Mouni Roy: ਸਾੜੀ 'ਚ ਮੌਨੀ ਰਾਏ ਦੇ ਸਟਾਈਲ ਦੇ ਦੀਵਾਨੇ ਹੋਏ ਫੈਨਜ਼, ਦੇਖੋ ਖੂਬਸੂਰਤ ਫੋਟੋ
ਹਾਲ ਹੀ 'ਚ ਅਦਾਕਾਰਾ ਨੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਸਾੜੀ 'ਚ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ।
Download ABP Live App and Watch All Latest Videos
View In Appਹਰ ਦਿਲ ਅਜ਼ੀਜ਼ ਅਦਾਕਾਰਾ ਮੌਨੀ ਰਾਏ ਪ੍ਰਸ਼ੰਸਕਾਂ ਦੇ ਦਿਲਾਂ 'ਚ ਅਹਿਮ ਸਥਾਨ ਰੱਖਦੀ ਹੈ। ਉਸਨੇ ਟੀਵੀ ਤੋਂ ਸਿਨੇਮਾ ਤੱਕ ਆਪਣੀ ਦਮਦਾਰ ਅਦਾਕਾਰੀ ਦੇ ਹੁਨਰ ਨੂੰ ਦਿਖਾਇਆ ਹੈ। ਸਮੇਂ ਦੇ ਨਾਲ ਉਸਦੀ ਪ੍ਰਸਿੱਧੀ ਵਧਦੀ ਜਾ ਰਹੀ ਹੈ।
ਲੋਕਾਂ ਨੂੰ ਮੌਨੀ ਦੇ ਹਰ ਅੰਦਾਜ਼ ਨਾਲ ਪਿਆਰ ਹੋ ਜਾਂਦਾ ਹਨ। ਉਸ ਨੇ ਆਪਣੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਬਲੈਕ ਐਂਡ ਵ੍ਹਾਈਟ ਸਾੜੀ 'ਚ ਆਪਣੀ ਸਾਦਗੀ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀ ਹੈ।
ਇੱਕ ਤਸਵੀਰ 'ਚ 'ਨਾਗਿਨ' ਨੂੰ ਆਪਣੇ ਪੱਲੂ ਨੂੰ ਸੰਭਾਲਦੇ ਦੇਖਿਆ ਜਾ ਸਕਦਾ ਹੈ। ਕਜਰਾਰੀ ਅੱਖਾਂ ਨਾਲ ਉਹ ਪ੍ਰਸ਼ੰਸਕਾਂ ਦੀ ਸ਼ਾਂਤੀ ਖੋਹ ਰਹੀ ਹੈ। ਅਦਾਕਾਰਾ ਆਪਣੇ ਪਰਫੈਕਟ ਫਿਗਰ ਕਾਰਨ ਵੀ ਸੁਰਖੀਆਂ 'ਚ ਬਣੀ ਰਹਿੰਦੀ ਹੈ।
ਮੌਨੀ ਦੀਆਂ ਨੀਵੀਆਂ ਅੱਖਾਂ ਬਹੁਤ ਕੁਝ ਦੱਸ ਰਹੀਆਂ ਹਨ। ਉਹ ਇੰਨੀ ਖੂਬਸੂਰਤ ਲੱਗ ਰਹੀ ਸੀ ਕਿ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ। ਯੂਜ਼ਰਸ ਕਮੈਂਟ ਬਾਕਸ 'ਚ ਖੂਬਸੂਰਤ ਅਤੇ ਸ਼ਾਨਦਾਰ ਲਿਖ ਕੇ ਉਸ ਦੀ ਖੂਬਸੂਰਤੀ ਦੀ ਤਾਰੀਫ ਕਰ ਰਹੇ ਹਨ।
ਅਭਿਨੇਤਰੀ ਨੇ ਫੈਸ਼ਨ ਆਈਕਨ ਵਜੋਂ ਆਪਣੀ ਪਛਾਣ ਬਣਾਈ ਹੈ। ਨਾ ਸਿਰਫ ਰਵਾਇਤੀ ਸਗੋਂ ਪੱਛਮੀ ਲੁੱਕ 'ਚ ਵੀ ਉਹ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਦਿੰਦੀ ਹੈ।
ਮੌਨੀ ਰਾਏ ਜਲਦੀ ਹੀ OTT ਪਲੇਟਫਾਰਮ 'ਡਿਜ਼ਨੀ + ਹੌਟਸਟਾਰ' 'ਤੇ 8 ਮਾਰਚ ਨੂੰ ਰਿਲੀਜ਼ ਹੋਣ ਵਾਲੀ ਵੈੱਬ ਸੀਰੀਜ਼ 'ਸ਼ੋਅਟਾਈਮ' 'ਚ ਨਜ਼ਰ ਆਵੇਗੀ। ਇਸ 'ਚ ਉਨ੍ਹਾਂ ਦੇ ਨਾਲ ਇਮਰਾਨ ਹਾਸ਼ਮੀ, ਨਸੀਰੂਦੀਨ ਸ਼ਾਹ, ਸਾਊਥ ਅਦਾਕਾਰਾ ਸ਼੍ਰੀਆ ਸਰਨ, ਰਾਜੀਵ ਖੰਡੇਲਵਾਲ, ਰਾਧਿਕਾ ਮਦਾਨ ਸਮੇਤ ਕਈ ਕਲਾਕਾਰ ਨਜ਼ਰ ਆਉਣਗੇ।