Wedding Tips : ਦੋਸਤ ਦੇ ਵਿਆਹ 'ਚ ਕਰੀਨਾ ਕਪੂਰ ਦੇ ਇਸ ਆਊਟਫਿਟ ਨੂੰ ਕਰ ਸਕਦੀ ਹੋ ਕਾਪੀ , ਲੱਗੇਗੀ ਸਭ ਤੋਂ ਅਲੱਗ
ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਜੋ ਵੀ ਕਰਦੀ ਹੈ, ਉਹ ਇਕ ਸਟਾਈਲ ਬਣ ਜਾਂਦਾ ਹੈ। ਹਾਲ ਹੀ 'ਚ ਕਰੀਨਾ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
Download ABP Live App and Watch All Latest Videos
View In Appਫਲੋਰਲ ਪ੍ਰਿੰਟ ਲਹਿੰਗੇ 'ਚ ਕਰੀਨਾ ਕਪੂਰ ਬੇਹੱਦ ਖੂਬਸੂਰਤ ਲੱਗ ਰਹੀ ਹੈ। ਕਰੀਨਾ ਦੇ ਇਸ ਅੰਦਾਜ਼ ਦੀ ਜਿੰਨੀ ਵੀ ਤਾਰੀਫ ਕਰੋ, ਘੱਟ ਹੈ। ਕਰੀਨਾ ਦੇ ਇਸ ਸਟਾਈਲ ਨੂੰ ਤੁਸੀਂ ਆਪਣੇ ਦੋਸਤ ਦੇ ਵਿਆਹ 'ਚ ਵੀ ਕੈਰੀ ਕਰ ਸਕਦੇ ਹੋ।
ਇਸ ਪੇਸਟਲ ਰੰਗ ਦੇ ਲਹਿੰਗੇ 'ਚ ਕਰੀਨਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਬੇਬੋ ਆਈਸ ਬਲੂ ਮੈਗਨੋਲੀਆ ਪ੍ਰਿੰਟ ਹੈਂਡ ਹਾਈਲਾਈਟ ਸਕਰਟ ਅਤੇ ਹੈਂਡ ਕਢਾਈ ਵਾਲੇ ਬਲਾਊਜ਼ ਅਤੇ ਡਿਜ਼ਾਈਨਰ Sana Barreja ਦੇ ਪ੍ਰਿੰਟਡ ਦੁਪੱਟੇ ਵਿੱਚ ਸ਼ਾਨਦਾਰ ਲੱਗ ਰਹੀ ਸੀ। ਇਹ ਲਹਿੰਗਾ ਜਾਰਜਟ 'ਚ ਬਣਿਆ ਹੈ।ਜਿਸ ਦੀ ਕੀਮਤ 68 ਹਜ਼ਾਰ ਰੁਪਏ ਹੈ।
ਜੇਕਰ ਤੁਸੀਂ ਕਿਸੇ ਵਿਆਹ ਜਾਂ ਸ਼ਾਦੀ 'ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਕਾਜਲ ਵਾਂਗ ਮੈਰੂਨ ਰੰਗ ਦੀ ਸਾੜੀ ਨੂੰ ਟ੍ਰਾਈ ਕਰ ਸਕਦੇ ਹੋ। ਇਸ 'ਚ ਤੁਹਾਡਾ ਲੁੱਕ ਸ਼ਾਨਦਾਰ ਲੱਗੇਗਾ।
ਮਹਿੰਦੀ ਜਾਂ ਸੰਗੀਤ ਦੇ ਹਿਸਾਬ ਨਾਲ ਤੁਸੀਂ ਇਸ ਲਹਿੰਗੇ ਦੇ ਡਿਜ਼ਾਈਨ ਨੂੰ ਕੈਰੀ ਕਰ ਸਕਦੇ ਹੋ। ਇਸ ਦੇ ਬਲਾਊਜ਼ ਅਤੇ ਆਈਸ ਕਲਰ ਦਾ ਲਹਿੰਗਾ ਬੇਹੱਦ ਖੂਬਸੂਰਤ ਲੱਗ ਰਿਹਾ ਹੈ।
ਅੱਜਕੱਲ੍ਹ ਵਿਆਹਾਂ ਵਿੱਚ ਸੰਗੀਤ ਦਾ ਖਾਸ ਮਹੱਤਵ ਹੈ। ਜੇਕਰ ਤੁਸੀਂ ਵੀ ਕਿਸੇ ਸੰਗੀਤ ਸਮਾਰੋਹ 'ਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਆਫ-ਵਾਈਟ ਲਹਿੰਗਾ ਨੂੰ ਟ੍ਰਾਈ ਕਰ ਸਕਦੇ ਹੋ।
ਮਹਿੰਦੀ ਦੇ ਹਿਸਾਬ ਨਾਲ ਰਸ਼ਮੀਕਾ ਮੰਡਾਨਾ ਦਾ ਓਵਰ ਕੋਟ ਅਤੇ ਪਲਾਜ਼ੋ ਬਹੁਤ ਖਾਸ ਹਨ। ਤੁਸੀਂ ਇਸ ਨੂੰ ਵੀ ਟ੍ਰਾਈ ਕਰ ਸਕਦੀ ਹੈ।