Jawan Cast Salary: ਸ਼ਾਹਰੁਖ ਖਾਨ ਨੇ 'ਜਵਾਨ' ਲਈ 100 ਕਰੋੜ ਵਸੂਲੀ ਫੀਸ, ਨਯਨਤਾਰਾ ਸਣੇ ਬਾਕੀ ਸਟਾਰਕਾਸਟ ਨੂੰ ਮਿਲੇ ਇੰਨੇ ਕਰੋੜ
Shah Rukh Khan: ਸਭ ਤੋਂ ਪਹਿਲਾਂ ਗੱਲ ਕਰੀਏ ਇੰਡਸਟਰੀ ਦੇ ਕਿੰਗ ਖਾਨ ਸ਼ਾਹਰੁਖ ਖਾਨ ਦੀ। ਉਨ੍ਹਾਂ ਨੇ 'ਜਵਾਨ' ਲਈ 100 ਕਰੋੜ ਰੁਪਏ ਦੀ ਭਾਰੀ ਫੀਸ ਲਈ ਹੈ। ਇਸ ਤੋਂ ਇਲਾਵਾ ਇਹ ਵੀ ਖਬਰਾਂ ਹਨ ਕਿ ਅਦਾਕਾਰ ਨੂੰ ਫਿਲਮ 'ਚ ਹੋਣ ਵਾਲੇ ਮੁਨਾਫੇ ਦਾ 60 ਫੀਸਦੀ ਹਿੱਸਾ ਵੀ ਮਿਲੇਗਾ।
Download ABP Live App and Watch All Latest Videos
View In AppDeepika Padukone: ਸ਼ਾਹਰੁਖ ਖਾਨ ਦੀ ਇਸ ਫਿਲਮ 'ਚ ਦੀਪਿਕਾ ਪਾਦੁਕੋਣ ਵੀ ਕੈਮਿਓ ਰੋਲ 'ਚ ਹੈ। ਦੀਪਿਕਾ ਨੇ ਛੋਟੇ ਰੋਲ ਲਈ 15 ਤੋਂ 30 ਕਰੋੜ ਰੁਪਏ ਤੱਕ ਦੀ ਫੀਸ ਲਈ ਹੈ।
Sunil Grover: ਕਾਮੇਡੀ ਤੋਂ ਬਾਅਦ ਹੁਣ ਐਕਟਿੰਗ 'ਚ ਵੀ ਆਪਣਾ ਹੁਨਰ ਦਿਖਾਉਣ ਵਾਲੇ ਸੁਨੀਲ ਗਰੋਵਰ ਨੇ ਫਿਲਮ 'ਜਵਾਨ' ਲਈ 75 ਲੱਖ ਰੁਪਏ ਦੀ ਫੀਸ ਲਈ ਹੈ।
Vijay Sethupathi: ਫਿਲਮ ਜਵਾਨ ਵਿੱਚ ਵਿਜੇ ਸੇਤੂਪਤੀ ਦਾ ਇੱਕ ਨਕਾਰਾਤਮਕ ਕਿਰਦਾਰ ਹੈ। ਅਦਾਕਾਰ ਨੇ ਇਸ ਫਿਲਮ ਲਈ 21 ਕਰੋੜ ਰੁਪਏ ਫੀਸ ਲਈ ਹੈ।
Nayanthara: ਫਿਲਮ 'ਚ ਪੁਲਿਸ ਅਫਸਰ ਦਾ ਕਿਰਦਾਰ ਨਿਭਾਉਣ ਵਾਲੀ ਨਯਨਤਾਰਾ ਦਾ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਗਿਆ। ਖਬਰਾਂ ਮੁਤਾਬਕ ਨਯਨਤਾਰਾ ਨੇ ਇਸ ਰੋਲ ਲਈ 11 ਕਰੋੜ ਰੁਪਏ ਦੀ ਫੀਸ ਲਈ ਹੈ।
Priyamani: ਫਿਲਮ 'ਚੇਨਈ ਐਕਸਪ੍ਰੈਸ' 'ਚ ਸ਼ਾਹਰੁਖ ਖਾਨ ਨਾਲ ਆਈਟਮ ਗੀਤ ਕਰਨ ਵਾਲੀ ਅਭਿਨੇਤਰੀ ਪ੍ਰਿਆਮਣੀ ਨੇ ਫਿਲਮ 'ਚ ਦਮਦਾਰ ਕਿਰਦਾਰ ਨਿਭਾਇਆ ਹੈ। ਜਿਸ ਲਈ ਉਸ ਨੇ 2 ਕਰੋੜ ਰੁਪਏ ਫੀਸ ਲਈ ਹੈ।
Sanya Malhotra: ਸਾਨਿਆ ਮਲਹੋਤਰਾ ਵੀ ਸ਼ਾਹਰੁਖ ਖਾਨ ਦੇ ਨਾਲ ਫਿਲਮ ਜਵਾਨ ਵਿੱਚ ਨਜ਼ਰ ਆਈ। ਫਿਲਮ ਲਈ ਅਦਾਕਾਰਾ ਨੇ 1 ਤੋਂ 2 ਕਰੋੜ ਰੁਪਏ ਫੀਸ ਲਈ ਹੈ।