Kriti Sanon Diwali Look: ਕ੍ਰਿਤੀ ਸੈਨਨ ਨੇ ਦੀਵਾਲੀ ਪਾਰਟੀ 'ਚ ਪੀਚ ਕਲਰ ਦੇ ਲਹਿੰਗਾ 'ਚ ਮਚਾਈ ਤਬਾਹੀ
ਇਸ ਸਮੇਂ ਅਦਾਕਾਰਾ ਆਪਣੇ ਫੈਸਟੀਵਲ ਲੁੱਕ ਲਈ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਹਾਲ ਹੀ 'ਚ ਉਸ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦੀ ਖੂਬਸੂਰਤੀ ਦੇਖਣ ਨੂੰ ਮਿਲ ਰਹੀ ਹੈ।
Download ABP Live App and Watch All Latest Videos
View In Appਕ੍ਰਿਤੀ ਸੈਨਨ ਪੀਚ ਰੰਗ ਦੇ ਫਲੋਰਲ ਡਿਜ਼ਾਈਨ ਦੇ ਲਹਿੰਗਾ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਅਭਿਨੇਤਰੀ ਦੇ ਇਸ ਪਹਿਰਾਵੇ ਨੂੰ ਮਸ਼ਹੂਰ ਡਿਜ਼ਾਈਨਰ ਅਨੁਸ਼੍ਰੀ ਰੈੱਡੀ ਨੇ ਡਿਜ਼ਾਈਨ ਕੀਤਾ ਹੈ।
ਇਸ ਗੈਟਅੱਪ 'ਚ ਅਦਾਕਾਰਾ ਦੀਵਾਲੀ ਪਾਰਟੀ 'ਚ ਪਹੁੰਚੀ ਸੀ, ਜਿੱਥੇ ਇੰਡਸਟਰੀ ਦੇ ਹੋਰ ਸਿਤਾਰੇ ਵੀ ਨਜ਼ਰ ਆਏ।
ਅਭਿਨੇਤਰੀ ਦੇ ਤਿਉਹਾਰੀ ਲੁੱਕ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਉਸ ਦੀ ਤਾਰੀਫ ਲਈ ਟਿੱਪਣੀਆਂ ਦਾ ਹੜ੍ਹ ਆ ਰਿਹਾ ਹੈ।
ਅਭਿਨੇਤਰੀ ਨੂੰ ਹਲਕੇ ਮੇਕਅੱਪ 'ਚ ਆਪਣੇ ਕੁਦਰਤੀ ਲੁੱਕ 'ਚ ਦੇਖਿਆ ਜਾ ਸਕਦਾ ਹੈ।
ਹੈਵੀ ਰਿੰਗ ਅਤੇ ਰੰਗੀਨ ਇਰਰਿੰਗਸ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਹਨ। ਕੁਲ ਮਿਲਾ ਕੇ ਅਦਾਕਾਰਾ ਦਾ ਇਹ ਲੁੱਕ ਕਾਫੀ ਆਕਰਸ਼ਕ ਲੱਗ ਰਿਹਾ ਹੈ।