Mithun Chakraborty Personal Life: ਚਾਰ ਬੱਚਿਆਂ ਦੇ ਪਿਤਾ ਹੋਣ ਤੋਂ ਬਾਅਦ ਵੀ ‘ਪਾਪਾ’ ਸੁਣਨ ਨੂੰ ਤਰਸਦੇ ਹਨ ਮਿਥੁਨ ਚੱਕਰਵਰਤੀ, ਜਾਣੋ ਕੀ ਹੈ ਕਾਰਨ
ਪਿਛਲੇ ਚਾਰ ਦਹਾਕਿਆਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਮਿਥੁਨ ਚੱਕਰਵਰਤੀ ਦੀ ਫੈਨ ਫੋਲੋਇੰਗ ਅੱਜ ਵੀ ਜ਼ਬਰਦਸਤ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ 'ਮਿਥੁਨ ਦਾ' ਕਹਿ ਕੇ ਬੁਲਾਉਂਦੇ ਹਨ।
Download ABP Live App and Watch All Latest Videos
View In Appਮਿਥੁਨ ਦਾ ਵਿਆਹ ਖੂਬਸੂਰਤ ਅਦਾਕਾਰਾ ਯੋਗਿਤਾ ਬਾਲੀ ਨਾਲ ਹੋਇਆ ਹੈ। ਅੱਜ ਇਸ ਕਪਲ ਦੇ ਚਾਰ ਬੱਚੇ ਹਨ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮਿਥੁਨ ਦਾ ਕੋਈ ਵੀ ਬੱਚਾ ਉਨ੍ਹਾਂ ਨੂੰ ਪਾਪਾ ਨਹੀਂ ਕਹਿੰਦਾ। ਇਸ ਗੱਲ ਦਾ ਖੁਲਾਸਾ ਖੁਦ ਅਦਾਕਾਰ ਨੇ ਡਾਂਸ ਰਿਐਲਿਟੀ ਸ਼ੋਅ 'ਸੁਪਰ ਡਾਂਸ ਚੈਪਟਰ-3' 'ਚ ਕੀਤਾ ਸੀ।
ਮਿਥੁਨ ਨੇ ਆਪਣੀ ਨਿੱਜੀ ਜ਼ਿੰਦਗੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਕਦੇ ਪਾਪਾ ਨਹੀਂ ਕਹਿੰਦੇ ਹਨ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਜਦੋਂ ਉਨ੍ਹਾਂ ਦੇ ਪਹਿਲੇ ਬੇਟੇ ਮਿਮੋਹ ਦਾ ਜਨਮ ਹੋਇਆ ਤਾਂ ਉਹ ਚਾਰ ਸਾਲ ਤੱਕ ਨਹੀਂ ਬੋਲੇ ਅਤੇ ਜਦੋਂ ਉਨ੍ਹਾਂ ਨੇ ਬੋਲਣਾ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਮਿਥੁਨ ਬੋਲੇ।
ਅਦਾਕਾਰ ਨੇ ਅੱਗੇ ਦੱਸਿਆ ਕਿ, ਜਦੋਂ ਮੈਂ ਮਿਮੋਹ ਦੇ ਡਾਕਟਰ ਨੂੰ ਦੱਸਿਆ ਕਿ ਉਨ੍ਹਾਂ ਨੇ ਮਿਥੁਨ ਬੋਲਿਆ ਸੀ। ਤਾਂ ਡਾਕਟਰ ਨੇ ਕਿਹਾ, “ਇਹ ਬਹੁਤ ਚੰਗਾ ਹੈ ਕਿ ਤੁਸੀਂ ਮਿਥੁਨ ਬੋਲਣ ਲਈ ਮੋਟੀਵੇਟ ਕਰਦੇ ਰਹੋ। ਉਦੋਂ ਤੋਂ ਮਿਮੋਹ ਦੇ ਭੈਣ-ਭਰਾ ਵੀ ਉਨ੍ਹਾਂ ਨੂੰ ਮਿਥੁਨ ਕਹਿ ਕੇ ਬੁਲਾਉਣ ਲੱਗ ਪਏ ਸਨ।''
ਮਿਥੁਨ ਚੱਕਰਵਰਤੀ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਸਾਲ 1976 'ਚ ਫਿਲਮ 'ਮ੍ਰਿਗਯਾ' ਨਾਲ ਕੀਤੀ ਸੀ। ਪਰ ਉਨ੍ਹਾਂ ਨੂੰ ਅਸਲੀ ਫੇਮ ਫਿਲਮ 'ਡਿਸਕੋ ਡਾਂਸਰ' ਤੋਂ ਮਿਲੀ।
ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਹਿੰਦੀ ਸਿਨੇਮਾ ਨੂੰ 'ਘਰ ਏਕ ਮੰਦਰ', 'ਵਤਨ ਕੇ ਰੱਖਵਾਲੇ', 'ਚਰਣੋ ਕੀ ਸੌਗੰਧ', 'ਹਮਸੇ ਹੈ ਜ਼ਮਾਨਾ', 'ਬੋਕਸਰ', 'ਪਿਆਰ ਝੁਕਤਾ ਨਹੀਂ' ਵਰਗੀਆਂ ਸੁਪਰਹਿੱਟ ਫ਼ਿਲਮਾਂ ਦਿੱਤੀਆਂ।