ਜੂਹੀ ਚਾਵਲਾ ਨੂੰ ਆਖਰ ਲੰਬੇ ਸਮੇਂ ਤੱਕ ਕਿਉਂ ਲੁਕੋ ਕੇ ਰੱਖਣਾ ਪਿਆ ਆਪਣਾ ਵਿਆਹ , ਅਦਾਕਾਰਾ ਨੇ ਖੁਦ ਕੀਤਾ ਖੁਲਾਸਾ
ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ (Juhi Chawla) 80-90 ਦੇ ਦਹਾਕੇ 'ਚ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਸੀ। ਲੋਕ ਉਹਨਾਂ ਦੇ ਹਾਸੇ ਅਤੇ ਮੁਸਕਰਾਹਟ ਦੇ ਦੀਵਾਨੇ ਸਨ। ਇੰਡਸਟਰੀ 'ਚ ਵੱਡਾ ਨਾਂ ਅਤੇ ਕਾਫੀ ਕੰਮ ਕਰੀਅਰ ਦੇ ਸਿਖਰ 'ਤੇ ਜੂਹੀ ਨੇ ਅਚਾਨਕ 1995 'ਚ ਮੁੰਬਈ ਦੇ ਬਿਜ਼ਨੈੱਸਮੈਨ ਜੇ ਮਹਿਤਾ ਨਾਲ ਵਿਆਹ ਕਰਵਾ ਲਿਆ। ਲੋਕਾਂ ਨੇ ਕਿਹਾ ਕਿ ਉਹਨਾਂ ਨੇ ਪੈਸਿਆਂ ਕਾਰਨ ਆਪਣੇ ਤੋਂ ਵੱਡੀ ਉਮਰ ਦੇ ਵਿਅਕਤੀ ਨਾਲ ਵਿਆਹ ਕਰਵਾਇਆ ਸੀ। ਪਰ ਅਦਾਕਾਰਾ ਨੇ ਕਈ ਸਾਲਾਂ ਬਾਅਦ ਇਸ ਮੁੱਦੇ 'ਤੇ ਚੁੱਪੀ ਤੋੜੀ ਹੈ।
Download ABP Live App and Watch All Latest Videos
View In Appਜੂਹੀ ਨੇ ਦੱਸਿਆ ਕਿ ਫਿਲਮਾਂ 'ਚ ਆਉਣ ਤੋਂ ਪਹਿਲਾਂ ਹੀ ਉਹ ਜੈ ਮਹਿਤਾ ਨੂੰ ਜਾਣਦੀ ਸੀ ਪਰ ਕਈ ਸਾਲਾਂ ਬਾਅਦ ਉਹ ਉਹਨਾਂ ਨੂੰ ਇੱਕ ਦੋਸਤ ਦੇ ਘਰ ਰਾਤ ਦੇ ਖਾਣੇ 'ਤੇ ਮਿਲੀ। ਫਿਲਮ ਡੁਪਲੀਕੇਟ ਦੀ ਸ਼ੂਟਿੰਗ ਦੌਰਾਨ ਜੂਹੀ ਨੂੰ ਆਪਣੀ ਮਾਂ ਦੀ ਮੌਤ ਬਾਰੇ ਪਤਾ ਲੱਗਾ, ਜਿਹਨਾਂ ਦੀ ਕਾਰ ਹਾਦਸੇ 'ਚ ਮੌਤ ਹੋ ਗਈ ਸੀ, ਉਥੇ ਹੀ ਦੂਜੇ ਪਾਸੇ ਜੈ ਮਹਿਤਾ ਨੇ ਵੀ 1990 ਦੇ ਜਹਾਜ਼ ਹਾਦਸੇ 'ਚ ਆਪਣੀ ਪਹਿਲੀ ਪਤਨੀ ਸੁਜਾਤਾ ਬਿਰਲਾ ਨੂੰ ਗੁਆ ਦਿੱਤਾ ਸੀ।
