Janhvi Kapoor: ਜਾਹਨਵੀ ਕਪੂਰ ਨੇ ਰਿਵੀਲਿੰਗ ਥਾਈ ਸਲਿਟ ਡਰੈੱਸ ਪਹਿਨ ਕੇ ਕਰਵਾਇਆ ਹੌਟ ਫੋਟੋਸ਼ੂਟ, ਯੂਜ਼ਰਸ ਨੇ ਕਿਹਾ- 'ਲਾਈਟ ਕਾਇਲੀ ਜੇਨਰ'
ਹਾਲ ਹੀ 'ਚ ਜਾਹਨਵੀ ਕਪੂਰ ਨੇ ਇੱਕ ਈਵੈਂਟ 'ਚ ਸ਼ਿਰਕਤ ਕੀਤੀ। ਜਿੱਥੇ ਉਸ ਦੀ ਬੋਲਡ ਡਰੈਸਿੰਗ ਸੈਂਸ ਨੂੰ ਦੇਖ ਕੇ ਲੋਕਾਂ ਨੇ ਉਸ ਨੂੰ ਕਦੇ ਕਾਇਲੀ ਜੇਨਰ ਤਾਂ ਕਦੇ ਭਾਰਤ ਦੀ ਕਿਮ ਕਰਦਸ਼ੀਅਨ ਕਹਿ ਕੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਦੇਖੋ ਅਦਾਕਾਰਾ ਦਾ ਹੌਟ ਅਵਤਾਰ...
Download ABP Live App and Watch All Latest Videos
View In Appਫਿਲਮ 'ਧੜਕ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਅਦਾਕਾਰਾ ਜਾਹਨਵੀ ਕਪੂਰ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ।
ਬਹੁਤ ਹੀ ਘੱਟ ਸਮੇਂ 'ਚ ਉਨ੍ਹਾਂ ਨੇ ਇੰਡਸਟਰੀ 'ਚ ਆਪਣੀ ਅਦਾਕਾਰੀ ਦੇ ਦਮ 'ਤੇ ਲੋਕਾਂ 'ਚ ਆਪਣਾ ਚੰਗਾ ਨਾਂ ਬਣਾ ਲਿਆ ਹੈ।
ਹਾਲ ਹੀ ਵਿੱਚ, ਅਭਿਨੇਤਰੀ ਨੇ ਇੱਕ ਇਵੈਂਟ ਦੌਰਾਨ ਇੱਕ ਬਹੁਤ ਹੀ ਸਟਾਈਲਿਸ਼ ਅਤੇ ਰਿਵੀਲਿੰਗ ਥਾਈ ਸਲਿਟ ਗਾਊਨ ਪਾਇਆ ਸੀ।
ਜਾਹਨਵੀ ਕਪੂਰ ਦੇ ਇਸ ਲੁੱਕ ਨੂੰ ਦੇਖ ਕੇ ਲੋਕਾਂ ਨੇ ਉਸ ਨੂੰ ਇਕ ਵਾਰ ਫਿਰ ਤੋਂ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਆਪਣੀ ਡਰੈਸਿੰਗ ਕਾਰਨ ਲੋਕਾਂ ਵਿੱਚ ਕਾਫੀ ਲਾਈਮਲਾਈਟ 'ਚ ਬਣੀ ਰਹਿੰਦੀ ਹੈ।
ਹਾਲਾਂਕਿ ਕੁਝ ਲੋਕ ਉਸ ਦੇ ਗਲੈਮਰਸ ਸਟਾਈਲ ਅਤੇ ਬੋਲਡ ਡਰੈਸਿੰਗ ਸੈਂਸ ਦੀ ਤਾਰੀਫ ਕਰਦੇ ਹਨ। ਕੁਝ ਨੇਟਿਜ਼ਨਸ ਨੇ ਉਨ੍ਹਾਂ ਦੀ ਆਲੋਚਨਾ ਵੀ ਸ਼ੁਰੂ ਕਰ ਦਿੱਤੀ ਹੈ।
ਜਾਹਨਵੀ ਕਪੂਰ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਹੈ- 'ਲਾਈਟ ਕਾਇਲੀ ਜੇਨਰ' ਜਦਕਿ ਦੂਜੇ ਨੇ ਲਿਖਿਆ- 'ਇੰਡੀਆਜ਼ ਕਿਮ ਕਰਦਸ਼ੀਅਨ।'