ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਦੀ ਹਮਸ਼ਕਲ ਆਈ ਸਾਹਮਣੇ, ਤਸਵੀਰਾਂ ਦੇਖ ਤੁਸੀਂ ਵੀ ਖਾ ਜਾਓਗੇ ਧੋਖਾ
ਕਰਿਸ਼ਮਾ ਕਪੂਰ ਦੀ ਹਮਸ਼ਕਲ ਪਾਕਿਸਤਾਨ ਦੀ ਹੈ ਅਤੇ ਉਸਦਾ ਨਾਮ ਹਿਨਾ ਖਾਨ ਹੈ। ਹਿਨਾ ਬਿਲਕੁਲ ਕਰਿਸ਼ਮਾ ਕਪੂਰ ਵਰਗੀ ਲੱਗਦੀ ਹੈ।
Download ABP Live App and Watch All Latest Videos
View In Appਦਿ ਕੁਇੰਟ ਨੂੰ ਦਿੱਤੇ ਇੰਟਰਵਿਊ ਦੌਰਾਨ ਹਿਨਾ ਖਾਨ ਨੇ ਦੱਸਿਆ ਸੀ ਕਿ ਉਸ ਨੂੰ ਐਕਟਿੰਗ ਦਾ ਬਹੁਤ ਸ਼ੌਕ ਹੈ ਅਤੇ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਉਸ ਨੇ ਡਬਸਮੈਸ਼ ਵੀਡੀਓ ਬਣਾਉਣਾ ਸ਼ੁਰੂ ਕੀਤਾ ਸੀ। ਬਾਅਦ ਵਿੱਚ ਉਸਨੇ ਟਿਕ-ਟਾਕ ਵੀਡੀਓਜ਼ ਬਣਾਉਣਾ ਸ਼ੁਰੂ ਕੀਤਾ
ਹਿਨਾ ਅਕਸਰ ਕਰਿਸ਼ਮਾ ਕਪੂਰ ਦੇ ਲੁੱਕ 'ਚ ਆਪਣੀਆਂ ਰੀਲਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਉਸ ਨੂੰ ਦੇਖ ਕੇ ਹਰ ਕੋਈ ਧੋਖਾ ਖਾ ਜਾਂਦਾ ਹੈ ਅਤੇ ਉਸ ਨੂੰ ਕਰਿਸ਼ਮਾ ਕਪੂਰ ਹੀ ਸਮਝਣ ਲੱਗ ਪੈਂਦਾ ਹੈ।
ਹਿਨਾ ਕਰਿਸ਼ਮਾ ਦੀਆਂ ਫਿਲਮਾਂ ਦੇ ਡਾਇਲਾਗਸ ਅਤੇ ਗੀਤਾਂ 'ਤੇ ਵੀਡੀਓ ਬਣਾਉਂਦੀ ਹੈ ਜੋ ਕਾਫੀ ਵਾਇਰਲ ਹੁੰਦੀ ਹੈ।
ਤਸਵੀਰਾਂ 'ਚ ਹਿਨਾ ਬਿਲਕੁਲ ਕਰਿਸ਼ਮਾ ਕਪੂਰ ਵਰਗੀ ਲੱਗ ਰਹੀ ਹੈ। ਵਾਲਾਂ ਤੋਂ ਲੈ ਕੇ ਮੇਕਅੱਪ ਤੱਕ ਹਿਨਾ ਪੂਰੇ ਕਰਿਸ਼ਮਾ ਲੁੱਕ 'ਚ ਵੀਡੀਓ ਜਾਂ ਤਸਵੀਰਾਂ ਸ਼ੇਅਰ ਕਰਦੀ ਹੈ।
ਲੋਲੋ ਵਰਗੀ ਦਿੱਖ ਅਤੇ ਉਸ ਵਰਗੀ ਅਦਾਕਾਰੀ ਕਰਕੇ ਲੋਕ ਉਸ ਨੂੰ ਕਰਿਸ਼ਮਾ ਕਪੂਰ ਕਹਿਣ ਲੱਗ ਪਏ ਹਨ।
ਪਾਕਿਸਤਾਨੀ ਅਦਾਕਾਰਾ ਹਿਨਾ ਖਾਨ ਦੀ ਸੋਸ਼ਲ ਮੀਡੀਆ 'ਤੇ ਫੈਨ ਫਾਲੋਇੰਗ ਵੀ ਕਾਫੀ ਜ਼ਿਆਦਾ ਹੈ।
ਕਰਿਸ਼ਮਾ ਵਰਗੀ ਦਿੱਖ ਕਾਰਨ ਹਿਨਾ ਖਾਨ ਇਕ ਸਮੇਂ ਸੁਰਖੀਆਂ 'ਚ ਵੀ ਰਹੀ ਸੀ।