ਜੂਹੀ ਨੇ ਕਿਹਾ ਕਿ ਉਹ ਬਹੁਤ ਬੁਰੇ ਦੌਰ 'ਚੋਂ ਗੁਜ਼ਰ ਰਹੀ ਸੀ, ਉਹਨਾਂ ਨੂੰ ਲੱਗਾ ਜਿਵੇਂ ਉਹਨਾਂ ਦੀ ਸਭ ਤੋਂ ਪਿਆਰੀ ਚੀਜ਼ ਗੁਆਚ ਰਹੀ ਹੈ। ਅਜਿਹੇ ਸਮੇਂ 'ਚ ਜੈ ਮਹਿਤਾ ਨੇ ਉਨ੍ਹਾਂ ਦਾ ਸਾਥ ਦਿੱਤਾ। ਜਦੋਂ ਵੀ ਮੈਨੂੰ ਕਿਸੇ ਦੀ ਲੋੜ ਹੁੰਦੀ ਸੀ, ਉਹ ਮੇਰੇ ਨਾਲ ਹੁੰਦੇ ਸਨ।
ਉਹਨਾਂ ਨੇ ਕਿਹਾ ਮੈਨੂੰ ਯਾਦ ਹੈ 'ਉਹਨਾਂ ਨੇ ਇੱਕ ਵਾਰ ਮੈਨੂੰ ਗੁਲਾਬ ਨਾਲ ਭਰਿਆ ਇੱਕ ਟਰੱਕ ਭੇਜਿਆ ਸੀ ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਈ। ਮੈਂ ਸੋਚਿਆ ਕਿ ਮੈਂ ਉਨ੍ਹਾਂ ਨਾਲ ਕੀ ਕਰਾਂਗੀ। ਉਹਨਾਂ ਨੇ ਉਹ ਸਭ ਕੀਤਾ ਜੋ ਉਹ ਕਰ ਸਕਦੇ ਸੀ। ਇਕ ਸਾਲ ਬਾਅਦ ਜੈ ਨੇ ਉਹਨਾਂ ਨੂੰ ਪ੍ਰਪੋਜ਼ ਕੀਤਾ।
ਜੂਹੀ ਚਾਵਲਾ ਅਤੇ ਜੈ ਮਹਿਤਾ ਦੋ ਬੱਚਿਆਂ ਦੇ ਮਾਤਾ-ਪਿਤਾ ਹਨ, ਉਨ੍ਹਾਂ ਦੀ ਬੇਟੀ ਦਾ ਨਾਮ ਜਾਹਨਵੀ ਅਤੇ ਬੇਟੇ ਦਾ ਨਾਮ ਅਰਜੁਨ ਹੈ। ਦੋਵਾਂ ਦੇ ਵਿਆਹ ਨੂੰ ਕਰੀਬ 27 ਸਾਲ ਹੋ ਗਏ ਹਨ।
ਆਪਣੇ ਵਿਆਹ ਨੂੰ ਸੀਕ੍ਰੇਟ ਰੱਖਣ 'ਤੇ ਜੂਹੀ ਨੇ ਕਿਹਾ ਕਿ ਉਸ ਸਮੇਂ ਇੰਟਰਨੈੱਟ ਬਹੁਤ ਮਸ਼ਹੂਰ ਨਹੀਂ ਸੀ। ਨਾ ਹੀ ਫ਼ੋਨ ਵਿੱਚ ਕੈਮਰੇ ਸਨ। ਜੂਹੀ ਨੇ ਦੱਸਿਆ ਕਿ ਉਨ੍ਹਾਂ ਦਿਨਾਂ 'ਚ ਹੀਰੋਇਨ ਦਾ ਕਰੀਅਰ ਵਿਆਹ ਤੋਂ ਬਾਅਦ ਖਤਮ ਹੋ ਜਾਂਦਾ ਸੀ। ਮੇਰਾ ਕਰੀਅਰ ਸਿਖਰ 'ਤੇ ਸੀ, ਮੈਂ ਨਹੀਂ ਚਾਹੁੰਦੀ ਸੀ ਕਿ ਇਸ ਦਾ ਮੇਰੇ ਕਰੀਅਰ 'ਤੇ ਅਸਰ ਪਵੇ। ਇਸ ਲਈ ਮੈਨੂੰ ਆਪਣਾ ਵਿਆਹ ਲੁਕਾਉਣਾ ਪਿਆ।