Kirti Kharbanda ਨੇ ਖਰੀਦੀ ਲਗਜ਼ਰੀ ਕਾਰ, ਜਾਣੋ ਕਿੰਨੀ ਹੈ ਕੀਮਤ
ਆਪਣੀਆਂ ਫਿਲਮਾਂ ਤੋਂ ਇਲਾਵਾ, ਬਾਲੀਵੁੱਡ ਸੈਲੇਬਸ ਆਪਣੀ ਆਲੀਸ਼ਾਨ ਜੀਵਨ ਸ਼ੈਲੀ ਕਾਰਨ ਲਾਈਮਲਾਈਟ ਵਿੱਚ ਰਹਿੰਦੇ ਹਨ। ਇਨ੍ਹਾਂ ਸੈਲੇਬਸ ਦੀਆਂ ਕਾਰਾਂ ਵੀ ਉਨ੍ਹਾਂ ਦੇ ਮਹਿੰਗੇ ਕਲੈਕਸ਼ਨ 'ਚ ਸ਼ਾਮਲ ਹਨ। ਇਸ ਦੇ ਨਾਲ ਹੀ 'ਸ਼ਾਦੀ ਮੇਂ ਜ਼ਰੂਰ ਆਨਾ' ਦੀ ਅਦਾਕਾਰਾ ਕ੍ਰਿਤੀ ਖਰਬੰਦਾ ਵੀ ਮਹਿੰਗੀ ਕਾਰ ਦੀ ਮਾਲਕ ਬਣ ਗਈ ਹੈ।
Download ABP Live App and Watch All Latest Videos
View In Appਅਦਾਕਾਰਾ ਨੇ ਇੱਕ ਆਲੀਸ਼ਾਨ ਲੈਂਡ ਰੋਵਰ ਰੇਂਜ ਰੋਵਰ ਵੇਲਰ 2.0 ਆਰ-ਡਾਇਨਾਮਿਕ ਐਸ ਡੀਜ਼ਲ ਖਰੀਦੀ ਹੈ। ਇਸ ਕਾਰ ਦੀ ਕੀਮਤ ਲਗਭਗ 89.41 ਲੱਖ ਹੈ।
ਕ੍ਰਿਤੀ ਬੁਆਏਫ੍ਰੈਂਡ ਪੁਲਕਿਤ ਸਮਰਾਟ ਨਾਲ ਨਵੀਂ ਕਾਰ ਖਰੀਦਣ ਪਹੁੰਚੀ ਸੀ। ਇਸ ਦੌਰਾਨ ਕ੍ਰਿਤੀ ਨੇ ਆਪਣੀ ਸਫੈਦ ਚਮਕਦਾਰ ਰੇਂਜ ਰੋਵਰ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ।
ਵਾਹਨ ਦੀ ਡਿਲੀਵਰੀ ਲੈਣ ਆਈ ਕ੍ਰਿਤੀ, ਬੈਗੀ ਕਾਰਗੋ ਪੈਂਟ ਦੇ ਨਾਲ ਸਮੁੰਦਰੀ ਹਰੇ ਰੰਗ ਦੇ ਕਰੌਪ ਟਾਪ ਵਿੱਚ ਸਟਾਈਲਿਸ਼ ਲੱਗ ਰਹੀ ਸੀ। ਜਦਕਿ ਪੁਲਕਿਤ ਸਮਰਾਟ ਨੇ ਬਲੂ ਜੀਨਸ ਦੇ ਨਾਲ ਬਲੈਕ ਟੀ-ਸ਼ਰਟ ਪੇਅਰ ਕੀਤੀ। ਦੱਸ ਦੇਈਏ ਕਿ ਕ੍ਰਿਤੀ ਅਤੇ ਪੁਲਕਿਤ 'ਵੀਰੇ ਕੀ ਵੈਡਿੰਗ' ਅਤੇ 'ਪਾਗਲਪੰਤੀ' ਵਰਗੀਆਂ ਫ਼ਿਲਮਾਂ ਕਰ ਚੁੱਕੇ ਹਨ।
ਪਰਸਨਲ ਫਰੰਟ ਦੀ ਗੱਲ ਕਰੀਏ ਤਾਂ ਕ੍ਰਿਤੀ ਖਰਬੰਦਾ ਅਤੇ ਪੁਲਕਿਤ ਸਮਰਾਟ 2019 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।
ਅਦਾਕਾਰੀ ਤੋਂ ਇਲਾਵਾ, ਅਭਿਨੇਤਰੀ ਪੋਲ ਡਾਂਸ ਦੀ ਵੀ ਸ਼ੌਕੀਨ ਹੈ ਅਤੇ ਅਕਸਰ ਆਪਣੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ।
ਵਰਕ ਫਰੰਟ 'ਤੇ, ਕ੍ਰਿਤੀ ਖਰਬੰਦਾ ਨੇ ਵਿਕਰਮ ਭੱਟ ਦੀ ਫਿਲਮ 'ਰਾਜ਼ ਰੀਬੂਟ' ਵਿੱਚ ਇਮਰਾਨ ਹਾਸ਼ਮੀ ਦੇ ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ।
ਉਸਦੀਆਂ ਹੋਰ ਬਾਲੀਵੁੱਡ ਫਿਲਮਾਂ ਵਿੱਚ ਕਾਰਤਿਕ ਆਰੀਅਨ ਨਾਲ 'ਗੈਸਟ ਇਨ ਲੰਡਨ', ਰਾਜਕੁਮਾਰ ਰਾਓ ਨਾਲ 'ਸ਼ਾਦੀ ਮੈਂ ਜ਼ਰੂਰ ਆਨਾ', ਬੌਬੀ ਦਿਓਲ ਨਾਲ 'ਯਮਲਾ ਪਗਲਾ ਦੀਵਾਨਾ: ਫਿਰ ਸੇ' ਅਤੇ ਹੋਰ ਬਹੁਤ ਸਾਰੀਆਂ ਸ਼ਾਮਲ ਹਨ। ਕ੍ਰਿਤੀ ਖਰਬੰਦਾ ਨੂੰ ਆਖਰੀ ਵਾਰ ਵਿਕਰਾਂਤ ਮੈਸੀ ਦੇ ਨਾਲ ਦੇਵਾਂਸ਼ੂ ਸਿੰਘ ਦੁਆਰਾ ਨਿਰਦੇਸ਼ਿਤ ਫਿਲਮ '14 ਫੇਰੇ' ਵਿੱਚ ਦੇਖਿਆ ਗਿਆ ਸੀ।