Election Results 2024
(Source: ECI/ABP News/ABP Majha)
ਗੋਲਡਨ ਲਹਿੰਗੇ 'ਚ ਪਟਾਕਾ ਲੱਗੀ ਮਾਨੁਸ਼ੀ ਛਿੱਲਰ, ਬਿਊਟੀ ਕੁਈਨ ਬੇਟੀ ਲਈ ਪੈਪਰਾਜ਼ੀ ਬਣੇ ਪਾਪਾ
Manushi Chhillar Diwali Photos : ਮਿਸ ਵਰਲਡ 2017 ਰਹਿ ਚੁੱਕੀ ਮਾਨੁਸ਼ੀ ਛਿੱਲਰ ਨੇ ਦੀਵਾਲੀ ਦੀਆਂ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ।
Download ABP Live App and Watch All Latest Videos
View In Appਬਿਊਟੀ ਕੁਈਨ ਮਾਨੁਸ਼ੀ ਛਿੱਲਰ ਨੇ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ, ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕਰਕੇ ਫ਼ੈਨਜ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ।
ਦੀਵਾਲੀ 'ਤੇ ਮਾਨੁਸ਼ੀ ਨੇ ਗੋਲਡਨ ਰੰਗ ਦਾ ਲਹਿੰਗਾ ਪਾਇਆ, ਡਰੈੱਸ ਨਾਲ ਉਨ੍ਹਾਂ ਨੇ ਮੈਚਿੰਗ ਬੈਕਲੇਸ ਬਲਾਊਜ਼ ਪੇਅਰ ਕੀਤਾ ।
ਇਸ ਲੁੱਕ 'ਚ ਮਾਨੁਸ਼ੀ ਨੇ ਰੈਡ ਪੋਪਲੀ ਬੈਗ ਕੈਰੀ ਕੀਤਾ ਸੀ, ਦੀਵਾਲੀ 'ਤੇ ਮਾਨੁਸ਼ੀ ਦਾ ਇਹ ਪਟਾਕਾ ਲੁੱਕ ਸੋਸ਼ਲ ਮੀਡੀਆ 'ਤੇ ਛਾ ਗਿਆ। ਅਦਾਕਾਰਾ ਨੇ ਕੈਪਸ਼ਨ 'ਚ ਦੱਸਿਆ ਕਿ ਇਹ ਤਸਵੀਰਾਂ ਉਸ ਦੇ ਪਿਤਾ ਨੇ ਕਲਿੱਕ ਕੀਤੀਆਂ ਹਨ।
ਮਾਨੁਸ਼ੀ ਨੇ ਦੀਵਾਲੀ 'ਤੇ ਲਾਈਟ ਸ਼ੇਡਸ ਪਹਿਨ ਕੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ, ਦੀਵਾਲੀ ਪਾਰਟੀ 'ਚ ਮਾਨੁਸ਼ੀ ਵਾਈਟ ਕਲਰ ਦਾ ਲਹਿੰਗਾ ਪਹਿਨ ਕੇ ਕੈਮਰੇ ਦੇ ਸਾਹਮਣੇ ਇਕ ਤੋਂ ਵਧ ਕੇ ਇਕ ਪੋਜ਼ ਦਿੰਦੀ ਨਜ਼ਰ ਆਈ।
ਵਾਈਟ ਡਰੈੱਸ 'ਚ ਮਾਨੁਸ਼ੀ ਦੀ ਖ਼ੂਬਸੂਰਤੀ ਦੇਖਦੇ ਹੀ ਬਣ ਰਹੀ ਸੀ, ਟ੍ਰੇਡਿਸ਼ਨਲ ਲੁੱਕ 'ਚ ਨਜ਼ਰ ਆ ਰਹੀ ਮਾਨੁਸ਼ੀ ਦੀਆਂ ਅਦਾਵਾਂ ਤੋਂ ਨਜ਼ਰਾਂ ਹਟਾਉਣੀਆਂ ਮੁਸ਼ਕਿਲ ਹਨ।
ਮਾਨੁਸ਼ੀ ਆਪਣੇ ਕੰਮ ਦੇ ਪ੍ਰੋਜੈਕਟਾਂ ਨਾਲੋਂ ਆਪਣੇ ਸਿਜਲਿੰਗ ਲੁੱਕ ਨੂੰ ਲੈ ਕੇ ਵੱਧ ਸੁਰਖੀਆਂ ਵਿੱਚ ਰਹਿੰਦੀ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਮਾਨੁਸ਼ੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅਕਸ਼ੈ ਕੁਮਾਰ ਦੀ ਫਿਲਮ 'ਸਮਰਾਟ ਪ੍ਰਿਥਵੀਰਾਜ' ਨਾਲ ਕੀਤੀ ਸੀ। ਫਿਲਹਾਲ ਉਹ ਆਪਣੀ ਅਗਲੀ ਫਿਲਮ 'ਤੇਹਰਾਨ' ਨੂੰ ਲੈ ਕੇ ਚਰਚਾ 'ਚ ਹੈ।