Katrina ਤੋਂ ਲੈ ਕੇ Kareena ਤੱਕ ਪਹਿਲਾਂ ਲੜਾਈਆਂ ਨਜ਼ਰਾਂ, ਫਿਰ ਕਰਵਾਇਆ ਵਿਆਹ
ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੀ ਜ਼ਿੰਦਗੀ ਲਈ 9 ਦਸੰਬਰ ਦਾ ਦਿਨ ਯਾਦਗਾਰ ਦਿਨ ਹੈ। ਖ਼ਬਰਾਂ ਮੁਤਾਬਕ ਇਹ ਦੋਵੇਂ ਸਿਤਾਰੇ ਅੱਜ ਇੱਕ-ਦੂਜੇ ਨਾਲ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਇਹ ਵਿਆਹ ਰਾਜਸਥਾਨ ਦੇ ਸਵਾਈ ਮਾਧੋਪੁਰ 'ਚ ਹੋਣ ਜਾ ਰਿਹਾ ਹੈ।
Download ABP Live App and Watch All Latest Videos
View In AppKareena Kapoor Khan: ਐਕਟਰਸ ਕਰੀਨਾ ਕਪੂਰ ਦਾ ਵਿਆਹ ਸੈਫ ਅਲੀ ਖ਼ਾਨ ਨਾਲ ਹੋਇਆ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ 'ਟਸ਼ਨ' ਦੇ ਸੈੱਟ 'ਤੇ ਦੋਹਾਂ ਵਿਚਾਲੇ ਨੇੜਤਾ ਵਧੀ ਜੋ ਜਲਦੀ ਹੀ ਪਿਆਰ ਤੇ ਫਿਰ ਵਿਆਹ 'ਚ ਬਦਲ ਗਈ। ਸੈਫ-ਕਰੀਨਾ ਦਾ ਵਿਆਹ ਸਾਲ 2012 'ਚ ਹੋਇਆ ਸੀ।
Kajol: ਮੀਡੀਆ ਰਿਪੋਰਟਾਂ ਮੁਤਾਬਕ ਕਾਜੋਲ ਤੇ ਅਜੇ ਦੇਵਗਨ ਵੀ ਇੱਕ ਫਿਲਮ ਦੇ ਸੈੱਟ 'ਤੇ ਇੱਕ ਦੂਜੇ ਨੂੰ ਦਿਲ ਦੇ ਬੈਟੇ। ਕੁਝ ਸਮੇਂ ਤੱਕ ਇੱਕ ਦੂਜੇ ਨੂੰ ਸਮਝਣ ਤੋਂ ਬਾਅਦ ਅਜੇ ਦੇਵਗਨ ਤੇ ਕਾਜੋਲ ਨੇ ਸਾਲ 1999 ਵਿੱਚ ਵਿਆਹ ਕਰ ਲਿਆ।
Aishwarya Rai Bachchan: ਐਕਟਰਸ ਐਸ਼ਵਰਿਆ ਰਾਏ ਬੱਚਨ ਦਾ ਨਾਂ ਪਹਿਲਾਂ ਸਲਮਾਨ ਖ਼ਾਨ ਤੇ ਫਿਰ ਵਿਵੇਕ ਓਬਰਾਏ ਨਾਲ ਜੁੜ ਚੁੱਕਾ ਹੈ। ਹਾਲਾਂਕਿ, ਪਿਆਰ ਵਿੱਚ ਅਸਫਲਤਾ ਤੋਂ ਬਾਅਦ ਐਸ਼ਵਰਿਆ ਰਾਏ ਨੇ ਸਾਲ 2007 ਵਿੱਚ ਅਭਿਸ਼ੇਕ ਬੱਚਨ ਨਾਲ ਵਿਆਹ ਕੀਤਾ।
Genelia D'Souza: ਰਿਤੇਸ਼ ਦੇਸ਼ਮੁਖ ਤੇ ਜੇਨੇਲੀਆ ਡਿਸੂਜ਼ਾ ਦੀ ਜ਼ਿੰਦਗੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਿਤੇਸ਼ ਅਤੇ ਜੇਨੇਲੀਆ ਫਿਲਮ 'ਤੁਝੇ ਮੇਰੀ ਕਸਮ' 'ਚ ਇਕੱਠੇ ਕੰਮ ਕਰ ਚੁੱਕੇ ਹਨ। ਫਿਲਮ ਦੀ ਸ਼ੂਟਿੰਗ ਦੌਰਾਨ ਦੋਵਾਂ ਨੂੰ ਪਿਆਰ ਹੋ ਗਿਆ ਅਤੇ 2012 'ਚ ਵਿਆਹ ਕਰ ਲਿਆ।