਹੋਇਆ ਹੈ ਅਤੇ ਉਨ੍ਹਾਂ ਨੇ ਆਪਣੀਆਂ ਵੱਡੀਆਂ-ਵੱਡੀਆਂ ਅੱਖਾਂ 'ਚ ਡਰੀਮ ਗਰਲ ਵਾਂਗ ਕਾਜਲ ਲਗਾਇਆ ਹੈ, ਇਸ ਲੁੱਕ 'ਚ ਚਾਰੂ ਬਿਲਕੁਲ ਹੇਮਾ ਮਾਲਿਨੀ ਵਾਂਗ ਦਿੱਖ ਰਹੀ ਹੈ।
ਚਾਰੂ ਉੱਪਲ ਦੀਆਂ ਅਦਾਵਾਂ ਦੀ ਬਿਲਕੁਲ ਬਾਲੀਵੁੱਡ ਅਦਾਕਾਰਾ ਹੇਮਾ ਵਰਗੀਆਂ ਹਨ, ਜਿਸ ਨੂੰ ਦੇਖ ਕੇ ਧਰਮਿੰਦਰ ਵੀ ਇਕ ਵਾਰ ਧੋਖਾ ਖਾ ਸਕਦੇ ਹਨ।
ਚਾਰੂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
ਚਾਰੂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਲੋਕ ਉਸ ਨੂੰ ਹੇਮਾ ਮਾਲਿਨੀ ਸਮਝ ਰਹੇ ਹਨ।