Uorfi Javed: ਉਰਫੀ ਜਾਵੇਦ ਨੇ ਕਰਵਾਈ ਮੰਗਣੀ! ਜਾਣੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਦੀ ਸੱਚਾਈ
ਪਰ ਇਸ ਵਾਰ ਉਹ ਆਪਣੇ ਕੱਪੜਿਆਂ ਨੂੰ ਲੈ ਕੇ ਨਹੀਂ ਸਗੋਂ ਇਕ ਅਜਿਹੇ ਮਜ਼ਾਕ ਨੂੰ ਲੈ ਕੇ ਸੁਰਖੀਆਂ 'ਚ ਹੈ, ਜਿਸ ਨੂੰ ਸੁਣ ਕੇ ਫੈਨਜ਼ ਹੈਰਾਨ ਰਹਿ ਜਾਣਗੇ।
Download ABP Live App and Watch All Latest Videos
View In Appਉਰਫੀ ਜਾਵੇਦ ਦੀ ਮੰਗਣੀ ਹੋ ਗਈ ਹੈ। ਸੋਸ਼ਲ ਮੀਡੀਆ 'ਤੇ ਅਦਾਕਾਰਾ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜੋ ਹੁਣ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਤਸਵੀਰ 'ਚ ਇਕ ਵਿਅਕਤੀ ਉਰਫੀ ਨਾਲ ਬੈਠਾ ਨਜ਼ਰ ਆ ਰਿਹਾ ਹੈ।
ਇਸ ਫੋਟੋ ਵਿੱਚ ਦੋਵੇਂ ਪੰਡਿਤ ਦੇ ਸਾਹਮਣੇ ਬੈਠੇ ਹਨ ਅਤੇ ਹਵਨ ਕੁੰਡ ਵੀ ਦਿਖਾਈ ਦੇ ਰਿਹਾ ਹੈ। ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਲਗਾਤਾਰ ਇਸ ਫੋਟੋ 'ਤੇ ਪ੍ਰਤੀਕਿਰਿਆ ਦੇ ਰਹੇ ਹਨ।
ਇਕ ਯੂਜ਼ਰ ਨੇ ਕਮੈਂਟ 'ਚ ਲਿਖਿਆ, 'ਲਗਦਾ ਹੈ ਕਿ ਉਹ ਹਿੰਦੂ ਲੜਕਾ ਹੈ..' ਅਤੇ ਕਈ ਲੋਕਾਂ ਨੇ ਇਸ 'ਤੇ ਆਪਣੀ ਖੁਸ਼ੀ ਜ਼ਾਹਰ ਕੀਤੀ। ਉਰਫੀ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਉਰਫੀ ਕਾਲੇ ਰੰਗ ਦੇ ਸੂਟ ਵਿੱਚ ਨਜ਼ਰ ਆ ਰਹੀ ਹੈ ਅਤੇ ਮੱਥੇ 'ਤੇ ਦੁਪੱਟਾ ਰੱਖਿਆ ਹੈ। ਇਨ੍ਹਾਂ ਵਾਇਰਲ ਤਸਵੀਰਾਂ ਤੋਂ ਇਕ ਗੱਲ ਤਾਂ ਸਾਫ਼ ਹੈ ਕਿ ਇਹ ਮੰਗਣੀ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਹੋਈ ਸੀ। ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹੰਗਾਮਾ ਮਚ ਗਿਆ ਹੈ। ਉਰਫੀ ਜਾਵੇਦ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਮੈਂਟਸ ਦੀ ਬਰਸਾਤ ਹੋ ਰਹੀ ਹੈ।
ਪੋਸਟ 'ਤੇ ਲੋਕ ਲਗਾਤਾਰ ਆਪਣੇ ਪ੍ਰਤੀਕਰਮ ਦੇ ਰਹੇ ਹਨ। ਇਕ ਯੂਜ਼ਰ ਨੇ ਕਮੈਂਟ 'ਚ ਲਿਖਿਆ, 'ਲੱਗਦਾ ਹੈ ਕਿ ਉਹ ਹਿੰਦੀ ਲੜਕਾ ਹੈ..', ਤਾਂ ਕਈ ਲੋਕਾਂ ਨੇ ਇਸ 'ਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਉਰਫੀ ਨੂੰ ਵਧਾਈ ਵੀ ਦਿੱਤੀ। ਲੋਕ ਇਸ ਗੱਲ ਤੋਂ ਵੀ ਹੈਰਾਨ ਹਨ ਕਿ ਅਭਿਨੇਤਰੀ ਨੇ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਕ ਮੰਗਣੀ ਕੀਤੀ ਹੈ। ਹਾਲਾਂਕਿ, ਉਰਫੀ ਜਾਵੇਦ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।