Khushi Kapoor: ਦੇਸੀ ਲੁੱਕ 'ਚ ਖੂਬਸੂਰਤ ਦਿਖੀ ਖੁਸ਼ੀ ਕਪੂਰ, ਲੱਖਾਂ ਦੀ ਸਾੜ੍ਹੀ 'ਚ ਦਿਖਾਇਆ ਕਰਵੀ ਫਿਗਰ
ਹਾਲ ਹੀ 'ਚ ਖੁਸ਼ੀ ਕਪੂਰ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਸਾੜੀ ਪਾਈ ਨਜ਼ਰ ਆ ਰਹੀ ਹੈ। ਇਸ ਲੁੱਕ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
Download ABP Live App and Watch All Latest Videos
View In Appਬਾਲੀਵੁੱਡ ਦੀ ਮਰਹੂਮ ਅਦਾਕਾਰਾ ਸ਼੍ਰੀਦੇਵੀ ਅਤੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਬੋਨੀ ਕਪੂਰ ਦੀ ਛੋਟੀ ਬੇਟੀ ਖੁਸ਼ੀ ਕਪੂਰ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਉਨ੍ਹਾਂ ਦੀ ਫਿਲਮ 'ਦ ਆਰਚੀਜ਼' ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਪਰ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਖੁਸ਼ੀ ਆਪਣੇ ਸਟਾਈਲਿਸ਼ ਲੁੱਕ ਅਤੇ ਹੌਟਨੈੱਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।
ਖੁਸ਼ੀ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਫੈਨਜ਼ ਨਾਲ ਆਪਣੀਆਂ ਸਟਾਈਲਿਸ਼ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਇਨ੍ਹਾਂ ਤਸਵੀਰਾਂ 'ਚ ਖੁਸ਼ੀ ਆਈਸ ਬਲੂ ਸੀਕੁਇਨ ਦੀ ਕਢਾਈ ਵਾਲੀ ਡ੍ਰੈਪਡ ਸਾੜ੍ਹੀ ਪਹਿਨੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਉਸ ਨੇ ਮੇਲ ਖਾਂਦਾ ਸਲਟਰੀ ਬਰੇਲੇਟ ਪਾਇਆ ਹੋਇਆ ਹੈ, ਜਿਸ ਨਾਲ ਉਸ ਦਾ ਦੇਸੀ ਅਵਤਾਰ ਕਾਫੀ ਹੌਟ ਨਜ਼ਰ ਆ ਰਿਹਾ ਹੈ।
ਇਸ ਸਾੜੀ ਦੇ ਨਾਲ ਖੁਸ਼ੀ ਨੇ ਆਪਣੇ ਲੁੱਕ ਨੂੰ ਸਟਲ ਬੇਸ, ਨਿਊਡ ਅੱਖਾਂ ਅਤੇ ਨਿਊਡ ਰੈੱਡ ਲਿਪਸ ਨਾਲ ਪੂਰਾ ਕੀਤਾ ਹੈ। ਉਸਨੇ ਆਪਣੇ ਵਾਲ ਖੁੱਲੇ ਰੱਖੇ ਹਨ ਜੋ ਉਸਦੀ ਦਿੱਖ ਨੂੰ ਨਿਖਾਰ ਰਹੇ ਹਨ।
ਇਸ ਸਾੜ੍ਹੀ 'ਚ ਖੁਸ਼ੀ ਦਾ ਕਰਵੀ ਫਿਗਰ ਸਾਫ ਨਜ਼ਰ ਆ ਰਿਹਾ ਹੈ। ਸਾੜ੍ਹੀ 'ਚ ਆਪਣਾ ਸ਼ਾਨਦਾਰ ਅੰਦਾਜ਼ ਦਿਖਾਉਂਦੇ ਹੋਏ ਉਸ ਨੇ ਕੈਮਰੇ ਦੇ ਸਾਹਮਣੇ ਪੋਜ਼ ਦਿੱਤੇ ਹਨ। ਉਨ੍ਹਾਂ ਦਾ ਇਹ ਦੇਸੀ ਲੁੱਕ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
ਇਸ ਸਾੜੀ ਨੂੰ ਮਸ਼ਹੂਰ ਡਿਜ਼ਾਈਨਰ ਰਿਤਿਕਾ ਮੀਰਚੰਦਾਨੀ ਨੇ ਡਿਜ਼ਾਈਨ ਕੀਤਾ ਹੈ, ਜਿਸ ਦੀ ਕੀਮਤ 2 ਲੱਖ 29 ਹਜ਼ਾਰ ਰੁਪਏ ਹੈ।