Mira Rajput Photo : ਮੀਰਾ ਰਾਜਪੂਤ ਨੇ ਦਿਖਾਇਆ ਪਰਫੈਕਟ ਬੀਚ ਲੁੱਕ , ਫੈਨਜ਼ ਹੋਏ ਦੀਵਾਨੇ
ਮੀਰਾ ਰਾਜਪੂਤ ਇਨ੍ਹੀਂ ਦਿਨੀਂ ਸ਼ਾਹਿਦ ਕਪੂਰ ਅਤੇ ਆਪਣੇ ਬੱਚਿਆਂ ਨਾਲ ਵੇਕੇਸ਼ਨ ਮਨਾ ਰਹੀ ਹੈ। ਉਹ ਸੋਸ਼ਲ ਮੀਡੀਆ 'ਤੇ ਆਪਣੇ ਟ੍ਰਿਪ ਦੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ। ਮੀਰਾ ਦਾ ਲੁੱਕ ਦੇਖ ਕੇ ਫੈਨਜ਼ ਦੀਵਾਨੇ ਹੋ ਗਏ ਹਨ। ਉਹ ਫ਼ੈਨਜ ਨੂੰ ਆਪਣੀ ਟ੍ਰਿਪ ਦੀ ਝਲਕ ਦਿਖਾ ਰਹੀ ਹੈ।
Download ABP Live App and Watch All Latest Videos
View In Appਮੀਰਾ ਮਿਡਲ ਲੁੱਕ 'ਚ ਆਪਣੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ, ਜੋ ਪੋਸਟ ਹੁੰਦੇ ਹੀ ਵਾਇਰਲ ਹੋ ਗਈਆਂ ਹਨ। ਤਸਵੀਰਾਂ 'ਚ ਮੀਰਾ ਪਰਫੈਕਟ ਲੋਕੇਸ਼ਨ 'ਤੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਫੋਟੋਆਂ 'ਚ ਮੀਰਾ ਵਾਈਟ ਸਕਰਟ, ਬਲੈਕ ਬਰਲੇਟ ਅਤੇ ਯੈਲੋ ਕਮੀਜ਼ ਪਹਿਨੇ ਨਜ਼ਰ ਆ ਰਹੀ ਹੈ। ਉਸ ਨੇ ਬਲੈਕ ਸ਼ੇਡਜ਼ਲ ਅਤੇ ਟੋਪੀ ਨਾਲ ਲੁੱਕ ਨੂੰ ਪੂਰਾ ਕੀਤਾ।
ਮੀਰਾ ਨੇ ਹਾਲ ਹੀ 'ਚ ਇਕ ਫੈਮਲੀ ਫੋਟੋ ਸ਼ੇਅਰ ਕੀਤੀ ਹੈ। ਜਿਸ 'ਚ ਉਹ ਸ਼ਾਹਿਦ ਅਤੇ ਦੋ ਬੱਚਿਆਂ ਜ਼ੈਨ ਅਤੇ ਮੀਸ਼ਾ ਦਾ ਹੱਥ ਫੜ ਕੇ ਬੀਚ 'ਤੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਮੀਰਾ ਦੀ ਇਹ ਪੋਸਟ ਕਾਫੀ ਵਾਇਰਲ ਹੋਈ ਸੀ।
ਮੀਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਹਰ ਰੋਜ਼ ਕੁਝ ਨਾ ਕੁਝ ਸਾਂਝਾ ਕਰਦੀ ਰਹਿੰਦੀ ਹੈ। ਕਦੇ ਬੱਚਿਆਂ ਨਾਲ ਮਸਤੀ ਕਰਦੇ ਹੋਏ ਤਸਵੀਰਾਂ ਅਤੇ ਕਦੇ ਆਪਣੇ ਗਲੈਮਰਸ ਫੋਟੋਸ਼ੂਟ ਦੀਆਂ ਤਸਵੀਰਾਂ।
ਮੀਰਾ ਨੂੰ ਇੰਸਟਾਗ੍ਰਾਮ 'ਤੇ ਲੱਖਾਂ ਲੋਕ ਫਾਲੋ ਕਰਦੇ ਹਨ। ਮੀਰਾ ਇੰਡਸਟਰੀ ਦਾ ਹਿੱਸਾ ਨਹੀਂ ਹੈ ਪਰ ਫਿਰ ਵੀ ਉਨ੍ਹਾਂ ਦੀ ਫੈਨ ਫਾਲੋਇੰਗ ਕਿਸੇ ਸਟਾਰ ਤੋਂ ਘੱਟ ਨਹੀਂ ਹੈ।