Kajal Aggarwal Gautam Kitchlu Pics: ਕਾਜਲ ਅਗਰਵਾਲ ਨੇ ਇਨ੍ਹਾਂ ਖੂਬਸੂਰਤ ਤਸਵੀਰਾਂ ਨਾਲ ਕੀਤਾ ਪਤੀ ਨੂੰ Birthday Wish, ਵੇਖੋ ਤਸਵੀਰਾਂ
ਸਾਊਥ ਤੋਂ ਲੈ ਕੇ ਬਾਲੀਵੁੱਡ ਫਿਲਮਾਂ 'ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਕਾਜਲ ਅਗਰਵਾਲ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨੂੰ ਪੂਰਾ ਸਮਾਂ ਦੇ ਰਹੀ ਹੈ। ਆਪਣੇ ਪਤੀ ਦੇ ਜਨਮਦਿਨ 'ਤੇ ਉਨ੍ਹਾਂ ਨੇ ਕੁੱਝ ਤਸਵੀਰਾਂ ਸ਼ੇਅਰ ਕਰਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
Download ABP Live App and Watch All Latest Videos
View In Appਸਾਊਥ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਕਾਜਲ ਅਗਰਵਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਨ ਦੇ ਨਾਲ-ਨਾਲ ਉਹ ਆਪਣੇ ਪਤੀ ਗੌਤਮ ਕਿਚਲੂ ਅਤੇ ਬੇਟੇ ਨਾਲ ਵੀ ਕਾਫੀ ਫੋਟੋਆਂ ਸ਼ੇਅਰ ਕਰਦੀ ਹੈ।
ਅੱਜ ਕਾਜਲ ਅਗਰਵਾਲ ਦੇ ਪਤੀ ਗੌਤਮ ਕਿਚਲੂ ਦਾ ਜਨਮਦਿਨ ਹੈ ਅਤੇ ਇਸ ਮੌਕੇ ਅਭਿਨੇਤਰੀ ਨੇ ਆਪਣੇ ਪਤੀ ਨਾਲ ਇੱਕ ਫੋਟੋ ਸ਼ੇਅਰ ਕਰਕੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਕਾਜਲ ਅਗਰਵਾਲ ਨੇ ਇੱਕ ਪਰਿਵਾਰਕ ਫੋਟੋ ਵੀ ਸਾਂਝੀ ਕੀਤੀ ਜਿਸ ਵਿੱਚ ਗੌਤਮ ਨੇ ਆਪਣੇ ਬੇਟੇ ਦੀ ਤਰਫੋਂ ਜਨਮਦਿਨ ਦੀ ਵਧਾਈ ਦਿੱਤੀ।
ਦੱਸ ਦੇਈਏ ਕਿ ਕਾਜਲ ਅਗਰਵਾਲ ਅਤੇ ਗੌਤਮ ਕਿਚਲੂ 7 ਸਾਲਾਂ ਤੋਂ ਦੋਸਤ ਸੀ। ਦੋਵੇਂ ਤਿੰਨ ਸਾਲ ਤੱਕ ਰਿਲੇਸ਼ਨਸ਼ਿਪ 'ਚ ਰਹੇ ਅਤੇ ਅਕਤੂਬਰ 2020 'ਚ ਦੋਵਾਂ ਨੇ ਵਿਆਹ ਕਰ ਲਿਆ।
19 ਅਪ੍ਰੈਲ 2022 ਨੂੰ ਕਾਜਲ ਨੇ ਨੀਲ ਕੀਚਲੂ ਨਾਂ ਦੇ ਬੇਟੇ ਨੂੰ ਜਨਮ ਦਿੱਤਾ। ਕਾਜਲ ਨੀਲ ਨਾਲ ਆਪਣੀਆਂ ਸਾਰੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਸਾਊਥ ਸਿਨੇਮਾ ਤੋਂ ਇਲਾਵਾ ਕਾਜਲ ਅਗਰਵਾਲ ਨੇ ਕਈ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ ਹੈ।