ਵਾਲਾਂ 'ਚ ਫੁੱਲ ਸਜਾਏ ਕ੍ਰਿਤੀ ਸੈਨਨ ਲੱਗੀ ਖ਼ੂਬਸੂਰਤ, ਫਲੋਰਲ ਪ੍ਰਿੰਟ ਸਾੜ੍ਹੀ 'ਚ ਦਿਖੀ ਮਾਸੂਮ ਨਜ਼ਾਕਤ
ਬਾਲੀਵੁੱਡ ਦੀ ਬਬਲੀ ਅਦਾਕਾਰਾ ਕ੍ਰਿਤੀ ਸੈਨਨ ਨੂੰ ਜੇਕਰ ਸੈਲਫ ਮੇਡ ਸਟਾਰ ਕਿਹਾ ਜਾਵੇ ਤਾਂ ਬਿਲਕੁਲ ਵੀ ਗਲਤ ਨਹੀਂ ਹੋਵੇਗਾ। ਇਹ ਉਸ ਦੀ ਜ਼ਬਰਦਸਤ ਅਦਾਕਾਰੀ ਤੇ ਸੁੰਦਰਤਾ ਹੀ ਹੈ, ਜਿਸ ਕਾਰਨ ਉਹ ਬਾਲੀਵੁੱਡ ਦੀਆਂ ਵੱਡੀਆਂ ਫਿਲਮਾਂ ਦਾ ਹਿੱਸਾ ਹੈ। ਇਸ ਦੌਰਾਨ ਉਨ੍ਹਾਂ ਦੀਆਂ ਤਾਜ਼ਾ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਧੂਮ ਮਚਾ ਰੱਖੀ ਹੈ।
Download ABP Live App and Watch All Latest Videos
View In Appਦਰਅਸਲ, ਐਕਟਿੰਗ ਦੇ ਨਾਲ-ਨਾਲ ਕ੍ਰਿਤੀ ਸੈਨਨ ਦਾ ਫੈਸ਼ਨ ਸੈਂਸ ਵੀ ਉਸ ਨੂੰ ਬੀ-ਟਾਊਨ 'ਚ ਖਾਸ ਬਣਾਉਂਦਾ ਹੈ। ਵੈਸਟਰਨ ਹੋਵੇ ਜਾਂ ਪਰੰਪਰਾਗਤ, ਉਹ ਹਰ ਅੰਦਾਜ਼ 'ਚ ਖੂਬਸੂਰਤ ਲੱਗਦੀ ਹੈ।
ਕ੍ਰਿਤੀ ਸੈਨਨ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਨੂੰ ਸਾੜ੍ਹੀਆਂ ਕਿੰਨੀਆਂ ਪਸੰਦ ਹਨ। ਹਾਲ ਹੀ 'ਚ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਤਸਵੀਰਾਂ 'ਚ ਉਹ ਇਕ ਵਾਰ ਫਿਰ ਸਾੜ੍ਹੀ ਪਹਿਨੀ ਨਜ਼ਰ ਆ ਰਹੀ ਹੈ।
ਤਾਜ਼ਾ ਤਸਵੀਰਾਂ 'ਚ ਕ੍ਰਿਤੀ ਸੈਨਨ ਨੇ ਫਲੋਰਲ ਪ੍ਰਿੰਟ ਦੀ ਸਾੜ੍ਹੀ ਪਾਈ ਹੈ ਤੇ ਵਾਲਾਂ ਨੂੰ ਬੰਨ੍ਹ ਕੇ ਗੁਲਾਬ ਲਗਾ ਰੱਖਿਆ ਹੈ, ਜੋ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਚਾਂਦ ਲਗਾ ਰਹੇ ਹਨ।
ਐਕਸੈਸਰੀਜ਼ ਦੀ ਗੱਲ ਕਰੀਏ ਤਾਂ ਕ੍ਰਿਤੀ ਸੈਨਨ ਨੇ ਸਿਰਫ ਏਅਰਰਿੰਗ ਹੀ ਪਹਿਨੇ ਹਨ। ਆਪਣੇ ਲੁੱਕ ਨੂੰ ਪੂਰਾ ਕਰਨ ਲਈ ਉਸਨੇ ਅੱਖਾਂ ਨੂੰ ਹਾਈਲਾਈਟ ਕੀਤਾ ਹੈ ਤੇ ਬਾਕੀ ਮੇਕਅੱਪ ਨੂੰ ਨਾਰਮਲ ਰੱਖਿਆ ਹੈ।
ਇਸ ਤੋਂ ਇਲਾਵਾ ਕ੍ਰਿਤੀ ਸੈਨਨ ਨੇ ਸਾੜ੍ਹੀ ਦੇ ਨਾਲ ਬੈਕਲੈੱਸ ਬਲਾਊਜ਼ ਕੈਰੀ ਕੀਤਾ ਹੈ ਜੋ ਉਸ ਦੀ ਦਿੱਖ ਨੂੰ ਹੋਰ ਵੀ ਸ਼ਾਨਦਾਰ ਤੇ ਗਲੈਮਰਸ ਬਣਾ ਰਿਹਾ ਹੈ।