Karishma Tanna Photos : ਸਿਮਰੀ ਸਾੜੀ 'ਚ ਕਰਿਸ਼ਮਾ ਤੰਨਾ ਦਾ ਖੂਬਸੂਰਤ ਅੰਦਾਜ਼ , ਤੁਸੀਂ ਵੀ ਕਰ ਸਕਦੇ ਹੋ ਅਭਿਨੇਤਰੀ ਦੇ ਸਟਾਈਲ ਨੂੰ ਫਾਲੋ
Karishma Tanna Saree Look : ਮਸ਼ਹੂਰ ਟੀਵੀ ਅਦਾਕਾਰਾ ਕਰਿਸ਼ਮਾ ਤੰਨਾ ਆਪਣੀ ਫਿਟਨੈੱਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ ਵਿੱਚ ਉਸਨੇ ਪੇਸਟਲ ਰੰਗ ਦੀ ਸਿਮਰੀ ਸਾੜੀ ਵਿੱਚ ਆਪਣਾ ਮਨਮੋਹਕ ਅੰਦਾਜ਼ ਦਿਖਾਇਆ ਹੈ।
Download ABP Live App and Watch All Latest Videos
View In Appਕਰਿਸ਼ਮਾ ਤੰਨਾ ਆਪਣੇ ਸਟਾਈਲ ਨੂੰ ਲੈ ਕੇ ਲਾਈਮਲਾਈਟ 'ਚ ਰਹਿੰਦੀ ਹੈ। ਤਾਜ਼ਾ ਲੁੱਕ ਵਿੱਚ ਉਸਨੇ ਪੇਸਟਲ ਕਲਰ ਦੀ ਸਿਮਰੀ ਸਾੜੀ ਵਿੱਚ ਆਪਣਾ ਦੇਸੀ ਅੰਦਾਜ਼ ਸਾਂਝਾ ਕੀਤਾ ਹੈ। ਇਨ੍ਹਾਂ ਤਸਵੀਰਾਂ 'ਤੇ ਫ਼ੈਨਜ ਕਾਫੀ ਪਿਆਰ ਦੇ ਰਹੇ ਹਨ।
ਜੇਕਰ ਤੁਸੀਂ ਵੀ ਕਿਸੇ ਫੰਕਸ਼ਨ 'ਚ ਸਾੜ੍ਹੀ ਕੈਰੀ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਅਭਿਨੇਤਰੀ ਦੇ ਸਟਾਈਲ ਨੂੰ ਰੀਕ੍ਰਿਏਟ ਕਰ ਸਕਦੇ ਹੋ। ਸਾੜ੍ਹੀ ਵਿੱਚ ਹਰ ਕੋਈ ਤੁਹਾਨੂੰ ਦੇਖ ਰਿਹਾ ਹੋਵੇਗਾ।
ਕਰਿਸ਼ਮਾ ਤੰਨਾ ਟੀਵੀ ਦੀ ਚੋਟੀ ਦੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ, ਇਸ ਲੁੱਕ ਨੂੰ ਪੂਰਾ ਕਰਨ ਲਈ ਉਸਨੇ ਗਲੋਸੀ ਮੇਕਅੱਪ ਕੀਤਾ ਹੈ, ਨਾਲ ਹੀ ਹਰ ਕੋਈ ਉਸਦੇ ਫੈਸ਼ਨ ਤੋਂ ਪ੍ਰਭਾਵਿਤ ਹੋ ਰਿਹਾ ਹੈ।
39 ਸਾਲਾ ਕਰਿਸ਼ਮਾ ਤੰਨਾ ਵੀ ਆਪਣੀ ਫਿਟਨੈੱਸ ਦਾ ਖਾਸ ਧਿਆਨ ਰੱਖਦੀ ਹੈ। ਅਭਿਨੇਤਰੀ ਸਿਹਤਮੰਦ ਚੀਜ਼ਾਂ ਅਤੇ ਕਸਰਤ ਕਰਨਾ ਨਹੀਂ ਭੁੱਲਦੀ। ਪ੍ਰਸ਼ੰਸਕ ਵੀ ਉਸ ਤੋਂ ਕਾਫੀ ਪ੍ਰੇਰਿਤ ਹਨ।
ਕਰਿਸ਼ਮਾ ਤੰਨਾ ਟੀਵੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ। ਉਸ ਨੇ ਆਪਣੀ ਮਿਹਨਤ ਦੇ ਦਮ 'ਤੇ ਆਪਣੀ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਦੇ ਪ੍ਰਸ਼ੰਸਕ ਹਰ ਤਸਵੀਰ ਨੂੰ ਬਹੁਤ ਪਸੰਦ ਅਤੇ ਕੁਮੈਂਟ ਕਰਦੇ ਹਨ।