Mouni Roy After Wedding Look : ਮਸਤਾਨੀ ਚਾਲ, ਗੁਲਾਬੀ ਸਾ ਨਿਖ਼ਾਰ, ਕੁਝ ਜਿਹਾ ਦਿਖਣ ਲੱਗਾ ਮੌਨੀ ਰਾਏ ਦਾ ਨਵਾਂ ਰੂਪ
ਬਾਲੀਵੁੱਡ ਤੇ ਟੀਵੀ ਅਦਾਕਾਰਾ ਮੌਨੀ ਰਾਏ (Mouni Roy) ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹੈ। ਮੌਨੀ ਨੇ 27 ਜਨਵਰੀ ਨੂੰ ਗੋਆ 'ਚ ਮਲਿਆਲੀ ਤੇ ਬੰਗਾਲੀ ਰੀਤੀ-ਰਿਵਾਜਾਂ ਮੁਤਾਬਕ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਸੂਰਜ ਨਾਂਬਿਆਰ (Suraj Nambiyar) ਨਾਲ ਵਿਆਹ ਕਰਵਾਇਆ ਹੈ।
Download ABP Live App and Watch All Latest Videos
View In Appਵਿਆਹ ਤੋਂ ਬਾਅਦ ਪਹਿਲੀ ਵਾਰ ਮੌਨੀ ਰਾਏ ਬਾਂਦਰਾ 'ਚ ਇਕੱਲੀ ਨਜ਼ਰ ਆਈ ਹੈ।
ਗੁਲਾਬੀ ਤੇ ਕਾਲੇ ਰੰਗ ਦੇ ਫੁੱਲਦਾਰ ਸੂਟ ਵਿੱਚ ਮੌਨੀ ਰਾਏ ਦੇ ਇਸ ਨਵੇਂ ਰੂਪ ਨੂੰ ਪ੍ਰਸ਼ੰਸਕਾਂ ਨੇ ਬਹੁਤ ਪਸੰਦ ਕੀਤਾ।
ਮਾਂਗ 'ਚ ਸਿੰਦੂਰ, ਹੱਥਾਂ 'ਚ ਚੂੜਾ ਮੌਨੀ ਨਵੀਂ ਦੁਲਹਨ ਦੇ ਲੁੱਕ 'ਚ ਨਜ਼ਰ ਆਈ।
ਵਿਆਹ ਤੋਂ ਬਾਅਦ ਅਦਾਕਾਰਾ ਦੇ ਇਸ ਨਵੇਂ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੇ ਅੰਦਾਜ਼ ਦੇ ਕਾਇਲ ਹੋ ਗਏ ਹਨ।
ਮੌਨੀ ਰਾਏ ਤੇ ਸੂਰਜ ਨਾਂਬਿਆਰ ਦੇ ਵਿਆਹ ਤੋਂ ਪਹਿਲਾਂ ਦੇ ਫੰਕਸ਼ਨ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ।
ਤੁਹਾਨੂੰ ਦੱਸ ਦੇਈਏ ਕਿ ਮੌਨੀ ਤੇ ਸੂਰਜ ਪਹਿਲੀ ਵਾਰ ਸਾਲ 2019 'ਚ ਨਵੇਂ ਸਾਲ ਦੇ ਮੌਕੇ 'ਤੇ ਦੁਬਈ 'ਚ ਮਿਲੇ ਸਨ। ਇਸ ਦੇ ਨਾਲ ਹੀ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ। ਮੌਨੀ ਤੇ ਸੂਰਜ ਨੇ ਆਪਣੇ ਰਿਸ਼ਤੇ ਨੂੰ ਲੁਕਾ ਕੇ ਰੱਖਿਆ ਸੀ।