Kundali Bhagya ਦੀ ਪ੍ਰੀਤਾ ਅਰੋੜਾ ਹੈ ਐਨੀ ਪੜ੍ਹੀ-ਲਿਖੀ , ਟੀਵੀ ਤੋਂ ਪਹਿਲਾਂ ਫਿਲਮਾਂ 'ਚ ਵੀ ਅਜ਼ਮਾ ਚੁੱਕੀ ਆਪਣੀ ਕਿਸਮਤ ਪਰ ਨਹੀਂ ਬਣੀ ਗੱਲ
Shraddha Arya Education Qualification : ਕੀ ਤੁਸੀਂ ਜਾਣਦੇ ਹੋ ਕਿ 'ਕੁੰਡਲੀ ਭਾਗਿਆ' ਦੀ ਪ੍ਰੀਤਾ ਅਰੋੜਾ ਅਸਲ ਜ਼ਿੰਦਗੀ 'ਚ ਕਿੰਨੀ ਪੜ੍ਹੀ-ਲਿਖੀ ਹੈ। ਨਹੀਂ ! ਤਾਂ ਆਓ ਤੁਹਾਨੂੰ ਦੱਸਦੇ ਹਾਂ ਉਸ ਦੀ ਵਿਦਿਅਕ ਯੋਗਤਾ ਬਾਰੇ।
Download ABP Live App and Watch All Latest Videos
View In Appਸ਼ਰਧਾ ਆਰੀਆ ਨੇ ਟੀਵੀ ਦੀ ਦੁਨੀਆ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਉਸ ਨੇ ਸੀਰੀਅਲ 'ਮੈਂ ਲਕਸ਼ਮੀ ਤੇਰੇ ਆਂਗਨ ਕੀ' ਨਾਲ ਛੋਟੇ ਪਰਦੇ 'ਤੇ ਐਂਟਰੀ ਕੀਤੀ ਸੀ।
ਟੀਵੀ 'ਤੇ ਆਪਣੇ ਪਹਿਲੇ ਹੀ ਸੀਰੀਅਲ ਤੋਂ ਮਸ਼ਹੂਰ ਹੋਈ ਸ਼ਰਧਾ ਆਰੀਆ ਨੇ 'ਤੁਮਹਾਰੀ ਪਾਖੀ', 'ਡ੍ਰੀਮ ਗਰਲ' ਅਤੇ 'ਮਜ਼ਾਕ ਮਜ਼ਾਕ ਮੈਂ' ਵਰਗੇ ਡੇਲੀ ਸੋਪ ਵਿੱਚ ਕੰਮ ਕਰਕੇ ਘਰ-ਘਰ ਵਿੱਚ ਪਛਾਣ ਹਾਸਲ ਕੀਤੀ।
ਜਿਸ ਸੀਰੀਅਲ ਨੇ ਸ਼ਰਧਾ ਆਰੀਆ ਨੂੰ ਸਭ ਤੋਂ ਵੱਧ ਪ੍ਰਸਿੱਧੀ ਦਿੱਤੀ ਹੈ ਉਹ ਹੈ 'ਕੁੰਡਲੀ ਭਾਗਿਆ'। ਉਹ ਪ੍ਰੀਤਾ ਅਰੋੜਾ ਦੇ ਰੂਪ 'ਚ ਸਾਰਿਆਂ ਦੀ ਚਹੇਤੀ ਬਣ ਗਈ ਹੈ।
ਪ੍ਰੀਤਾ ਅਰੋੜਾ ਉਰਫ ਸ਼ਰਧਾ ਆਰਿਆ ਬਾਰੇ ਜਾਣਨ ਲਈ ਹਰ ਕੋਈ ਬੇਤਾਬ ਹੈ। ਹਾਲਾਂਕਿ ਉਸ ਦੇ ਪ੍ਰਸ਼ੰਸਕ ਅਭਿਨੇਤਰੀ ਬਾਰੇ ਸਭ ਕੁਝ ਜਾਣਦੇ ਹਨ ਪਰ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ ਕਿ ਅਦਾਕਾਰਾ ਨੇ ਕਿੰਨੀ ਪੜ੍ਹਾਈ ਕੀਤੀ ਹੈ।
ਸ਼ਰਧਾ ਆਰੀਆ ਦਿੱਲੀ ਦੀ ਰਹਿਣ ਵਾਲੀ ਹੈ। ਅਜਿਹੇ 'ਚ ਉਨ੍ਹਾਂ ਦੀ ਸ਼ੁਰੂਆਤੀ ਪੜ੍ਹਾਈ ਵੀ ਦਿੱਲੀ ਤੋਂ ਹੀ ਕੀਤੀ। ਉਸ ਨੇ ਆਪਣੀ ਸਕੂਲੀ ਪੜ੍ਹਾਈ 'ਹੰਸ ਰਾਜ ਮਾਡਲ ਸਕੂਲ' ਤੋਂ ਕੀਤੀ।
ਸਕੂਲ ਦੀ ਪੜ੍ਹਾਈ ਤੋਂ ਬਾਅਦ ਸ਼ਰਧਾ ਆਰੀਆ ਨੇ ਆਪਣੀ ਗ੍ਰੈਜੂਏਸ਼ਨ ਦਿੱਲੀ ਕਾਲਜ ਆਫ਼ ਆਰਟਸ ਐਂਡ ਕਾਮਰਸ ਤੋਂ ਕੀਤੀ। ਫਿਰ ਮੁੰਬਈ ਲਈ ਰਵਾਨਾ ਹੋ ਗਈ। ਅਦਾਕਾਰਾ ਨੇ ਮੁੰਬਈ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ।
ਟੀਵੀ ਵਿੱਚ ਆਉਣ ਤੋਂ ਪਹਿਲਾਂ ਸ਼ਰਧਾ ਨੇ ਫਿਲਮਾਂ ਵੱਲ ਰੁਖ ਕੀਤਾ ਅਤੇ 'ਨਿਸ਼ਬਦ' ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ। ਉਹ ਸ਼ਾਹਿਦ ਕਪੂਰ ਨਾਲ 'ਪਾਠਸ਼ਾਲਾ' 'ਚ ਵੀ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਊਥ ਦੀਆਂ ਫਿਲਮਾਂ 'ਚ ਵੀ ਆਪਣੀ ਕਿਸਮਤ ਅਜ਼ਮਾਈ। ਹਾਲਾਂਕਿ ਉਸ ਨੂੰ ਪਛਾਣ ਟੀਵੀ ਤੋਂ ਹੀ ਮਿਲੀ।