Raj Kaushal ਦੀ ਪਹਿਲੀ ਬਰਸੀ 'ਤੇ ਮੰਦਿਰਾ ਬੇਦੀ ਦੀ ਭਾਵੁਕ ਪੋਸਟ, 'ਆਸਮਾਨ ਤੁਮਹਾਰੇ ਲਈ ਰੋਤਾ ਰਹਾ ਜਿਵੇਂ ਅਸੀਂ ਰੋ ਰਹੇ ਸੀ'
ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦੀ ਮੌਤ ਨੂੰ ਇੱਕ ਸਾਲ ਹੋ ਗਿਆ ਹੈ। ਰਾਜ ਕੌਸ਼ਲ ਦੀ 30 ਜੂਨ 2021 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
Download ABP Live App and Watch All Latest Videos
View In Appਕਾਬਿਲੇਗੌਰ ਹੈ ਕਿ ਮੰਦਿਰਾ ਲਈ ਆਪਣੇ ਪਤੀ ਦੀ ਮੌਤ ਕਿਸੇ ਸਦਮੇ ਤੋਂ ਘੱਟ ਨਹੀਂ ਸੀ, ਅਜਿਹਾ ਸਦਮਾ ਜਿਸ ਤੋਂ ਉਹ ਇੱਕ ਸਾਲ ਬਾਅਦ ਵੀ ਬਾਹਰ ਨਹੀਂ ਆ ਸਕੀ ਹੈ।ਰਾਜ ਦੀ ਪਹਿਲੀ ਬਰਸੀ 'ਤੇ ਮੰਦਿਰਾ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਰਾਹੀਂ ਉਨ੍ਹਾਂ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਆਪਣਾ ਦਰਦ ਬਿਆਨ ਕੀਤਾ ਹੈ।
ਮੰਦਿਰਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਤਸਵੀਰਾਂ 'ਚ ਉਹ ਆਪਣੇ ਬੱਚਿਆਂ ਨਾਲ ਗੁਰਦੁਆਰੇ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਕੁਝ ਪੋਸਟਾਂ ਵਿੱਚ ਉਹਨਾਂ ਨੇ ਭਗਵਾਨ ਦੀਆਂ ਤਸਵੀਰਾਂ ਦੇ ਨਾਲ ਰਾਜ ਦੀ ਫੋਟੋ ਵੀ ਰੱਖੀ ਹੈ।
ਪ੍ਰੇਅਰ ਮੀਟ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਮੰਦਿਰਾ ਨੇ ਲਿਖਿਆ, '2 ਦਿਨ ਦੀ ਪੂਜਾ ਅਤੇ ਤੁਹਾਡੇ ਲਈ ਬਹੁਤ ਸਾਰਾ ਪਿਆਰ। ਰਾਜ.. ਅਸਮਾਨ ਸਾਰਾ ਦਿਨ ਤੁਹਾਡੇ ਲਈ ਰੋਂਦਾ ਰਿਹਾ. ਜਿਵੇਂ ਅਸੀਂ ਰੋ ਰਹੇ ਸੀ। ਤੁਸੀਂ ਜਿੱਥੇ ਵੀ ਹੋ..ਸ਼ਾਂਤੀ ਅਤੇ ਪਿਆਰ ਨਾਲ ਘਿਰੇ ਰਹੋ'
ਮੰਦਿਰਾ ਦੀ ਇਸ ਪੋਸਟ ਤੋਂ ਉਹਨਾਂ ਦਾ ਦਰਦ ਸਾਫ਼ ਨਜ਼ਰ ਆ ਰਿਹਾ ਹੈ ਕਿ ਅੱਜ ਤੱਕ ਉਹ ਇਸ ਤੋਂ ਉੱਭਰ ਨਹੀਂ ਪਾਈ ਹੈ। ਹਾਲਾਂਕਿ ਤਸਵੀਰਾਂ 'ਚ ਉਨ੍ਹਾਂ ਦੇ ਚਿਹਰੇ 'ਤੇ ਮੁਸਕਰਾਹਟ ਨਜ਼ਰ ਆ ਰਹੀ ਹੈ।
ਦੱਸ ਦੇਈਏ ਕਿ ਮੌਤ ਤੋਂ ਕੁਝ ਘੰਟੇ ਪਹਿਲਾਂ ਤੱਕ ਰਾਜ ਦੀ ਸਿਹਤ ਬਿਲਕੁਲ ਠੀਕ ਸੀ। ਰਾਜ ਨੇ ਮੰਦਿਰਾ ਅਤੇ ਆਪਣੇ ਦੋਸਤਾਂ ਨਾਲ ਪਾਰਟੀ ਕੀਤੀ ਸੀ ਪਰ ਫਿਰ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਹਸਪਤਾਲ ਪਹੁੰਚਣ 'ਤੇ ਪਤਾ ਲੱਗਿਆ ਕਿ ਰਾਜ ਇਸ ਦੁਨੀਆ 'ਚ ਨਹੀਂ ਰਹੇ।