Mouni Roy: ਡਿੱਗਦੇ ਤਾਪਮਾਨ 'ਚ 'ਨਾਗਿਨ' 'ਤੇ ਚੜ੍ਹੀ ਗਰਮੀ! ਸੈਕਸੀ ਫਿਗਰ ਫਲਾਂਟ ਕਰਨ ਲਈ ਉਤਾਰ ਦਿੱਤਾ ਕੋਟ, ਫਿਰ ਵੀ ਹੋਈ ਟ੍ਰੋਲ
ਮੌਨੀ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਕਾਫੀ ਬੋਲਡ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ 'ਚ ਹਸੀਨਾ ਨੇ ਆਪਣਾ ਕੋਟ ਉਤਾਰ ਕੇ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੱਤਾ ਹੈ। ਜਿੱਥੇ ਕਈ ਲੋਕਾਂ ਨੇ ਉਸ ਦੀ ਤਾਰੀਫ ਕੀਤੀ ਹੈ, ਉੱਥੇ ਹੀ ਕਈ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੇ ਉਸ ਨੂੰ ਜ਼ਬਰਦਸਤ ਟ੍ਰੋਲ ਕੀਤਾ ਹੈ।
Download ABP Live App and Watch All Latest Videos
View In Appਜੇਕਰ ਤੁਸੀਂ ਇੰਸਟਾਗ੍ਰਾਮ ਖੋਲ੍ਹਦੇ ਹੋ, ਤਾਂ ਤੁਸੀਂ ਦੇਖੋਗੇ ਕਿ ਅਭਿਨੇਤਰੀ ਮੌਨੀ ਰਾਏ ਬਹੁਤ ਬੋਲਡ ਹੈ ਅਤੇ ਆਪਣੇ ਪਹਿਰਾਵੇ ਨੂੰ ਲੈ ਕੇ ਬਹੁਤ ਪ੍ਰਯੋਗ ਕਰਦੀ ਰਹਿੰਦੀ ਹੈ। ਤੁਸੀਂ ਉਸ ਦੀਆਂ ਤਾਜ਼ਾ ਤਸਵੀਰਾਂ ਦੇਖੋ।
ਇਸ ਤਸਵੀਰ ਵਿੱਚ ਮੌਨੀ ਰਾਏ ਦੁਬਈ ਵਿੱਚ ਛੁੱਟੀਆਂ ਮਨਾ ਰਹੀ ਹੈ। ਮੌਨੀ ਇਸ ਫੋਟੋ 'ਚ ਬਲੈਕ ਕੋਟ ਨਾਲ ਆਪਣੇ ਬੋਲਡ ਆਊਟਫਿਟ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤਸਵੀਰ 'ਚ ਅਦਾਕਾਰਾ ਕਾਫੀ ਹੌਟ ਨਜ਼ਰ ਆ ਰਹੀ ਹੈ।
ਬਾਅਦ ਵਿੱਚ ਮੌਨੀ ਦਾ ਕੋਟ ਉਤਰ ਗਿਆ ਹੈ। ਸਰਦੀਆਂ ਦੇ ਇਸ ਮੌਸਮ 'ਚ ਮੌਨੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਪਸੀਨੇ ਛੁੱਟ ਗਏ ਹਨ। ਮੌਨੀ ਟਾਈਟ ਬਾਡੀਸੂਟ ਅਤੇ ਸਟਾਈਲਿਸ਼ ਸ਼ਾਰਟਸ ਵਿੱਚ ਨਜ਼ਰ ਆ ਰਹੀ ਹੈ।
ਜਿੱਥੇ ਲੋਕ ਮੌਨੀ ਦੀ ਤਾਰੀਫ ਕਰ ਰਹੇ ਹਨ, ਉੱਥੇ ਹੀ ਕਈ ਯੂਜ਼ਰਸ ਉਸ ਨੂੰ ਟ੍ਰੋਲ ਵੀ ਕਰ ਰਹੇ ਹਨ। ਲੋਕਾਂ ਨੇ ਕਮੈਂਟ ਕਰਕੇ ਲਿਖਿਆ ਹੈ ਕਿ ਮੌਨੀ ਬਹੁਤ ਪਤਲੀ ਹੋ ਗਈ ਹੈ ਅਤੇ ਇਸ ਕਾਰਨ ਉਹ ਇੰਨੀ ਚੰਗੀ ਨਹੀਂ ਲੱਗ ਰਹੀ ਹੈ। ਮੌਨੀ ਨੂੰ ਉਸ ਦੀਆਂ ਬੇਹੱਦ ਪਤਲੀਆਂ ਲੱਤਾਂ ਲਈ ਟ੍ਰੋਲ ਕੀਤਾ ਜਾ ਰਿਹਾ ਹੈ।
ਮੌਨੀ ਰਾਏ ਨੂੰ ਨਾ ਸਿਰਫ ਉਸ ਦੇ ਘੱਟ ਵਜ਼ਨ ਲਈ ਟ੍ਰੋਲ ਕੀਤਾ ਜਾ ਰਿਹਾ ਹੈ, ਸਗੋਂ ਉਸ ਦੇ ਕੱਦ ਨੂੰ ਲੈ ਕੇ ਵੀ ਕਾਫੀ ਕੁਝ ਕਿਹਾ ਜਾ ਰਿਹਾ ਹੈ। ਅਸਲ 'ਚ ਮੌਨੀ ਨੇ ਜਿਸ ਐਂਗਲ ਤੋਂ ਇਹ ਤਸਵੀਰਾਂ ਲਈਆਂ ਹਨ, ਉਹ ਕਾਫੀ ਲੰਬੀ ਲੱਗ ਰਹੀ ਹੈ ਅਤੇ ਲੋਕ ਇਸ ਦਾ ਮਜ਼ਾਕ ਵੀ ਉਡਾ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਮੈਨੀ ਰਾਏ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਫੈਨਜ਼ ਉਸ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ। ਉਸ ਦੀਆਂ ਤਸਵੀਰਾਂ ਸ਼ੇਅਰ ਹੁੰਦੇ ਹੀ ਵਾਇਰਲ ਹੋ ਜਾਂਦੀ ਹੈ।